Tarn Taran News: ਅੰਤਰਰਾਸ਼ਟਰੀ ਨਾਰਕੋ ਅੱਤਵਾਦੀ ਮਡਿਊਲ ਨਾਲ ਜੁੜੇ ਦੋ ਬਦਮਾਸ਼ ਗ੍ਰਿਫ਼ਤਾਰ, ਹਥਿਆਰ ਤੇ ਡਰੱਗ ਮਨੀ ਬਰਾਮਦ
Advertisement
Article Detail0/zeephh/zeephh2749647

Tarn Taran News: ਅੰਤਰਰਾਸ਼ਟਰੀ ਨਾਰਕੋ ਅੱਤਵਾਦੀ ਮਡਿਊਲ ਨਾਲ ਜੁੜੇ ਦੋ ਬਦਮਾਸ਼ ਗ੍ਰਿਫ਼ਤਾਰ, ਹਥਿਆਰ ਤੇ ਡਰੱਗ ਮਨੀ ਬਰਾਮਦ

Tarn Taran News: ਤਰਨਤਾਰਨ ਪੁਲਿਸ ਨੇ ਨਾਰਕੋ ਅੱਤਵਾਦੀ ਮਡਿਊਲ ਨਾਲ ਜੁੜੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

Tarn Taran News: ਅੰਤਰਰਾਸ਼ਟਰੀ ਨਾਰਕੋ ਅੱਤਵਾਦੀ ਮਡਿਊਲ ਨਾਲ ਜੁੜੇ ਦੋ ਬਦਮਾਸ਼ ਗ੍ਰਿਫ਼ਤਾਰ, ਹਥਿਆਰ ਤੇ ਡਰੱਗ ਮਨੀ ਬਰਾਮਦ

Tarn Taran News: ਤਰਨਤਾਰਨ ਪੁਲਿਸ ਨੇ ਨਾਰਕੋ ਅੱਤਵਾਦੀ ਮਡਿਊਲ ਨਾਲ ਜੁੜੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਤੇ ਜਗਰੂਪ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਤੋਂ ਪਿਸਤੌਲ ਤੇ 7.20 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਥੋਂ ਦੇ ਥਾਣਾ ਸਿਟੀ ਵਿੱਚ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਕਾਰ, ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਇੱਕ ਵੱਡੀ ਕੋਸ਼ਿਸ਼ ਕੀਤੀ ਗਈ। ਤਰਨਤਾਰਨ ਜ਼ਿਲ੍ਹਾ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਨਾਰਕੋ ਅਤੇ ਅੱਤਵਾਦੀ ਮਾਡਿਊਲਾਂ ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਤਰਨਤਾਰਨ ਦੇ ਐਸਐਸਪੀ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਇੱਕ ਵੱਡਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਸੀਆਈਏ ਸਟਾਫ ਟੀਮ ਨੂੰ ਸੂਚਨਾ ਮਿਲੀ ਕਿ ਪਾਕਿਸਤਾਨ ਨਾਲ ਸਬੰਧਤ ਇੱਕ ਮਾਡਿਊਲ ਦੇ ਕੁਝ ਲੋਕ ਇਲਾਕੇ ਵਿੱਚ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਦੇ ਆਧਾਰ 'ਤੇ ਸੀਆਈਏ ਸਟਾਫ ਦੀ ਟੀਮ ਨੇ ਜਗਰੂਪ ਸਿੰਘ, ਲਵਪ੍ਰੀਤ ਸਿੰਘ ਨੂੰ ਸਿਟੀ ਥਾਣੇ ਦੀ ਹੱਦ ਤੋਂ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : India-Pakistan War: ਹੁਣ ਭਾਰਤ ਦੀ ਪਾਕਿਸਤਾਨ ਉਤੇ ਵਾਟਰ ਸਟ੍ਰਾਈਕ; ਸਲਾਲ ਡੈਮ ਤੋਂ ਚਿਨਾਬ ਵਿੱਚ ਛੱਡੇ ਪਾਣੀ ਕਾਰਨ ਹੜ੍ਹ ਦਾ ਖ਼ਤਰਾ

ਉਨ੍ਹਾਂ ਦੇ ਕਬਜ਼ੇ ਵਿੱਚੋਂ ਸੱਤ ਪਿਸਤੌਲ, ਸੱਤ ਮੈਗਜ਼ੀਨ, ਲਗਭਗ 80 ਕਾਰਤੂਸ, ਪੰਜ ਕਿਲੋਗ੍ਰਾਮ ਹੈਰੋਇਨ, 7.20 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਕਰੰਸੀ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਪੰਜਾਬ ਪੁਲਿਸ ਲਈ ਇੱਕ ਵੱਡੀ ਸਫਲਤਾ ਹੈ। ਜਗਰੂਪ ਸਿੰਘ ਅਤੇ ਲਵਪ੍ਰੀਤ ਸਿੰਘ ਖਿਲਾਫ਼ ਸਿਟੀ ਪੁਲਿਸ ਸਟੇਸ਼ਨ ਤਰਨਤਾਰਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸਨੂੰ ਦੁਪਹਿਰ ਬਾਅਦ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਗੈਰ ਸਮਾਜਿਕ ਅਨਸਰਾਂ ਵਿਰੁੱਧ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਗੈਰ ਸਮਾਜਿਕ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : Punjab News: ਪੰਜਾਬ ਵਿੱਚ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ

Trending news

;