Bathinda News: ਬਠਿੰਡਾ ਵਿੱਚ ਪ੍ਰਾਈਵੇਟ ਸੈਕਟਰ ਦਾ ਸਭ ਤੋਂ ਵੱਡਾ ਸੁਪਰ ਸਪੈਸ਼ਲਿਸਟੀ ਪਾਰਕ ਗਰੁੱਪ ਆਫ ਹਸਪਤਾਲ ਖੁੱਲਿਆ। ਇਹ ਹਸਪਤਾਲ ਹਾਰਟ ਸਟੋਪ ਕ੍ਰਿਟੀਕਲ ਐਮਰਜਂਸੀ ਵਿੱਚ 24 ਘੰਟੇ ਖੁੱਲਾ ਰਹੇਗਾ। ਇਸ ਵਿੱਚ 80 ਆਈਸੀਯੂ ਬੈੱਡ ਹਨ ਜੋ ਹੋਰ ਕਿਤੇ ਨਹੀਂ।
Trending Photos
Bathinda News (ਕੁਲਬੀਰ ਬੀਰਾ): ਬਠਿੰਡਾ ਵਿੱਚ ਪ੍ਰਾਈਵੇਟ ਸੈਕਟਰ ਦਾ ਸਭ ਤੋਂ ਵੱਡਾ ਕ੍ਰਿਸ਼ਨਾ ਸੁਪਰ ਸਪੈਸ਼ਲਿਸਟੀ ਹਸਪਤਾਲ ਪਾਰਕ ਗਰੁੱਪ ਆਫ ਹਸਪਤਾਲ ਵੱਲੋਂ ਖੋਲਿਆ ਗਿਆ ਹੈ। ਜੋ ਕਿ 250 ਬੈੱਡ ਦੀ ਸਮਰੱਥਾ ਨਾਲ ਨੌਰਥ ਇੰਡੀਆ ਦਾ ਸਭ ਤੋਂ ਵੱਡਾ ਹਸਪਤਾਲ ਹੋਵੇਗਾ।
ਪਾਰਕ ਗਰੁੱਪ ਆਫ ਹਸਪਤਾਲ ਦੇ ਸੀਈਓ ਅਸੀਸ ਚੱਡਾ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਾਈਵੇਟ ਸੈਕਟਰ ਸਭ ਤੋਂ ਵੱਡੀ ਪਾਰਕ ਗਰੁੱਪ ਆਫ ਹਸਪਤਾਲ ਚੈਨ ਵੱਲੋਂ ਬਠਿੰਡਾ ਵਿੱਚ 250 ਬੈੱਡ ਵਾਲਾ ਸੁਪਰ ਸਪੈਸ਼ਲਿਸਟੀ ਹਸਪਤਾਲ ਖੋਲਿਆ ਗਿਆ ਹੈ ਜੋ 24 ਘੰਟੇ ਐਮਰਜੰਸੀ ਸੇਵਾਵਾਂ ਜਿਸ ਵਿੱਚ ਹਾਰਟ ਸਟੋਕ ਕ੍ਰਿਟੀਕਲ ਐਮਰਜਸੀ ਚਾਲੂ ਰਹੇਗੀ।
ਉਹਨਾਂ ਦੱਸਿਆ ਕਿ ਇਸ ਹਸਪਤਾਲ ਵਿਚ 80 ਆਈਸੀਯੂ ਬੈੱਡ ਹਨ ਜੋ ਕਿਸੇ ਹੋਰ ਹਸਪਤਾਲ ਵਿੱਚ ਨਹੀਂ ਹੈ। ਸਾਡੇ ਕੋਲ ਲੋਕਾਂ ਦੇ ਇਲਾਜ ਲਈ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਹੈ। ਉਹਨਾਂ ਕਿਹਾ ਕਿ ਸਾਡੇ ਹਸਪਤਾਲ ਵਿੱਚ ਹਰ ਕਿਸੇ ਬਿਮਾਰੀ ਦਾ ਇਲਾਜ ਸੁਪਰ ਸਪੈਸ਼ਲ ਡਾਕਟਰਾਂ ਰਾਹੀਂ ਕੀਤਾ ਜਾਵੇਗਾ।
ਪਹਿਲਾਂ ਲੋਕਾਂ ਨੂੰ ਐਮਰਜੈਂਸੀ ਵਿੱਚ ਚੰਡੀਗੜ੍ਹ ਜਾਂ ਦਿੱਲੀ ਮਰੀਜ਼ ਨੂੰ ਲੈ ਕੇ ਜਾਣਾ ਪੈਂਦਾ ਸੀ ਪਰ ਹੁਣ ਮਰੀਜ਼ਾਂ ਨੂੰ ਉੱਥੇ ਲਿਜਾਣ ਦੀ ਜਰੂਰਤ ਨਹੀਂ ਪਵੇਗੀ। ਇੱਥੇ ਹੀ ਘੱਟ ਪੈਸਿਆਂ ਵਿੱਚ ਵਧੀਆ ਇਲਾਜ ਹੋਵੇਗਾ। ਇਸ ਹਸਪਤਾਲ ਵਿੱਚ ਸਰਕਾਰ ਦੁਆਰਾ ਚਲਾਈਆਂ ਗਈਆਂ ਸਾਰੀਆਂ ਸਕੀਮਾਂ ਉਪਲਬਧ ਹਨ। ਕਿਸੇ ਵੀ ਮਰੀਜ਼ ਨੂੰ ਪੈਸੇ ਨਾ ਹੋਣ ਤੇ ਇਲਾਜ ਵਜੋਂ ਵਾਂਝਾ ਨਹੀਂ ਰੱਖਿਆ ਜਾਵੇਗਾ। ਹਰ ਕਿਸੇ ਦਾ ਇਲਾਜ ਹੋਵੇਗਾ ਸਿਰਫ਼ ਪੈਸੇ ਦੇ ਕੇ ਨਹੀਂ ਕਿਸੇ ਵੀ ਕੰਡੀਸ਼ਨ ਵਿੱਚ ਸਾਡੇ ਕੋਲ ਪੇਸ਼ਂਟ ਆਉਂਦਾ ਹੈ ਤਾਂ ਉਸਦਾ ਇਲਾਜ ਕਰਨਾ ਸਾਡਾ ਧਰਮ ਹੈ।