Faridkot: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਸੋਸ਼ਲ ਚੈਟਿੰਗ ਐਪ ਟਿੰਡਰ ਦੇ ਸ਼ੱਕੀ ਅਕਾਊਂਟ ਬਾਰੇ ਜਾਣਕਾਰੀ ਮੰਗੀ ਸੀ, ਜਿਸਦੀ ਜਾਣਕਾਰੀ ਟਿੰਡਰ ਵੱਲੋਂ ਫਰੀਦਕੋਟ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ।
Trending Photos
Faridkot: ਫਰੀਦਕੋਟ ਪੁਲਿਸ ਨੇ ਵਾਰਿਸ ਪੰਜਾਬ ਦੇ ਸੰਸਥਾਪਕ ਮੈਂਬਰ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕੇਸ ਵਿੱਚ ਨਾਮਜ਼ਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਸੋਸ਼ਲ ਚੈਟਿੰਗ ਐਪ ਟਿੰਡਰ ਦੇ ਸ਼ੱਕੀ ਅਕਾਊਂਟ ਬਾਰੇ ਜਾਣਕਾਰੀ ਮੰਗੀ ਸੀ, ਜਿਸਦੀ ਜਾਣਕਾਰੀ ਟਿੰਡਰ ਵੱਲੋਂ ਫਰੀਦਕੋਟ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ।
ਕਰੀਬ ਸੱਤ ਅੱਠ ਮਹੀਨੇ ਪਹਿਲਾਂ ਕੋਟਕਪੂਰਾ ਦੇ ਪਿੰਡ ਹਰੀਨੌ ਵਿੱਚ ਇੱਕ ਸਿੱਖ ਆਗੂ ਗੁਰਪ੍ਰੀਤ ਸਿੰਘ ਹਰੀਨੋ ਦਾ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਸਾਂਸਦ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਉਤੇ ਸ਼ੱਕ ਜਤਾਇਆ ਗਿਆ ਸੀ ਕਿ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਅੰਮ੍ਰਿਤਪਾਲ ਸਿੰਘ ਦੇ ਕਹਿਣ ਉਤੇ ਗੈਂਗਸਟਰ ਅਰਸ਼ ਡੱਲਾ ਦੇ ਗੁਰਗਿਆ ਵੱਲੋਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਦੌਰਾਨ ਇੱਕ ਸੋਸ਼ਲ ਮੀਡੀਆ ਚੈਟਿੰਗ ਐਪ ਟਿੰਡਰ ਉਤੇ ਇੱਕ ਅਕਾਊਂਟ ਜੋ ਅੰਮ੍ਰਿਤ ਸੰਧੂ ਦੇ ਨਾਮ ਉਤੇ ਬਣਿਆ ਹੋਇਆ ਹੈ।
ਕੁਝ ਡਿਜੀਟਲ ਸਬੂਤਾਂ ਦਾ ਹਵਾਲਾ ਦਿੰਦੇ ਪੁਲਿਸ ਨੂੰ ਸ਼ੱਕ ਸੀ ਕਿ ਇਹ ਅਕਾਊਂਟ ਅੰਮ੍ਰਿਤਪਾਲ ਸਿੰਘ ਦਾ ਹੈ ਜਿਸ ਤੋਂ ਬਾਅਦ ਫਰੀਦਕੋਟ ਪੁਲਿਸ ਵੱਲੋਂ ਟਿੰਡਰ ਤੋਂ ਇੱਕ ਪੱਤਰ ਲਿਖ ਕੇ ਇਸ ਅਕਾਊਂਟ ਸਬੰਧੀ ਜਾਣਕਾਰੀ ਮੰਗੀ ਗਈ ਸੀ। ਹੁਣ ਪੁਲਿਸ ਵੱਲੋਂ ਮੰਗੀ ਇਸ ਜਾਣਕਾਰੀ ਨੂੰ ਟਿੰਡਰ ਵੱਲੋਂ ਫਰੀਦਕੋਟ ਪੁਲਿਸ ਨੂੰ ਮੁਹਈਆ ਕਰਵਾ ਦਿੱਤਾ ਗਿਆ। ਸੂਤਰਾਂ ਮੁਤਾਬਕ ਸਾਹਮਣੇ ਆਇਆ ਹੈ ਕੇ ਇਸ ਸ਼ੱਕੀ ਅਕਾਊਂਟ ਦੁਆਰਾ ਅੰਮ੍ਰਿਤਪਾਲ ਸਿੰਘ ਵੱਲੋਂ ਦੁਬਈ ਵਿੱਚ ਰਹਿੰਦੇ ਹੋਏ ਕੁਝ ਲੜਕੀਆਂ ਨਾਲ ਕਈ ਵਾਰ ਚੈਟਿੰਗ ਕੀਤੀ ਗਈ ਸੀ ਜਿਸ ਵਿੱਚ ਅਸ਼ਲੀਲ ਭਾਸ਼ਾ ਅਤੇ ਅਸ਼ਲੀਲ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ।
ਫਿਲਹਾਲ ਪੁਲਿਸ ਇਸ ਚੈਟਿੰਗ ਨੂੰ ਗੁਰਪ੍ਰੀਤ ਹਰੀਨੌ ਕਤਲ ਮਾਮਲੇ ਨਾਲ ਕਿਸ ਤਰ੍ਹਾਂ ਜੋੜਦੀ ਹੈ ਜਾਂ ਇਸ ਅਕਾਊਂਟ ਜ਼ਰੀਏ ਕਿਸ ਤਰ੍ਹਾਂ ਦੇ ਸਬੂਤ ਮਿਲੇ ਇਸ ਸਬੰਧੀ ਪੁਲਿਸ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਪਰ ਪੁਲਿਸ ਵੱਲੋਂ ਪੁਸ਼ਟੀ ਕਰਦਿਆਂ ਡੀਐਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਗੁਰਪ੍ਰੀਤ ਹਰੀਨੌ ਕਤਲ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਗੁਰਪ੍ਰੀਤ ਹਰੀਨੌ ਕੋਲ ਅੰਮ੍ਰਿਤਪਾਲ ਦੇ ਕੁੱਝ ਰਾਜ ਸਨ ਜੋ ਪਬਲਿਕ ਡੁਮੇਨ ਵਿੱਚ ਆ ਜਾਂਦੇ ਤਾਂ ਅੰਮ੍ਰਿਤਪਾਲ ਦੀ ਸਾਖ ਮਿੱਟੀ ਵਿੱਚ ਮਿਲ ਜਾਂਦੀ।
ਸ਼ਾਇਦ ਪੁਲਿਸ ਅਸਿੱਧੇ ਤੌਰ ਉਤੇ ਇਸੇ ਚੈਟ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜੋ ਟਿੰਡਰ ਅਕਾਊਂਟ ਤੋਂ ਹਾਸਿਲ ਕੀਤੀ ਗਈ ਸੀ ਜੋ ਸ਼ਾਇਦ ਗੁਰਪ੍ਰੀਤ ਦੀ ਮੌਤ ਦੀ ਵਜ੍ਹਾ ਬਣੀ ਕਿਉਂਕਿ ਅੰਮ੍ਰਿਤਪਾਲ ਦੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਬਣਨ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਇਸ ਜਥੇਬੰਦੀ ਤੋਂ ਕਿਨਾਰਾ ਕਰ ਲਿਆ ਸੀ ਅਤੇ ਉਹ ਅੰਮ੍ਰਿਤਪਾਲ ਸਿੰਘ ਦੇ ਕਾਫ਼ੀ ਰਾਜ਼ ਜਾਣਦਾ ਸੀ ਅਤੇ ਅਕਸਰ ਹੀ ਆਪਦੇ ਸੋਸ਼ਲ ਮੀਡੀਆ ਅਕਾਊਂਟ ਉਤੇ ਅੰਮ੍ਰਿਤਪਾਲ ਸਿੰਘ ਖਿਲਾਫ ਕੁਝ ਨਾ ਕੁਝ ਪੋਸਟ ਕਰਦਾ ਰਹਿੰਦਾ ਸੀ। ਇਸ ਵਜ੍ਹਾ ਕਾਰਨ ਅੰਮ੍ਰਿਤਪਾਲ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਦਾ ਮੂੰਹ ਬੰਦ ਕਰਾਉਣ ਲਈ ਗੈਂਗਸਟਰ ਅਰਸ਼ ਡੱਲਾ ਨਾਲ ਰਾਬਤਾ ਕਾਇਮ ਕਰ ਗੁਰਪ੍ਰੀਤ ਦਾ ਕਤਲ ਕਰਵਾਇਆ ਜੋ ਕਿ ਪੁਲਿਸ ਰਿਪੋਰਟ ਮੁਤਾਬਕ FIR ਵਿੱਚ ਦਰਜ ਹੈ।