Moga News: ਦੇਹ ਵਪਾਰ ਦਾ ਧੰਦੇ ਦਾ ਪਰਦਾਫਾਸ਼; 9 ਮੁੰਡੇ ਅਤੇ 18 ਕੁੜੀਆਂ ਨੂੰ ਗ੍ਰਿਫ਼ਤਾਰ
Advertisement
Article Detail0/zeephh/zeephh2848157

Moga News: ਦੇਹ ਵਪਾਰ ਦਾ ਧੰਦੇ ਦਾ ਪਰਦਾਫਾਸ਼; 9 ਮੁੰਡੇ ਅਤੇ 18 ਕੁੜੀਆਂ ਨੂੰ ਗ੍ਰਿਫ਼ਤਾਰ

Moga News: ਮੋਗਾ ਪੁਲਿਸ ਨੇ ਦੋ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਹਿਰ ਦੇ ਦੋ ਹੋਟਲਾਂ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡਿਆਂ ਦਾ ਪਰਦਾਫਾਸ਼ ਕੀਤਾ ਤੇ ਉੱਥੋਂ ਕੁੱਲ 9 ਮੁੰਡੇ ਅਤੇ 18 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Moga News: ਦੇਹ ਵਪਾਰ ਦਾ ਧੰਦੇ ਦਾ ਪਰਦਾਫਾਸ਼; 9 ਮੁੰਡੇ ਅਤੇ 18 ਕੁੜੀਆਂ ਨੂੰ ਗ੍ਰਿਫ਼ਤਾਰ

Moga News (ਨਵਦੀਪ ਮਹੇਸ਼ਰੀ): ਮੋਗਾ ਪੁਲਿਸ ਨੇ ਦੋ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਹਿਰ ਦੇ ਦੋ ਹੋਟਲਾਂ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡਿਆਂ ਦਾ ਪਰਦਾਫਾਸ਼ ਕੀਤਾ ਤੇ ਉੱਥੋਂ ਕੁੱਲ 9 ਮੁੰਡੇ ਅਤੇ 18 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਵਰੁਣ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਰੈੱਡ ਸਟੋਨ ਦੇ ਸੰਚਾਲਕ ਬਾਹਰੋਂ ਕੁੜੀਆਂ ਲਿਆ ਕੇ ਉਨ੍ਹਾਂ ਤੋਂ ਦੇਹ ਵਪਾਰ ਕਰਵਾਉਂਦੇ ਹਨ।

ਜਦੋਂ ਪੁਲਿਸ ਨੇ ਉੱਥੇ ਛਾਪਾ ਮਾਰਿਆ ਤਾਂ ਪੁਲਿਸ ਨੇ ਮੌਕੇ ਤੋਂ ਇੱਕ ਮੁੰਡੇ ਅਤੇ 8 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ। ਡੀਐਸਪੀ ਸਿਟੀ ਨੇ ਇਹ ਵੀ ਦੱਸਿਆ ਕਿ ਥਾਣਾ ਮਹਿਣਾ ਦੇ ਇੰਚਾਰਜ ਇੰਸਪੈਕਟਰ ਹਰਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਇਲਾਕੇ ਦੇ ਹੋਟਲ ਸਿਟੀ ਹਾਰਟ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।

fallback

ਇਹ ਵੀ ਪੜ੍ਹੋ : Chandigarh Furniture Market: ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਨੂੰ ਕੀਤਾ ਢਹਿ-ਢੇਰੀ; ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ

ਹੋਟਲ ਸੰਚਾਲਕ ਬਾਹਰੋਂ ਕੁੜੀਆਂ ਲਿਆ ਕੇ ਉਨ੍ਹਾਂ ਤੋਂ ਦੇਹ ਵਪਾਰ ਕਰਵਾਉਂਦੇ ਹਨ। ਜਿਸ ਕਾਰਨ ਜਦੋਂ ਪੁਲਿਸ ਨੇ ਉੱਥੇ ਛਾਪਾ ਮਾਰਿਆ ਤਾਂ ਉੱਥੋਂ 8 ਮੁੰਡੇ ਅਤੇ 10 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਦੋਵਾਂ ਮਾਮਲਿਆਂ ਵਿੱਚ ਅਗਲੀ ਕਾਰਵਾਈ ਕਰਦੇ ਹੋਏ ਕੁੜੀਆਂ ਨੂੰ ਸਖੀ ਸੈਂਟਰ ਭੇਜ ਦਿੱਤਾ ਗਿਆ ਹੈ।

ਬੀਤੇ ਦਿਨ ਅੰਮ੍ਰਿਤਸਰ ਵਿੱਚ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੇ ਕੁੜੀਆਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਣ ’ਤੇ ਮੁਲਜ਼ਮ ਮਹਿੰਦਰ ਸਿੰਘ ਵਾਸੀ ਗਲੀ ਵਰਿਆਮ ਵਾਲੀ ਅਤੇ ਨਸੀਬ ਚੰਦ ਵਾਸੀ ਨਿਚਲੀ ਬਦੋਈ ਜ਼ਿਲ੍ਹਾ ਪਠਾਨਕੋਟ ਨੂੰ ਗ੍ਰਿਫਤਾਰ ਕੀਤਾ ਸੀ।

ਪੁਲਿਸ ਨੇ ਦੱਸਿਆ ਸੀ ਕਿ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਵੀਰ ਗੈਸਟ ਹਾਊਸ ਚੌਕ ਪਰਾਗ ਦਾਸ ’ਚ ਕੁੜੀਆਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਇਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਹੋਟਲ ਵੀਰ ਗੈਸਟ ਹਾਊਸ ਉਤੇ ਛਾਪਾ ਮਾਰਿਆ ਅਤੇ ਉਕਤ ਹੋਟਲ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਸੀ। 

ਇਹ ਵੀ ਪੜ੍ਹੋ : ਮਾਨਸੂਨ ਸੈਸ਼ਨ ਵਿੱਚ 8 ਬਿੱਲ ਪੇਸ਼ ਕਰੇਗੀ ਕੇਂਦਰ ਸਰਕਾਰ! ਵਿਰੋਧੀ ਧਿਰ ਵੀ ਹਮਲੇ ਲਈ ਤਿਆਰ

TAGS

Trending news

;