SGPC Meet Dhumma: ਬਾਬਾ ਧੁੰਮਾ ਨੇ ਐਸਜੀਪੀਸੀ ਵੱਲੋਂ ਅਕਾਲ ਤਖ਼ਤ ਦੇ ਅਸਥਾਈ ਜਥੇਦਾਰ ਕਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਲੈ ਕੇ ਵਿਰੋਧ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੜਗੱਜ ਦੀ ਨਿਯੁਕਤੀ ਸਿੱਖ ਮਰਯਾਦਾ ਦੇ ਉਲਟ ਹੈ ਅਤੇ ਕੌਮ ਵੱਲੋਂ ਪ੍ਰਵਾਨ ਨਹੀਂ ਕੀਤੀ ਗਈ। ਇਸ ਕਰਕੇ, ਧੁੰਮਾ ਨੇ ਮੰਗ ਕੀਤੀ ਹੈ ਕਿ 6 ਜੂਨ ਨੂੰ ਗੜਗੱਜ ਨੂੰ ਅਕਾਲ ਤਖ਼ਤ ਤੋਂ ਸੰਦੇਸ਼ ਨਾ ਦੇਣ ਦਿੱਤਾ ਜਾਵੇ।
Trending Photos
SGPC Meet Dhumma: ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਵਿਚਾਲੇ 2 ਜੂਨ, 2025 ਨੂੰ ਬੈਠਕ ਹੋਈ, ਜਿਸਦਾ ਉਦੇਸ਼ 6 ਜੂਨ ਨੂੰ ਹੋਣ ਵਾਲੀ ਓਪਰੇਸ਼ਨ ਬਲੂਸਟਾਰ ਦੀ 41ਵੀਂ ਵਰ੍ਹੇਗੰਢ ਸਮਾਗਮ ਦੌਰਾਨ ਉੱਠ ਰਹੇ ਵਿਵਾਦਾਂ ਨੂੰ ਸੁਲਝਾਉਣਾ ਸੀ।
ਬਾਬਾ ਧੁੰਮਾ ਨੇ ਐਸਜੀਪੀਸੀ ਵੱਲੋਂ ਅਕਾਲ ਤਖ਼ਤ ਦੇ ਅਸਥਾਈ ਜਥੇਦਾਰ ਕਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਲੈ ਕੇ ਵਿਰੋਧ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੜਗੱਜ ਦੀ ਨਿਯੁਕਤੀ ਸਿੱਖ ਮਰਯਾਦਾ ਦੇ ਉਲਟ ਹੈ ਅਤੇ ਕੌਮ ਵੱਲੋਂ ਪ੍ਰਵਾਨ ਨਹੀਂ ਕੀਤੀ ਗਈ। ਇਸ ਕਰਕੇ, ਧੁੰਮਾ ਨੇ ਮੰਗ ਕੀਤੀ ਹੈ ਕਿ 6 ਜੂਨ ਨੂੰ ਗੜਗੱਜ ਨੂੰ ਅਕਾਲ ਤਖ਼ਤ ਤੋਂ ਸੰਦੇਸ਼ ਨਾ ਦੇਣ ਦਿੱਤਾ ਜਾਵੇ।
ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਉਹ ਪੰਥਕ ਏਕਤਾ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਸੰਭਾਵਿਤ ਟਕਰਾਅ ਤੋਂ ਬਚਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਸਲੇ ਦਾ ਹੱਲ ਲੱਭ ਲਿਆ ਜਾਵੇਗਾ।