Sangrur News: ਤਫਤੀਸ਼ ਦੌਰਾਨ ਦੋਸ਼ੀਆਂ ਨੂੰ ਮਿਤੀ 26 ਅਪ੍ਰੈਲ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਸੀਆਂ ਪਾਸੋਂ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਇਹ ਅਸਲਾ ਉੱਤਰ ਪ੍ਰਦੇਸ਼ ਅਤੇ ਹੋਰ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਪੰਜਾਬ ਵਿੱਚ ਵੇਚਦੇ ਸਨ।
Trending Photos
Sangrur News(ਕੀਰਤੀਪਾਲ ਕੁਮਾਰ): ਸੰਗਰੂਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਸ ਵੱਲੋਂ ਪੰਜਾਬ ਵਿੱਚ ਅਸਲੇ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਨੇ 03 ਦੋਸੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 3 ਨਜਾਇਜ ਪਿਸਟਲ 32 ਬੋਰ ਸਮੇਤ 03 ਮੈਗਜੀਨ ਤੇ 4 ਜਿੰਦਾ ਕਾਰਤੂਸ ਅਤੇ 3 ਨਜਾਇਜ ਅਸਲੇ 315 ਬੋਰ ਸਮੇਤ 3 ਜਿੰਦਾ ਕਾਰਤੂਸ ਸਮੇਤ ਆਲਟੋ ਗੱਡੀ ਬ੍ਰਾਮਦ ਕਰਵਾਈ ਗਈ।
ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਪੰਜਾਬ ਵਿੱਚ ਅਸਲਾ ਸਪਲਾਈ ਕਰਨ ਵਾਲਾ ਗਿਰੋਹ ਦਾ ਪਰਦਾਫਾਸ਼ ਕਰਕੇ 03 ਦੋਸੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 3 ਨਜਾਇਜ ਪਿਸਟਲ 32 ਬੋਰ ਸਮੇਤ 03 ਮੈਗਜੀਨ ਤੇ 4 ਜਿੰਦਾ ਕਾਰਤੂਸ ਅਤੇ 3 ਨਜਾਇਜ ਅਸਲੇ 315 ਬੋਰ ਸਮੇਤ 3 ਜਿੰਦਾ ਕਾਰਤੂਸ ਸਮੇਤ ਆਲਟੋ ਗੱਡੀ ਬ੍ਰਾਮਦ ਕਰਵਾਈ ਗਈ।
ਟੀਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਮਿਤੀ 25 ਅਪ੍ਰੈਲ ਨੂੰ ਸੀ.ਆਈ.ਏ ਬਹਾਦਰ ਸਿੰਘ ਵਾਲਾ ਦੀ ਟੀਮ ਥਾਣਾ ਸਦਰ ਸੰਗਰੂਰ ਦੇ ਏਰੀਆ ਵਿੱਚ ਗਸ਼ਤ ਅਤੇ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਟੀ ਪੁਆਇੰਟ ਗੰਗਾ ਸਿੰਘ ਵਾਲਾ ਤੋਂ ਬਾਲੀਆਂ ਮੌਜੂਦ ਸੀ ਤਾਂ ਆਲਟੋ ਗੱਡੀ ਨੰਬਰ PB-01D-3361 ਵਿੱਚੋਂ ਦੋਸੀ ਹਿਮਾਂਸੂ ਉਰਫ ਹੈਪੀ ਪੁੱਤਰ ਪ੍ਰਵੀਨ ਕੁਮਾਰ ਵਾਸੀ ਲੋਹਗੜ ਗੇਟ ਹਿੰਦੋਸਤਾਨੀ ਪੱਤੀ ਅਮ੍ਰਿਤਸਰ, ਹਿਮਾਂਸੂ ਉਰਫ ਭੋਲਾ ਪੁੱਤਰ ਨਗੀਨਾ ਵਾਸੀ ਰਾਜੀਵ ਨਗਰ ਅੰਮ੍ਰਿਤਸਰ ਹਾਲ ਵਾਸੀ ਨੇੜੇ ਗਿਲਕੋ ਇੰਟਰਨੈਸ਼ਨਲ ਸਕੂਲ ਸੈਕਟਰ-127 ਖਰੜ ਜਿਲ੍ਹਾ ਮੋਹਾਲੀ ਅਤੇ ਅਮਰਜੀਤ ਸਿੰਘ ਉਰਫ ਕਾਲੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਮਨਾਂਵਾ ਜਿਲ੍ਹਾ ਮੋਗਾ ਹਾਲ ਵਾਸੀ ਬਲੌਂਗੀ ਜਿਲ੍ਹਾ ਮੋਹਾਲੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜਾ ਵਿੱਚੋਂ 03 ਨਜਾਇਜ ਪਿਸਟਲ 32 ਬੋਰ, ਸਮੇਤ 03 ਮੈਗਜੀਨ ਤੇ 04 ਕਾਰਤੂਸ ਅਤੇ 03 ਨਜਾਇਜ ਅਸਲੇ 315 ਬੋਰ ਸਮੇਤ 03 ਜਿੰਦਾ ਕਾਰਤੂਸ ਬ੍ਰਾਮਦ ਕਰਕੇ ਮੁਕੱਦਮਾ ਨੰਬਰ 59 ਮਿਤੀ 25.04.2025 ਅ/ਧ 25/54/59 ਅਸਲਾ ਐਕਟ ਥਾਣਾ ਸਦਰ ਸੰਗਰੂਰ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਹਿਮਾਂਸ਼ੂ ਉਰਫ ਹੈਪੀ ਖ਼ਿਲਾਫ਼ ਪਹਿਲਾਂ ਵੀ ਮੁਕੱਦਮਾ ਨੰਬਰ 22 ਮਿਤੀ 22 ਫਰਵਰੀ 2022 ਅ/ਧ 379,411 ਥਾਣਾ ਡਿਵੀਜ਼ਨ ਨੰਬਰ ਏ ਅੰਮ੍ਰਿਤਸਰ ਸਿਟੀ ਵਿਖੇ ਦਰਜ ਹੈ।
ਤਫਤੀਸ਼ ਦੌਰਾਨ ਦੋਸ਼ੀਆਂ ਨੂੰ ਮਿਤੀ 26 ਅਪ੍ਰੈਲ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਸੀਆਂ ਪਾਸੋਂ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਇਹ ਅਸਲਾ ਉੱਤਰ ਪ੍ਰਦੇਸ਼ ਅਤੇ ਹੋਰ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਪੰਜਾਬ ਵਿੱਚ ਵੇਚਦੇ ਸਨ। ਇਹ ਪੇਸ਼ੇਵਰ ਅਪਰਾਧੀ ਨਹੀਂ ਹਨ। ਦੌਰਾਨੇ ਪੁੱਛ-ਗਿੱਛ ਦੋਸੀਆਂ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।