Cancer Treatment News: ਡੀਐਮਸੀ ਲੁਧਿਆਣਾ ਦੇ ਡਾਕਟਰਾਂ ਨੇ ਕੈਂਸਰ ਨਾਲ ਜੂਝ ਰਹੇ ਮਰੀਜ਼ਾਂ ਲਈ ਇਕ ਆਸ ਦੀ ਕਿਰਨ ਦਿਖਾਈ ਹੈ।
Trending Photos
Cancer Treatment: ਲੁਧਿਆਣਾ ਦਿਆਨੰਦ ਮੈਡੀਕਲ ਕਾਲਜ ਦੇ ਕੈਂਸਰ ਯੂਨਿਟ ਨੂੰ ਕੈਂਸਰ ਦੇ ਇਲਾਜ ਖੇਤਰ ਵਿੱਚ ਇਤਿਹਾਸ ਰਚ ਦਿੱਤਾ ਹੈ। ਕੈਂਸਰ ਨਾਲ ਜੂਝ ਰਹੇ ਲੋਕਾਂ ਲਈ ਆਸ ਦੀ ਵੱਡੀ ਉਮੀਦ ਜਾਗੀ ਹੈ। ਡੀਐਮਸੀ ਕੈਂਸਰ ਕੇਅਰ ਸੈਂਟਰ ਵਿੱਚ ਪੰਜਾਬ ਦੀ ਪਹਿਲੀ ਵਾਰ ਕਾਰ ਟੀ ਸੈਲ ਥੈਰੇਪੀ ਨਾਲ 20 ਸਾਲਾਂ ਨੌਜਵਾਨ ਦਾ ਸਫਲਤਾ ਪੂਰਵਕ ਇਲਾਜ ਕੀਤਾ ਹੈ।
ਹਸਪਤਾਲ ਦੇ ਸੈਕਟਰੀ ਨੇ ਦੱਸਿਆ ਕਿ ਦਿਆਨੰਦ ਮੈਡੀਕਲ ਕਾਲਜ ਉੱਤਰੀ ਭਾਰਤ ਦਾ ਪਹਿਲਾ ਹਸਪਤਾਲ ਹੈ ਜਿੱਥੇ ਕਿ ਇਸ ਵਿਧੀ ਦੁਆਰਾ ਕੈਂਸਰ ਦਾ ਸਫਲ ਇਲਾਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦਕਿ ਅਮਰੀਕਾ ਵਿੱਚ ਇਸ ਇਲਾਜ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ ਪਰ ਇਥੇ ਬੜੇ ਘੱਟ ਪੈਸਿਆਂ ਵਿੱਚ ਕਾਰ ਟੀ ਸੈਲ ਥੈਰੇਪੀ ਦੁਆਰਾ ਇਲਾਜ ਕੀਤਾ ਗਿਆ ਹੈ।
ਇਸ ਮੌਕੇ ਕਾਰ ਟੀ ਸੈਲ ਥੈਪੀ ਦੁਆਰਾ ਟ੍ਰੀਟਮੈਂਟ ਕਰਨ ਵਾਲੇ ਡਾਕਟਰ ਸੋਬੀਰ ਸਿੰਘ ਨੇ ਦੱਸਿਆ ਕਿ ਕਾਰ ਟੀ ਸੈਲ ਜਾਨੀ ਕਿ ਕਈਮੇਰਕ ਐਂਟੀਜਨ ਰਿਸੇਪਟਰ ਥੈਰੇਪੀ ਕ੍ਰਾਂਤੀਕਾਰੀ ਇਮਿਊਨੋਂ ਥੈਰੇਪੀ ਤਰੀਕਾ ਹੈ। ਜਿਸ ਵਿੱਚ ਮਰੀਜ਼ ਦੇ ਆਪਣੇ ਰੋਗ ਪ੍ਰਤੀਰੋਧਕ ਸੈਲਾਂ ਨੂੰ ਜੈਨਟਿਕ ਤਰੀਕੇ ਨਾਲ ਬਦਲ ਕੇ ਕੈਂਸਰ ਸੈਲਾਂ ਨੂੰ ਨਸ਼ਟ ਕਰਨ ਲਈ ਤਿਆਰ ਕੀਤਾ ਜਾਂਦਾ ਹੈ ਸਧਾਰਨ ਭਾਸ਼ਾ ਵਿੱਚ ਇਹ ਇਲਾਜ ਮਰੀਜ਼ਾਂ ਦੇ ਆਪਣੇ ਸਰੀਰ ਨੂੰ ਇਹ ਸਿਖਾਉਂਦਾ ਹੈ ਕਿ ਕਿਵੇਂ ਕੈਂਸਰ ਨਾਲ ਲੜਨਾ ਹੈ ਜੋ ਕਿ ਉਨ੍ਹਾਂ ਮਰੀਜ਼ਾਂ ਲਈ ਨਵੀਂ ਉਮੀਦ ਹੈ ਜਿਨ੍ਹਾਂ ਉੱਤੇ ਹੋਰ ਇਲਾਜ ਕਾਰਗਰ ਨਹੀਂ ਹੋਏ।
ਇਹ ਇਲਾਜ ਇਮਿਊਨੋ ਐਕਟ ਦੀ ਵਿਗਿਆਨ ਸਹਿਯੋਗ ਅਤੇ ਕਾਰ ਟੀ ਸੈਲ ਬਣਾਉਣ ਦੀ ਸਹਾਇਤਾ ਨਾਲ ਸੰਭਵ ਹੋਇਆ ਹੈ। ਇਹ ਉਪਲਬਧੀ ਪੰਜਾਬ ਵਿੱਚ ਆਪਣੀ ਕਿਸਮ ਦੀ ਪਹਿਲੀ ਹੈ ਜਿਸ ਕਾਰਨ ਹੁਣ ਇਲਾਜ ਦੀ ਇਹ ਥੈਰੇਪੀ ਇਥੇ ਦੇ ਮਰੀਜ਼ਾਂ ਲਈ ਉਪਲਬਧ ਹੋਵੇਗੀ।
ਬੀ ਲਿਫੋਬਲਾਸਟਿਕ ਲਕੀਮੀਆ ਅਤੇ ਡਿਫਿਊਜ ਲਾਰਜ ਬੀ ਸੈਲ ਲੀਫੋਮ ਵਾਲੇ ਮਰੀਜ਼ਾਂ ਨੂੰ ਇਲਾਜ ਲਈ ਹੋਰ ਰਾਜਾ ਜਾਂ ਵਿਦੇਸ਼ਾਂ ਵਿੱਚ ਜਾਣਾ ਪੈਂਦਾ ਸੀ ਹੁਣ ਤੱਕ ਭਾਰਤ ਵਿੱਚ ਲਗਭਗ 120 ਇਲਾਜ ਹੋਏ ਹਨ ਅਤੇ ਡੀਐਮਸੀ ਪੰਜਾਬ ਵਿੱਚ ਇਹ ਥੈਰਪੀ ਕਰਨ ਵਾਲਾ ਪਹਿਲਾ ਹਸਪਤਾਲ ਬਣ ਗਿਆ ਹੈ।
ਦਿਆਨੰਦ ਮੈਡੀਕਲ ਕਾਲਜ ਨੇ ਜਿਸ 20 ਸਾਲਾ ਨੌਜਵਾਨ ਦਾ ਇਸ ਕਾਰ ਟੀ ਸੈਲ ਨਾਲ ਕੈਂਸਰ ਦਾ ਇਲਾਜ ਕੀਤਾ ਹੈ। ਉਹ ਨੌਜਵਾਨ ਵੀ ਕਾਫੀ ਖੁਸ਼ ਦਿਖਾਈ ਦਿੱਤਾ। ਨੌਜਵਾਨ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਨਵਾਂ ਜੀਵਨ ਦਾਨ ਮਿਲਿਆ ਹੈ ਕੱਲ੍ਹ ਉਸਦਾ 21ਵਾਂ ਜਨਮਦਿਨ ਸੀ। ਇਸ ਲਈ ਉਹ ਬਹੁਤ ਖੁਸ਼ ਹਨ।