One Nation One Election News: ਹਰਿਆਣਾ ਦੌਰਾਨ, ਮੁੱਖ ਮੰਤਰੀ ਅਤੇ ਹੋਰ ਸਾਰੀਆਂ ਮੁੱਖ ਰਾਜਨੀਤਿਕ ਪਾਰਟੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਹਿਮਾਚਲ ਵਿੱਚ ਵੀ ਮੁੱਖ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਹੋਰ ਸਿਆਸੀ ਪੱਖਾਂ ਦੀ ਰਾਏ ਲਈ ਗੱਲਬਾਤ ਹੋਵੇਗੀ।
Trending Photos
One Nation One Election News: ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਕਰਵਾਉਣ ਸਬੰਧੀ ਮਾਮਲੇ ’ਤੇ ਗੰਭੀਰਤਾ ਨਾਲ ਅੱਗੇ ਵਧਦਿਆਂ ਕੇਂਦਰ ਸਰਕਾਰ ਵੱਲੋਂ ਗਠਿਤ ਸਾਂਝੀ ਕਮੇਟੀ ਅੱਜ ਚੰਡੀਗੜ੍ਹ ਪਹੁੰਚ ਰਹੀ ਹੈ। ਇਹ ਕਮੇਟੀ 14 ਜੂਨ ਤੋਂ 19 ਜੂਨ ਤੱਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰੇਗੀ ਅਤੇ ਵੱਖ-ਵੱਖ ਸਿਆਸੀ, ਪ੍ਰਸ਼ਾਸਕੀ ਅਤੇ ਕਾਨੂੰਨੀ ਹਸਤੀਆਂ ਨਾਲ ਗੱਲਬਾਤ ਕਰੇਗੀ।
ਇਹ ਦੌਰਾ ਸੰਵਿਧਾਨ ਦੀ 129ਵੀਂ ਸੋਧ ਦੇ ਤਹਿਤ "ਇੱਕ ਦੇਸ਼, ਇੱਕ ਇਲੈਕਸ਼ਨ" ਦੇ ਪ੍ਰਸਤਾਵ ਨੂੰ ਲਾਗੂ ਕਰਨ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਕਮੇਟੀ ਪੰਜਾਬ ਵਿੱਚ ਮੁੱਖ ਮੰਤਰੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਬੀਐਸਪੀ ਆਦਿ ਨਾਲ ਮੁਲਾਕਾਤ ਕਰੇਗੀ।
ਹਰਿਆਣਾ ਦੌਰਾਨ, ਮੁੱਖ ਮੰਤਰੀ ਅਤੇ ਹੋਰ ਸਾਰੀਆਂ ਮੁੱਖ ਰਾਜਨੀਤਿਕ ਪਾਰਟੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਹਿਮਾਚਲ ਵਿੱਚ ਵੀ ਮੁੱਖ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਹੋਰ ਸਿਆਸੀ ਪੱਖਾਂ ਦੀ ਰਾਏ ਲਈ ਗੱਲਬਾਤ ਹੋਵੇਗੀ।
ਇਸ ਦੇ ਨਾਲ-ਨਾਲ, ਤਿੰਨਾਂ ਰਾਜਾਂ ਦੇ ਡੀਜੀਪੀ, ਚੀਫ ਸੈਕਟਰੀ, ਫਾਈਨੈਂਸ ਸੈਕਟਰੀ, ਹਾਈਕੋਰਟ ਬਾਰ ਕੌਂਸਲ ਅਤੇ ਹੋਰ ਅਹਿਮ ਅਧਿਕਾਰੀਆਂ ਨਾਲ ਵੀ ਰਾਏ ਸਾਂਝੀ ਕੀਤੀ ਜਾਵੇਗੀ। ਕਮੇਟੀ ਦਾ ਇਹ ਦੌਰਾ "ਇੱਕ ਚੋਣ ਪ੍ਰਣਾਲੀ" ਵੱਲ ਇੱਕ ਮਹੱਤਵਪੂਰਕ ਕਦਮ ਮੰਨਿਆ ਜਾ ਰਿਹਾ ਹੈ, ਜੋ ਦੇਸ਼ ਵਿਚ ਚੋਣੀ ਪ੍ਰਕਿਰਿਆ ਵਿੱਚ ਨਵਾਂ ਰੂਪ ਦੇ ਸਕਦਾ ਹੈ।