Justice Nirmal Yadav Case: 2008 ਜਸਟਿਸ ਨਿਰਮਲ ਯਾਦਵ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।
Trending Photos
Justice Nirmal Yadav Case: 2008 ਜਸਟਿਸ ਨਿਰਮਲ ਯਾਦਵ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਸਬੂਤਾਂ ਦੀ ਕਮੀ ਦੇ ਕਾਰਨ ਅਦਾਲਤ ਨੇ ਇਹ ਫੈਸਲਾ ਸੁਣਾਇਆ।
ਨਾਮ ਦੇ ਮਾਮਲੇ 'ਚ ਕਿਵੇਂ ਹੋਇਆ ਪਰਦਾਫਾਸ਼?
ਇਹ ਘਟਨਾ 13 ਅਗਸਤ 2008 ਦੀ ਹੈ, ਜਦੋਂ ਪਲਾਸਟਿਕ ਦੇ ਥੈਲੇ ਵਿੱਚ ਰੱਖੇ 15 ਲੱਖ ਰੁਪਏ ਗਲਤੀ ਨਾਲ ਜਸਟਿਸ ਨਿਰਮਲ ਯਾਦਵ ਦੀ ਥਾਂ ਹਾਈ ਕੋਰਟ ਦੀ ਇੱਕ ਹੋਰ ਜੱਜ ਜਸਟਿਸ ਨਿਰਮਲਜੀਤ ਕੌਰ ਦੇ ਘਰ ਪਹੁੰਚ ਗਏ। ਇਹ ਰਕਮ ਕਥਿਤ ਤੌਰ 'ਤੇ ਜ਼ਮੀਨ ਦੇ ਸੌਦੇ 'ਚ ਪੱਖਪਾਤ ਦੇ ਬਦਲੇ ਰਿਸ਼ਵਤ ਵਜੋਂ ਭੇਜੀ ਗਈ ਸੀ। ਜਦੋਂ ਜਸਟਿਸ ਨਿਰਮਲਜੀਤ ਕੌਰ ਦੇ ਪੀਏ ਅਮਰੀਕ ਸਿੰਘ ਨੇ ਇਹ ਰਾਸ਼ੀ ਦੇਖੀ ਤਾਂ ਉਨ੍ਹਾਂ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਮਾਮਲਾ ਹਾਈਕੋਰਟ ਦੇ ਚੀਫ਼ ਜਸਟਿਸ ਤੱਕ ਪਹੁੰਚਿਆ ਅਤੇ ਮਾਮਲਾ ਸਿੱਧਾ ਚੰਡੀਗੜ੍ਹ ਪੁਲਿਸ ਕੋਲ ਗਿਆ। ਹਾਲਾਂਕਿ ਕੁਝ ਦਿਨਾਂ ਬਾਅਦ ਚੰਡੀਗੜ੍ਹ ਦੇ ਤਤਕਾਲੀ ਪ੍ਰਸ਼ਾਸਕ ਜਨਰਲ (ਸੇਵਾਮੁਕਤ) ਐਸਐਫ ਰੌਡਰਿਗਜ਼ ਨੇ ਇਸ ਨੂੰ ਸੀਬੀਆਈ ਹਵਾਲੇ ਕਰ ਦਿੱਤਾ ਸੀ। 28 ਅਗਸਤ 2008 ਨੂੰ ਸੀਬੀਆਈ ਨੇ ਇਸ ਮਾਮਲੇ ਵਿੱਚ ਨਵੀਂ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
17 ਸਾਲ ਲੰਬੀ ਕਾਨੂੰਨੀ ਲੜਾਈ ਅਤੇ 300 ਤੋਂ ਵੱਧ ਸੁਣਵਾਈਆਂ
ਇਸ ਮਾਮਲੇ ਵਿੱਚ ਜਸਟਿਸ ਨਿਰਮਲ ਯਾਦਵ ਤੋਂ ਇਲਾਵਾ ਦਿੱਲੀ ਦੇ ਹੋਟਲ ਮਾਲਕ ਰਵਿੰਦਰ ਸਿੰਘ ਭਸੀਨ, ਪ੍ਰਾਪਰਟੀ ਡੀਲਰ ਰਾਜੀਵ ਗੁਪਤਾ ਅਤੇ ਨਿਰਮਲ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਇਸ ਮਾਮਲੇ ਦੇ ਇੱਕ ਹੋਰ ਮੁਲਜ਼ਮ ਹਰਿਆਣਾ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਬਾਂਸਲ ਦੀ ਬਾਅਦ ਵਿੱਚ ਮੌਤ ਹੋ ਗਈ ਸੀ। ਸੀਬੀਆਈ ਅਦਾਲਤ ਵਿੱਚ ਇਸ ਕੇਸ ਦੀਆਂ 300 ਤੋਂ ਵੱਧ ਸੁਣਵਾਈਆਂ ਹੋ ਚੁੱਕੀਆਂ ਸਨ ਅਤੇ ਕੁੱਲ 76 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਹਾਲਾਂਕਿ ਇਨ੍ਹਾਂ ਵਿੱਚੋਂ 10 ਗਵਾਹ ਮੁਕੱਦਮੇ ਦੌਰਾਨ ਆਪਣੇ ਬਿਆਨਾਂ ਤੋਂ ਮੁਕਰ ਗਏ ਸਨ। ਇਸ ਤੋਂ ਬਾਅਦ 27 ਮਾਰਚ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ।
ਅਦਾਲਤ 'ਚ ਪੇਸ਼ ਹੋਣ 'ਤੇ ਪਾਬੰਦੀ
ਇਸ ਮਾਮਲੇ ਵਿੱਚ ਅਦਾਲਤ ਨੇ ਸਾਬਕਾ ਜਸਟਿਸ ਨਿਰਮਲ ਯਾਦਵ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਨਾਮਜ਼ਦ ਮੁਲਜ਼ਮ ਸੰਜੀਵ ਬਾਂਸਲ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਕਾਰਨ ਪਿਛਲੇ ਸੋਮਵਾਰ ਨੂੰ ਸੀਬੀਆਈ ਅਦਾਲਤ ਵਿੱਚ ਰਵਿੰਦਰ ਸਿੰਘ ਉਰਫ਼ ਰਵਿੰਦਰ ਭਸੀਨ, ਰਾਜੀਵ ਗੁਪਤਾ ਅਤੇ ਨਿਰਮਲ ਸਿੰਘ ਦੇ ਬਿਆਨ ਦਰਜ ਕੀਤੇ ਗਏ ਸਨ, ਜਦਕਿ ਪੰਜਵੇਂ ਮੁਲਜ਼ਮ ਸਾਬਕਾ ਜਸਟਿਸ ਨਿਰਮਲ ਯਾਦਵ ਦੇ ਲਿਖਤੀ ਬਿਆਨ ਭੇਜੇ ਗਏ ਸਨ।