ਪਾਤੜਾਂ ਵਿੱਚ ਕਰੰਟ ਲੱਗਣ ਕਾਰਨ ਤਿੰਨ ਮਾਸੂਮ ਭੈਣਾਂ ਦੀ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
Advertisement
Article Detail0/zeephh/zeephh2843030

ਪਾਤੜਾਂ ਵਿੱਚ ਕਰੰਟ ਲੱਗਣ ਕਾਰਨ ਤਿੰਨ ਮਾਸੂਮ ਭੈਣਾਂ ਦੀ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

Patran News: ਮ੍ਰਿਤਕ ਬੱਚੀਆਂ ਦੀ ਪਛਾਣ ਨਗਮਾ ਖਾਤਿਮ (ਉਮਰ 7 ਸਾਲ), ਰੁਕਸਾਰ ਖਾਤਿਮ (ਉਮਰ 5 ਸਾਲ) ਅਤੇ ਖੁਸ਼ੀ ਖਾਤਿਮ (ਉਮਰ 3 ਸਾਲ) ਵਜੋਂ ਹੋਈ ਹੈ, ਜੋ ਕਿ ਮੁਹੰਮਦ ਫ਼ਾਰੂਕਦੀਨ ਅਤੇ ਮੁਹੰਮਦ ਸਲੀਮ ਦੀ ਧੀਆਂ ਸਨ। 

ਪਾਤੜਾਂ ਵਿੱਚ ਕਰੰਟ ਲੱਗਣ ਕਾਰਨ ਤਿੰਨ ਮਾਸੂਮ ਭੈਣਾਂ ਦੀ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

Patran News: ਪਾਤੜਾਂ ਸ਼ਹਿਰ ਵਿੱਚ ਵਾਪਰੇ ਇਕ ਦਰਦਨਾਕ ਹਾਦਸੇ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬਿਹਾਰ ਤੋਂ ਆਏ ਇਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਤਿੰਨ ਮਾਸੂਮ ਧੀਆਂ ਦੀ ਕਰੰਟ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਪਾਤੜਾਂ ਦੀ ਅਨਾਜ ਮੰਡੀ ਨੇੜਲੇ ਖਾਲੀ ਪਲਾਟ ਵਿੱਚ ਕਿਰਾਏ ਦੇ ਘਰ 'ਚ ਵਾਪਰਿਆ, ਜਿੱਥੇ ਇਹ ਪਰਿਵਾਰ ਰਹਿ ਰਿਹਾ ਸੀ।

ਮ੍ਰਿਤਕ ਬੱਚੀਆਂ ਦੀ ਪਛਾਣ ਨਗਮਾ ਖਾਤਿਮ (ਉਮਰ 7 ਸਾਲ), ਰੁਕਸਾਰ ਖਾਤਿਮ (ਉਮਰ 5 ਸਾਲ) ਅਤੇ ਖੁਸ਼ੀ ਖਾਤਿਮ (ਉਮਰ 3 ਸਾਲ) ਵਜੋਂ ਹੋਈ ਹੈ, ਜੋ ਕਿ ਮੁਹੰਮਦ ਫ਼ਾਰੂਕਦੀਨ ਅਤੇ ਮੁਹੰਮਦ ਸਲੀਮ ਦੀ ਧੀਆਂ ਸਨ। ਇਹ ਪਰਿਵਾਰ ਲਖਰਾ ਬਸਤੀ, ਜ਼ਿਲ੍ਹਾ ਰਈਆ, ਬੀਹਾਰ ਤੋਂ ਆ ਕੇ ਇੱਥੇ ਮਜ਼ਦੂਰੀ ਕਰ ਰਿਹਾ ਸੀ।

ਗੁਆਂਢੀਆਂ ਅਨੁਸਾਰ, ਦੁਪਹਿਰ ਲਗਭਗ 2 ਵਜੇ ਇਹ ਹਾਦਸਾ ਵਾਪਰਿਆ, ਜਦੋਂ ਮਾਪੇ ਦਿਹਾੜੀ ਮਜ਼ਦੂਰੀ ਲਈ ਘਰ ਤੋਂ ਬਾਹਰ ਗਏ ਹੋਏ ਸਨ। ਘਰ ਵਿਚ ਲੱਗਾ ਪੁਰਾਣਾ ਬਿਜਲੀ ਦਾ ਪੰਖਾ ਲੋਹੇ ਦੇ ਮੰਜੇ ਦੇ ਨੇੜੇ ਸੀ, ਜਿਸਦਾ ਇਕ ਤਾਰ ਖੁਲ ਗਿਆ ਸੀ। ਤਾਰ ਦੇ ਸੰਪਰਕ ’ਚ ਆਉਣ ਕਾਰਨ ਮੰਜੇ ’ਚ ਕਰੰਟ ਦੌੜ ਗਿਆ। ਤਿੰਨੋਂ ਭੈਣਾਂ ਉਸ ਮੰਜੇ ਉੱਤੇ ਹੀ ਸੋ ਰਹੀਆਂ ਸਨ ਅਤੇ ਇਸ ਕਰੰਟ ਨਾਲ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਹਾਦਸੇ ਦੀ ਜਾਣਕਾਰੀ ਮਿਲੀ, ਸਿਟੀ ਪੁਲਿਸ ਇੰਚਾਰਜ ਅਤੇ ਪਾਵਰਕਾਮ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਪਹੁੰਚੇ ਆੜਤੀ ਐਸੋਸੀਏਸ਼ਨ ਦੇ ਪੂਰਵ ਪ੍ਰਧਾਨ ਸੁਰਿੰਦਰ ਕੁਮਾਰ ਨੇ ਘਟਨਾ 'ਤੇ ਦੁੱਖ ਪ੍ਰਗਟਾਉਂਦੇ ਹੋਏ ਪਰਿਵਾਰ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ।

ਸਥਾਨਕ ਨਾਗਰਿਕਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਪਰਿਵਾਰ ਨੂੰ ਆਰਥਿਕ ਮਦਦ ਦੇਣ ਅਤੇ ਸਰਕਾਰ ਵੱਲੋਂ ਜ਼ਰੂਰੀ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਆਖਿਆ ਗਿਆ ਹੈ ਕਿ ਕਿਰਾਏ ਦੇ ਘਰਾਂ ਵਿੱਚ ਬਿਜਲੀ ਸੁਰੱਖਿਆ ਜਾਂਚ ਲਾਜ਼ਮੀ ਕੀਤੀ ਜਾਵੇ ਤਾਂ ਜੋ ਇਨ੍ਹਾਂ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।

Trending news

;