Mandi Gobindgarh News: 10 ਮਾਰਚ ਨੂੰ ਲੁਟੇਰਿਆਂ ਨੇ ਇੱਕ ਵਪਾਰਕ ਫਾਰਮ ਤੋਂ ਕਰੀਬ 15 ਲੱਖ ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
Trending Photos
Mandi Gobindgarh News (ਜਗਮੀਤ ਸਿੰਘ): ਮੰਡੀ ਗੋਬਿੰਦਗੜ੍ਹ ਵਿੱਚ ਇੱਕ ਵਪਾਰਕ ਫਾਰਮ ਤੋਂ ਕਰੀਬ 15 ਲੱਖ ਰੁਪਏ ਲੁੱਟ-ਖੋਹ ਦੇ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵਲੋਂ ਵੱਖ ਵੱਖ ਥਾਂਵਾ 'ਤੇ ਰੇਡ ਕਰਕੇ ਕੁੱਲ 07 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਲੁੱਟ ਦੇ 8 ਲੱਖ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਉਥੇ ਹੀ ਪੁਲਿਸ ਨੇ 03 ਪਿਸਤੌਲ 32 ਬੋਰ, ਇਕ ਕਾਰ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਅਜੇ ਕੁਮਾਰ ਪੁੱਤਰ ਸੂਰਜ ਭਾਨ ਵਾਸੀ ਨਿਊ ਦਸਮੇਸ਼ ਕਲੋਨੀ ਮੰਡੀ ਗੋਬਿੰਦਗੜ੍ਹ ਜੋ ਕਿ ਸਕਰੈਪ ਟ੍ਰੇਡਿੰਗ ਦਾ ਕੰਮ ਕਰਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ 7 ਮਾਰਚ ਨੂੰ ਕਰੀਬ 7 ਵਜੇ ਜਦੋਂ ਉਹ ਆਪਣੇ ਦੋ ਦੋਸਤਾਂ ਸਮੇਤ ਪ੍ਰੀਤ ਨਗਰ ਮੰਡੀ ਗੋਬਿੰਦਗੜ੍ਹ ਵਿਖੇ ਦਫ਼ਤਰ ਵਿੱਚ ਲੋਕ ਲਗਾ ਕੇ ਬੈਠੇ ਸਨ ਤਾਂ ਇੱਕ ਸਵਿਫਟ ਕਾਰ ਵਿੱਚ ਛੇ ਵਿਅਕਤੀ ਆਏ ਜਿਨਾਂ ਵੱਲੋਂ ਪਿਸਤੋਲ ਨਾਲ ਫਾਇਰਿੰਗ ਦਰਵਾਜ਼ੇ ਤੇ ਸ਼ੀਸ਼ੇ ਤੇ ਕੀਤੀ ਸ਼ੀਸ਼ਾ ਤੋੜ ਕੇ ਪੰਜ ਨੌਜਵਾਨ ਦਫਤਰ ਅੰਦਰ ਦਾਖਲ ਹੋ ਗਏ ਅਤੇ 15 ਲੱਖ 50 ਹਜਾਰ ਰੁਪਏ ਅਜੇ ਕੁਮਾਰ ਦੇ ਪਏ ਗੱਲੇ ਵਿੱਚੋਂ ਲੁੱਟ ਕੇ ਫਰਾਰ ਹੋ ਗਏ ਸਨ।
ਉਹਨਾਂ ਦੱਸਿਆ ਕਿ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਅਰਸ਼ਦੀਪ ਸ਼ਰਮਾ ਤੇ ਪੁਲਿਸ ਪਾਰਟੀ ਦੀਆਂ ਵੱਖ-ਵੱਖ ਟੀਮਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੱਤ ਵਿਅਕਤੀਆਂ ਨੂੰ ਅਸਲਾ ਅਤੇ ਲੁੱਟ ਦੀ ਰਕਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁਭਮ ਅਗਰਵਾਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਕਿਸਾਨ ਬੰਤ ਸਿੰਘ ਉਰਫ ਰਿੰਕੂ ਵਾਸੀ ਰਾਮਵਾਲਾ ਮੋਗਾ , ਜੈਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਧਰਮਕੋਟ ਮੋਗਾ , ਮਨਪ੍ਰੀਤ ਸਿੰਘ ਉਰਫ ਮਣੀ ਪੁੱਤਰ ਬਿਕਰਮਜੀਤ ਸਿੰਘ ਵਾਸੀ ਬੱਘੀਪੁਰਾ ਮੋਗਾ, ਗੁਰਪ੍ਰੀਤ ਸਿੰਘ ਉਰਫ ਧੋਨੀ ਪੁੱਤਰ ਅੰਗਰੇਜ਼ ਸਿੰਘ ਵਾਸੀ ਰਾਮੂਵਾਲ ਕਲਾ ਮੋਗਾ, ਓਮਾ ਸ਼ੰਕਰ ਪੁੱਤਰ ਰਾਮ ਪ੍ਰਸਾਦ ਵਾਸੀ ਬਸਤੀ ਗੋਬਿੰਦਗੜ੍ਹ, ਅਜੇ ਵਾਸੀ ਬਸਤੀ ਨਿਜਾਮਦੀਨ ਫਿਰੋਜ਼ਪੁਰ , ਜਸਪਾਲ ਸਿੰਘ ਪੁੱਤਰ ਅਰਜਨ ਵਾਸੀ ਬਸਤੀ ਬਾਜ਼ੀਗਰ ਮੋਗਾ , ਰੇਨਾ ਪੁੱਤਰ ਅੰਗਰੇਜ਼ ਸਿੰਘ ਵਾਸੀ ਰਾਮ ਵਾਰ ਕਲਾ ਮੋਗਾ ਅਤੇ ਅਰਸ਼ਦੀਪ ਵਾਸੀ ਮੋਗਾ ਦੀ ਗਿਰਫਤਾਰੀ ਬਾਕੀ ਹੈ। ਉਹਨਾਂ ਦੱਸਿਆ ਕਿ ਉਕਤ ਗ੍ਰਿਫਤਾਰ ਕੀਤੇ ਵਿਅਕਤੀਆਂ ਤੋ ਪੁੱਛਗਿੱਛ ਜਾਰੀ ਹੈ ਤੇ ਉਕਤ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।