Ludhiana News: ਰੱਖੜੀ ਦੇ ਤਿਉਹਾਰ ਤੋਂ ਲੁਧਿਆਣਾ ਸਿਹਤ ਵਿਭਾਗ ਨੂੰ ਪਹਿਲਾਂ ਵੱਡੀ ਸਫਲਤਾ ਮਿਲੀ ਹੈ। ਵਿਭਾਗ ਨੇ ਰਾਜਸਥਾਨ ਵਿੱਚੋਂ ਆਇਆ ਛੇ ਕੁਇੰਟਲ ਮਿਲਾਵਟੀ ਖੋਆ ਤੇ ਘਿਓ ਬਰਾਮਦ ਕੀਤਾ ਹੈ।
Trending Photos
Ludhiana News: ਰੱਖੜੀ ਦੇ ਤਿਉਹਾਰ ਤੋਂ ਲੁਧਿਆਣਾ ਸਿਹਤ ਵਿਭਾਗ ਨੂੰ ਪਹਿਲਾਂ ਵੱਡੀ ਸਫਲਤਾ ਮਿਲੀ ਹੈ। ਵਿਭਾਗ ਨੇ ਰਾਜਸਥਾਨ ਵਿੱਚੋਂ ਆਇਆ ਛੇ ਕੁਇੰਟਲ ਮਿਲਾਵਟੀ ਖੋਆ ਤੇ ਘਿਓ ਬਰਾਮਦ ਕੀਤਾ ਹੈ। ਸੈਂਪਲ ਸਜਾਂਚ ਲਈ ਭੇਜ ਦਿੱਤੇ ਗਏ ਹਨ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਲਗਾਤਾਰ ਮਿਲਾਵਟਖੋਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਉਸ ਲੜੀ ਤਹਿਤ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਕਿ ਰਾਜਸਥਾਨ ਤੋਂ ਬੱਸ ਰਾਹੀਂ ਭਾਰੀ ਮਾਤਰਾ ਵਿੱਚ ਅਨਹਾਈਜੈਨਿਕ ਅਤੇ ਮਿਲਾਵਟੀ ਖੋਆ ਲੁਧਿਆਣਾ ਵਿੱਚ ਆ ਰਿਹਾ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਬੱਸ ਨੂੰ ਰੋਕਿਆ। ਬੱਸ ਵਿਚੋਂ ਛੇ ਕੁਇੰਟਲ ਖੋਆ ਬਰਾਮਦ ਕੀਤਾ। ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਬੱਸ ਵਿੱਚੋਂ ਛੇ ਕੁਇੰਟਲ ਦੇ ਕਰੀਬ ਖੋਆ ਅਤੇ ਦੇਸੀ ਘਿਓ ਦੇ ਟੀਨ ਬਰਾਮਦ ਹੋਏ ਹਨ।
ਇਸ ਸਾਰੇ ਸਮਾਨ ਨੂੰ ਸੀਜ਼ ਕੀਤਾ ਜਾਵੇਗਾ ਤੇ ਸੈਂਪਲ ਭੇਜੇ ਜਾਣਗੇ। ਜੇ ਸੈਂਪਲ ਫੇਲ੍ਹ ਆਉਂਦੇ ਹਨ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਦੁੱਧ ਤੋਂ ਤਿਆਰ ਸਮਾਨ ਦਾ ਤਾਪਮਾਨ ਮੇਨਟੇਨ ਰੱਖਣਾ ਜ਼ਰੂਰੀ ਹੁੰਦਾ ਹੈ। ਜੋ ਬੱਸ ਵਿੱਚ ਖੋਆ ਲਿਆਂਦਾ ਗਿਆ ਹੈ ਉਸਦਾ ਤਾਪਮਾਨ ਮੇਨਟੇਨ ਨਹੀਂ ਰੱਖਿਆ ਗਿਆ ਜਿਸ ਨਾਲ ਤਾਪਮਾਨ ਜ਼ਿਆਦਾ ਹੋਣ ਇਹ ਠੀਕ ਨਹੀਂ ਰਹਿ ਸਕਦਾ।
ਇਹ ਵੀ ਪੜ੍ਹੋ : Mohali Blast: ਫੈਕਟਰੀ ਵਿੱਚ ਆਕਸੀਜਨ ਸਿਲੰਡਰ ਫਟਣ ਨਾਲ ਹੋਇਆ ਧਮਾਕਾ; ਦੋ ਦੀ ਮੌਤ, ਕਈ ਜ਼ਖ਼ਮੀ
ਇਸ ਮਾਮਲੇ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕਿਤੇ ਵੀ ਪਤਾ ਚੱਲਦਾ ਹੈ ਕੋਈ ਮਿਲਾਵਟ ਵਾਲਾ ਸਮਾਨ ਵੇਚ ਰਿਹਾ ਤੁਰੰਤ ਉਨ੍ਹਾਂ ਨੂੰ ਸੂਚਿਤ ਕਰਨ ਪਰ ਦੱਸਣਯੋਗ ਹੈ ਕਿ ਜਿੱਥੇ ਵੱਡੀਆਂ ਵੱਡੀਆਂ ਦੁਕਾਨਾਂ ਉਤੇ ਮਹਿੰਗੇ ਮੁੱਲ ਦੀਆਂ ਲੋਕਾਂ ਨੂੰ ਮਠਿਆਈਆਂ ਵੇਚੀਆਂ ਜਾਂਦੀਆਂ ਹਨ ਪਰ ਸਸਤੇ ਭਾਅ ਵਿੱਚ ਲਿਆਂਦਾ ਮਿਲਾਵਟੀ ਖੋਆ ਲੋਕਾਂ ਦੀ ਸਿਹਤ ਨੂੰ ਖਰਾਬ ਕਰ ਸਕਦਾ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾਂ ਤੇ ਪ੍ਰਸ਼ਾਸਨ ਸਖਤ ਕਾਰਵਾਈ ਕਰੇ।
ਇਹ ਵੀ ਪੜ੍ਹੋ : Punjab Farmers Debt: ਕਿਸਾਨੀ ਕਰਜ਼ੇ ਮਾਮਲੇ ਵਿੱਚ ਦੇਸ਼ ਵਿਚੋਂ ਤੀਜੇ ਸਥਾਨ ਉਤੇ ਪੰਜਾਬ; ਪਹਿਲੇ ਸਥਾਨ ਉਤੇ ਆਂਧਰਾ ਪ੍ਰਦੇਸ਼