Amritsar Accident News: ਟਰੱਕ ਨੇ ਅਚਾਨਕ ਬ੍ਰੇਕ ਸੜਕ ਵਿਚਾਲੇ ਲਗਾਈ ਬ੍ਰੇਕ; ਪਿਛੋਂ ਬੱਸ ਟਕਰਾਉਣ ਨਾਲ ਕਈ ਸਵਾਰੀਆਂ ਜ਼ਖ਼ਮੀ
Advertisement
Article Detail0/zeephh/zeephh2782335

Amritsar Accident News: ਟਰੱਕ ਨੇ ਅਚਾਨਕ ਬ੍ਰੇਕ ਸੜਕ ਵਿਚਾਲੇ ਲਗਾਈ ਬ੍ਰੇਕ; ਪਿਛੋਂ ਬੱਸ ਟਕਰਾਉਣ ਨਾਲ ਕਈ ਸਵਾਰੀਆਂ ਜ਼ਖ਼ਮੀ

Amritsar Accident News:  ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਅੰਮ੍ਰਿਤਸਰ ਵੱਲੋਂ ਆ ਰਹੀ ਜਲੰਧਰ ਦੀ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੀ ਅਚਾਨਕ ਬ੍ਰੇਕ ਲਗਾਉਣ ਕਰਕੇ ਟੱਕਰ ਹੋਣ ਨਾਲ ਬੱਸ ਵਿੱਚ ਸਫ਼ਰ ਕਰ ਰਹੀਆਂ 20 ਸਵਾਰੀਆਂ ਜ਼ਖ਼ਮੀ ਹੋ ਗਈਆਂ।

Amritsar Accident News: ਟਰੱਕ ਨੇ ਅਚਾਨਕ ਬ੍ਰੇਕ ਸੜਕ ਵਿਚਾਲੇ ਲਗਾਈ ਬ੍ਰੇਕ; ਪਿਛੋਂ ਬੱਸ ਟਕਰਾਉਣ ਨਾਲ ਕਈ ਸਵਾਰੀਆਂ ਜ਼ਖ਼ਮੀ

Amritsar Accident News: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਅੰਮ੍ਰਿਤਸਰ ਵੱਲੋਂ ਆ ਰਹੀ ਜਲੰਧਰ ਦੀ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੀ ਅਚਾਨਕ ਬ੍ਰੇਕ ਲਗਾਉਣ ਕਰਕੇ ਟੱਕਰ ਹੋਣ ਨਾਲ ਬੱਸ ਵਿੱਚ ਸਫ਼ਰ ਕਰ ਰਹੀਆਂ 20 ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਹਾਦਸੇ ਮਗਰੋਂ ਚਾਲਕ ਟਰੱਕ ਲੈਕੇ ਫਰਾਰ ਹੋ ਗਿਆ। ਇਸ ਮੌਕੇ ਬੱਸ ਦੇ ਡਰਾਈਵਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਅੰਮ੍ਰਿਤਸਰ ਬੱਸ ਸਟੈਂਡ ਤੋਂ ਸਵਾਰੀਆਂ ਲੈ ਕੇ ਜਲੰਧਰ ਜਾ ਰਹੇ ਸੀ ਤਾਂ ਜੰਡਿਆਲਾ ਦੇ ਕੋਲ ਇੱਕ ਤੂੜੀ ਨਾਲ ਭਰੇ ਟਰੱਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਜਿਸਦੇ ਚੱਲਦੇ ਬੱਸ ਤੂੜੀ ਵਾਲੇ ਟਰੱਕ ਵਿੱਚ ਜਾ ਵੱਜੀ ਤੇ ਬੱਸ ਵਿੱਚ ਬੈਠੀਆਂ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਮੌਕੇ ਹਸਪਤਾਲ ਵਿੱਚ ਇਲਾਜ ਕਰਵਾ ਰਹੀਆਂ ਸਵਾਰੀਆਂ ਨੇ ਦੱਸਿਆ ਕਿ ਅਸੀਂ ਸ਼ਹੀਦਾਂ ਸਾਹਿਬ ਤੋਂ ਚੁਪਹਿਰਾ ਕੱਟ ਕੇ ਜਲੰਧਰ ਜਾ ਰਹੇ ਸੀ ਤਾਂ ਜੰਡਿਆਲੇ ਦੇ ਕੋਲ ਬੱਸ ਦਾ ਤੂੜੀ ਵਾਲੇ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : PBKS vs MI Qualifier 2: ਕੀ ਮੁੰਬਈ ਇੰਡੀਅਨਜ਼ ਦਾ ਕਿਲ੍ਹਾ ਫ਼ਤਿਹ ਕਰ ਪਾਏਗੀ ਪੰਜਾਬ ਕਿੰਗਜ਼? ਮੁਹਾਮੁਕਾਬਲਾ ਅੱਜ

ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਇੱਕ ਬੱਸ ਜਲੰਧਰ ਨੂੰ ਜਾ ਰਹੀ ਸੀ ਤੇ ਜੰਡਿਆਲੇ ਦੇ ਕੋਲ ਤੂੜੀ ਨਾਲ ਭਰੇ ਟਰੱਕ ਨਾਲ ਟੱਕਰ ਹੋਣ ਕਰਕੇ ਬੱਸ ਵਿੱਚ ਬੈਠੀਆਂ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਪਹੁੰਚ ਕੇ ਟ੍ਰੈਫਿਕ ਨੂੰ ਬਹਾਲ ਕਰਵਾਉਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ : Amritsar News: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 6 ਜੂਨ ਸਬੰਧੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ

Trending news

;