ਝੋਨਾ ਲਗਾਉਣ ਗਈ 21 ਸਾਲਾ ਲੜਕੀ ਨਾਲ ਫੌਜੀ ਵੱਲੋਂ ਜਬਰ ਜਨਾਹ, ਪਰਿਵਾਰ ਨੇ ਮੰਗਿਆ ਇਨਸਾਫ
Advertisement
Article Detail0/zeephh/zeephh2826488

ਝੋਨਾ ਲਗਾਉਣ ਗਈ 21 ਸਾਲਾ ਲੜਕੀ ਨਾਲ ਫੌਜੀ ਵੱਲੋਂ ਜਬਰ ਜਨਾਹ, ਪਰਿਵਾਰ ਨੇ ਮੰਗਿਆ ਇਨਸਾਫ

Ajanala News: ਇਸ ਘਟਨਾ ਤੋਂ ਬਾਅਦ ਪਿੰਡ 'ਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਵੱਲੋਂ ਵੀ ਦੋਸ਼ੀਆਂ ਖਿਲਾਫ ਫੌਰੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਝੋਨਾ ਲਗਾਉਣ ਗਈ 21 ਸਾਲਾ ਲੜਕੀ ਨਾਲ ਫੌਜੀ ਵੱਲੋਂ ਜਬਰ ਜਨਾਹ, ਪਰਿਵਾਰ ਨੇ ਮੰਗਿਆ ਇਨਸਾਫ

Ajanala News(ਭਰਤ ਸ਼ਰਮਾ): ਹਲਕਾ ਅਜਨਾਲਾ ਦੇ ਪਿੰਡ ਛੋਟਾ ਫੱਤੇਵਾਲ ਵਿੱਚ ਝੋਨਾ ਲਗਾਉਣ ਗਈ 21 ਸਾਲਾ ਲੜਕੀ ਨਾਲ ਛੁੱਟੀ ਉੱਤੇ ਆਏ ਇਕ ਫੌਜੀ ਵੱਲੋਂ ਖੇਤਾਂ ਵਿਚ ਮੋਟਰ ਵਾਲੇ ਕਮਰੇ ਵਿੱਚ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਵੱਲੋਂ ਰੌਲਾ ਪਾਉਣ ਤੋਂ ਬਾਅਦ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਮੌਕੇ ਉੱਤੇ ਪਹੁੰਚ ਕੇ ਲੜਕੇ ਨੂੰ ਕਾਬੂ ਕੀਤਾ ਪਰ ਹੱਥੋ ਪਾਈ ਕਰਦੇ ਹੋਏ ਫੌਜੀ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪਰਿਵਾਰ ਹੁਣ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਪੀੜਿਤ ਲੜਕੀ ਨੇ ਕਿਹਾ ਕਿ ਉਹ ਦੁਪਹਿਰ ਦੇ ਸਮੇਂ ਖੇਤਾਂ ਵਿੱਚ ਝੋਨਾ ਲਗਾਉਣ ਉਪਰੰਤ ਮੋਟਰ 'ਤੇ ਦੁਪਹਿਰ ਦੀ ਰੋਟੀ ਖਾ ਰਹੀ ਸੀ ਤਾਂ ਅਚਾਨਕ ਉਹਨਾਂ ਦੇ ਪਿੰਡ ਦੇ ਹੀ ਇੱਕ ਛੁੱਟੀ ਤੇ ਆਏ ਫੌਜੀ ਅਤੇ ਉਸਦੇ ਚਾਚੇ ਵੱਲੋਂ ਉਸ ਨੂੰ ਜ਼ਬਰਦਸਤੀ ਕਮਰੇ ਵਿੱਚ ਲਿਜਾ ਕੇ ਜਬਰ ਜਨਾਹ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਵੱਲੋਂ ਰੌਲਾ ਪਾਇਆ ਤਾਂ ਪਰਿਵਾਰਿਕ ਮੈਂਬਰਾਂ ਨੇ ਮੌਕੇ ਉੱਤੇ ਪਹੁੰਚੇ ਕੇ ਲੜਕੀ ਨੂੰ ਬਰਾਮਦ ਕਰ ਲਿਆ ਪਰ ਉਹ ਫੌਜੀ ਲੜਕਾ ਅਤੇ ਚਾਚਾ ਦੋਨੇ ਜਾਣੇ ਉਥੋਂ ਫਰਾਰ ਹੋ ਗਏ। ਲੜਕੀ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਬਣਦਾ ਇਨਸਾਫ ਦਿੱਤਾ ਜਾਵੇ।

ਇਸ ਮੌਕੇ ਤੇ ਪੀੜਿਤ ਲੜਕੀ ਦੇ ਮਾਂ ਅਤੇ ਭਰਾ ਨੇ ਕਿਹਾ ਕਿ ਸਾਡੀ ਲੜਕੀ ਨਾਲ ਬਹੁਤ ਗਲਤ ਹੋਇਆ ਹੈ ਤੇ ਸਾਡੇ ਸਾਹਮਣੇ ਹੀ ਸਾਡੀ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਹੈ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਅਤੇ ਮਾਮਲਾ ਦਰਜ ਕਰਕੇ ਇਸ ਫੌਜੀ ਉੱਪਰ ਕਾਰਵਾਈ ਕੀਤੀ ਜਾਵੇ।

ਪੁਲਿਸ ਜਾਂਚ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ, "ਸਾਡੇ ਵੁਮਨ ਸੈਲ ਵਿੱਚ ਪੀੜਤ ਦੇ ਪਰਿਵਾਰ ਵੱਲੋਂ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਿਵੇਂ-ਜਿਵੇਂ ਕਾਰਵਾਈ ਬਣੇਗੀ, ਕੀਤੀ ਜਾਵੇਗੀ।"

Trending news

;