ਮਾਨ ਸਰਕਾਰ ਦਾ ਤੀਜਾ ਬਜਟ ਅੱਜ ਪੇਸ਼; ਸਿੱਖਿਆ, ਸਿਹਤ ਤੇ ਔਰਤਾਂ 'ਤੇ ਹੋਵੇਗਾ ਧਿਆਨ
Advertisement
Article Detail0/zeephh/zeephh2694493

ਮਾਨ ਸਰਕਾਰ ਦਾ ਤੀਜਾ ਬਜਟ ਅੱਜ ਪੇਸ਼; ਸਿੱਖਿਆ, ਸਿਹਤ ਤੇ ਔਰਤਾਂ 'ਤੇ ਹੋਵੇਗਾ ਧਿਆਨ

Punjab Budget Session: ਭਗਵੰਤ ਮਾਨ ਸਰਕਾਰ ਦੇ ਇਰਾਦੇ ਅਨੁਸਾਰ, ਇਸ ਵਾਰ ਵੀ ਸਿੱਖਿਆ ਅਤੇ ਸਿਹਤ ਨੂੰ ਵੱਧ ਤੋਂ ਵੱਧ ਬਜਟ ਮਿਲੇਗਾ। ਪਿਛਲੀ ਵਾਰ ਸਿੱਖਿਆ ਖੇਤਰ ਨੂੰ 16,987 ਕਰੋੜ ਰੁਪਏ ਦਾ ਬਜਟ ਮਿਲਿਆ ਸੀ, ਜੋ ਇਸ ਵਾਰ 17,500 ਕਰੋੜ ਰੁਪਏ ਹੋਣ ਦੀ ਉਮੀਦ ਹੈ। ਹਰ ਕਿਸੇ ਦੀਆਂ ਨਜ਼ਰਾਂ ਔਰਤਾਂ ਲਈ ਐਲਾਨ 'ਤੇ ਟਿਕੀਆਂ ਹੋਈਆਂ ਹਨ।

 

ਮਾਨ ਸਰਕਾਰ ਦਾ ਤੀਜਾ ਬਜਟ ਅੱਜ ਪੇਸ਼; ਸਿੱਖਿਆ, ਸਿਹਤ ਤੇ ਔਰਤਾਂ 'ਤੇ ਹੋਵੇਗਾ ਧਿਆਨ

Punjab Budget Session: ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਅੱਜ ਵਿੱਤੀ ਸਾਲ 2025-26 ਲਈ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਹ ਬਜਟ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਮੌਜੂਦਾ ਵਿੱਤੀ ਸਾਲ ਵਿੱਚ ਸਰਕਾਰ ਨੇ ਪਹਿਲੀ ਵਾਰ 2 ਲੱਖ ਕਰੋੜ ਰੁਪਏ ਦੇ ਬਜਟ ਦਾ ਅੰਕੜਾ ਪਾਰ ਕੀਤਾ ਸੀ। ਉਮੀਦ ਹੈ ਕਿ ਇਸ ਵਾਰ ਬਜਟ 2.15 ਲੱਖ ਕਰੋੜ ਰੁਪਏ ਦੇ ਆਸਪਾਸ ਹੋਵੇਗਾ, ਜਿਸ ਵਿੱਚ ਲਗਭਗ 5% ਦਾ ਵਾਧਾ ਹੋ ਸਕਦਾ ਹੈ।

ਸਿੱਖਿਆ ਅਤੇ ਸਿਹਤ ਲਈ ਵੱਧ ਬਜਟ ਦੀ ਉਮੀਦ
ਪਿਛਲੇ ਵਾਰ ਸਿੱਖਿਆ ਖੇਤਰ ਨੂੰ 16,987 ਕਰੋੜ ਰੁਪਏ ਦਾ ਬਜਟ ਮਿਲਿਆ ਸੀ, ਜੋ ਕਿ ਇਸ ਵਾਰ 17,500 ਕਰੋੜ ਰੁਪਏ ਹੋਣ ਦੀ ਉਮੀਦ ਹੈ। ਉੱਧਰ, ਸਿਹਤ ਖੇਤਰ ਵਿੱਚ ਵੀ ਵਾਧੂ ਬਜਟ ਦਾ ਇਮਕਾਨ ਹੈ। ਸਰਕਾਰ ਨੇ ਸਿੱਖਿਆ ਅਤੇ ਸਿਹਤ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਪੈਕੇਜ ਦੀ ਯੋਜਨਾ ਬਣਾਈ ਹੈ। ਬਜਟ ਵਿੱਚ ਨਵੇਂ ਮੈਡੀਕਲ ਬੁਨਿਆਦੀ ਢਾਂਚੇ ਦੀ ਸਥਾਪਨਾ, ਨੌਜਵਾਨਾਂ ਲਈ 60,000 ਨਵੀਆਂ ਨੌਕਰੀਆਂ ਅਤੇ ਖੇਤੀ ਦੇ ਮੁਦਿਆਂ 'ਤੇ ਖਾਸ ਧਿਆਨ ਦਿੱਤਾ ਜਾਵੇਗਾ।

ਔਰਤਾਂ ਲਈ ਵੱਡੇ ਐਲਾਨ ਦੀ ਉਮੀਦ
ਸੂਬੇ ਦੀਆਂ ਲਗਭਗ ਇੱਕ ਕਰੋੜ ਔਰਤਾਂ ਦੀਆਂ ਨਜ਼ਰਾਂ ਵੀ ਬਜਟ 'ਤੇ ਟਿਕੀਆਂ ਹੋਈਆਂ ਹਨ। 2022 ਦੀਆਂ ਚੋਣਾਂ ਦੌਰਾਨ ਮਾਨ ਸਰਕਾਰ ਨੇ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ। 

ਵਿਰੋਧੀ ਧਿਰ ਦਾ ਰਣਨੀਤਕ ਹਮਲਾ
ਵਿਰੋਧੀ ਧਿਰ ਨੇ ਸਰਕਾਰ ਨੂੰ ਉਸਦੇ ਅਧੂਰੇ ਵਾਅਦਿਆਂ 'ਤੇ ਘੇਰਨ ਦੀ ਯੋਜਨਾ ਬਣਾਈ ਹੋਈ ਹੈ। ਖਾਸ ਕਰਕੇ, ਔਰਤਾਂ ਨਾਲ ਕੀਤੇ ਵਾਅਦੇ, ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਮੁਹਿੰਮ, ਅਤੇ ਖੇਤੀਬਾੜੀ ਦੇ ਮੁੱਦੇ 'ਤੇ ਵਿਰੋਧੀ ਧਿਰ ਸਰਕਾਰ 'ਤੇ ਦਬਾਅ ਬਣਾਉਣ ਦੀ ਤਿਆਰੀ ਕਰ ਰਹੀ ਹੈ।

ਕਿਸਾਨਾਂ ਦੇ ਮੁੱਦਿਆਂ 'ਤੇ ਸਰਕਾਰ ਘਿਰ ਸਕਦੀ ਹੈ
ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਹਟਾਉਣ ਤੋਂ ਬਾਅਦ, ਸਰਕਾਰ ਕਿਸਾਨਾਂ ਨੂੰ ਰਾਹਤ ਨਾ ਦੇਣ ਦੇ ਮਾਮਲੇ ਵਿੱਚ ਵੀ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਰਹਿ ਸਕਦੀ ਹੈ। ਜੇਕਰ ਸਰਕਾਰ ਵੱਲੋਂ ਖੇਤੀ ਖੇਤਰ ਲਈ ਕੋਈ ਵੱਡਾ ਐਲਾਨ ਨਹੀਂ ਹੁੰਦਾ, ਤਾਂ ਇਹ ਬਜਟ ਖੇਤੀ ਦੇ ਮੁੱਦੇ 'ਤੇ ਵਿਵਾਦਪੂਰਨ ਬਣ ਸਕਦਾ ਹੈ।

ਕਰਜ਼ ਅਤੇ ਆਰਥਿਕ ਹਾਲਾਤ 'ਤੇ ਵੀ ਨਜ਼ਰ
ਮੌਜੂਦਾ ਵਿੱਤੀ ਸਾਲ ਦੌਰਾਨ ਪੰਜਾਬ ਸਰਕਾਰ ਨੇ 41,831 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ। 2024-25 ਵਿੱਚ ਸਰਕਾਰ 'ਤੇ ਕੁੱਲ ਕਰਜ਼ਾ 3,53,600 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ। ਹੁਣ ਦੇਖਣਾ ਇਹ ਹੈ ਕਿ 2025-26 ਦੇ ਬਜਟ ਵਿੱਚ ਕਰਜ਼ੇ ਦਾ ਅੰਕੜਾ ਵਧਦਾ ਹੈ ਜਾਂ ਘਟਦਾ ਹੈ।

ਬਜਟ ਵਿੱਚ ਇਹ ਖੇਤਰ ਰਹਿਣਗੇ ਮੁੱਖ

ਸਿੱਖਿਆ

ਸਿਹਤ ਅਤੇ ਪਰਿਵਾਰ ਭਲਾਈ

ਬੁਨਿਆਦੀ ਢਾਂਚਾ

ਖੇਤੀਬਾੜੀ

ਹਰਪਾਲ ਚੀਮਾ ਢਾਈ ਲੱਖ ਕਰੋੜ ਦਾ ਬਜਟ ਪੇਸ਼ ਕਰਨਗੇ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 2.15 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕਰਨ ਦੀ ਉਮੀਦ ਹੈ। ਇਸ ਬਜਟ ਵਿੱਚ, ਸਿਹਤ, ਸਿੱਖਿਆ, ਨੌਕਰੀਆਂ, ਨਸ਼ਿਆਂ ਵਿਰੁੱਧ ਜੰਗ ਅਤੇ ਖੇਤੀਬਾੜੀ ਖੇਤਰ 'ਤੇ ਖਾਸ ਧਿਆਨ ਦਿੱਤਾ ਜਾਵੇਗਾ।

TAGS

Trending news

;