Virsa Singh Valtoha News: ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਹ ਫੈਸਲਾ ਨਿੱਜੀ ਰੂਪ ਵਿੱਚ ਕੀਤਾ ਗਿਆ ਸੀ ਅਤੇ ਇਸ ਨੂੰ ਮੁੜ ਵਿਚਾਰਿਆ ਜਾਣਾ ਚਾਹੀਦਾ ਹੈ।
Trending Photos
Virsa Singh Valtoha News(ਭਰਤ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਪੱਤਰ ਸੌਂਪ ਕੇ 10 ਸਾਲਾ ਲਾਂਭੇ ਦੇ ਫੈਸਲੇ ਦੀ ਮੁੜ ਵਿਚਾਰਣਾ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ 15 ਅਕਤੂਬਰ 2024 ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ 10 ਸਾਲ ਲਈ ਲਾਂਭੇ ਕਰਨ ਦਾ ਫੈਸਲਾ ਕੀਤਾ ਗਿਆ ਸੀ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਹ ਫੈਸਲਾ ਨਿੱਜੀ ਰੂਪ ਵਿੱਚ ਕੀਤਾ ਗਿਆ ਸੀ ਅਤੇ ਇਸ ਨੂੰ ਮੁੜ ਵਿਚਾਰਿਆ ਜਾਣਾ ਚਾਹੀਦਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਵਲਟੋਹਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਇਹ ਨਹੀਂ ਪਤਾ ਸੀ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੱਜ ਸਕੱਤਰੇਤ 'ਚ ਹੋਣਗੇ, ਪਰ ਉਨ੍ਹਾਂ ਦੀ ਮੁਲਾਕਾਤ ਹੋ ਗਈ ਅਤੇ ਉਨ੍ਹਾਂ ਨੇ ਆਪਣੀ ਅਰਜ਼ੀ ਵਿਅਕਤੀਗਤ ਤੌਰ 'ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ ਹੈ। ਉਨ੍ਹਾਂ ਨੇ ਭਾਵੁਕ ਹੋ ਕੇ ਕਿਹਾ ਕਿ, "ਮੈਂ ਸੱਤ ਮਹੀਨੇ ਤੋਂ ਡੂੰਘੀ ਪੀੜਾ ਵਿੱਚ ਹਾਂ। ਇਹ ਫੈਸਲਾ ਮੇਰੇ ਉੱਤੇ ਝੂਠੇ ਇਲਜ਼ਾਮਾਂ 'ਤੇ ਆਧਾਰਤ ਸੀ।"
ਉਨ੍ਹਾਂ ਨੇ ਇਹ ਵੀ ਕਿਹਾ ਕਿ, "ਅਕਸਰ ਲੋਕ ਪਾਰਟੀਆਂ ਛੱਡ ਕੇ ਜਾਂ ਦੂਜੀਆਂ ਪਾਰਟੀਆਂ ਜੁਆਇਨ ਕਰਦੇ ਹਨ, ਪਰ ਮੈਨੂੰ ਧੱਕੇ ਨਾਲ ਬਾਹਰ ਕੱਢਿਆ ਗਿਆ।" ਉਨ੍ਹਾਂ ਨੇ ਭਾਵਕ ਹੋ ਕੇ ਕਿਹਾ ਕਿ ਉਹ ਆਪਣੀ ਬੇਇਨਸਾਫੀ ਖ਼ਿਲਾਫ ਅਰਦਾਸ ਕਰ ਚੁੱਕੇ ਹਨ, ਜੋ ਕਾਫੀ ਸਮਾਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ।