Chandigarh Court: ਪੰਜਾਬ ਦੇ ਕੈਬਨਿਟ ਮੰਤਰੀ ਨੇ ਕੇਂਦਰੀ ਕੈਬਨਿਟ ਮੰਤਰੀ ਖਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਰਜ ਕੀਤਾ ਹੈ।
Trending Photos
Chandigarh Court: ਪੰਜਾਬ ਦੇ ਕੈਬਨਿਟ ਮੰਤਰੀ ਨੇ ਕੇਂਦਰੀ ਕੈਬਨਿਟ ਮੰਤਰੀ ਖਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਰਜ ਕੀਤਾ ਹੈ। ਦਰਅਸਲ ਵਿੱਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਬਲਬੀਰ ਸਿੰਘ ਨੇ ਮੰਗ ਕੀਤੀ ਹੈ ਕਿ ਬਿੱਟੂ ਦੇ ਬਿਆਨ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ ਤੇ ਉਹ ਜਨਤਕ ਤੌਰ ਉਤੇ ਮੁਆਫੀ ਮੰਗਣ।
ਕਾਬਿਲੇਗੌਰ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸੀ ਕਿ ਪੰਜਾਬ ਦੇ ਕੈਬਨਿਟ ਮੰਤਰੀ ਦੀਆਂ ਗੱਡੀਆਂ ਵਿੱਚ ਦਿੱਲੀ ਵਿੱਚ ਪੈਸਾ ਲਿਜਾਇਆ ਜਾ ਰਿਹਾ ਹੈ ਤੇ ਪੰਜਾਬ ਦੇ ਪੈਸੇ ਨਾਲ ਦਿੱਲੀ ਦੀ ਚੋਣ ਪ੍ਰਭਾਵਿਤ ਕਰਨ ਦ ਕੋਸ਼ਿਸ਼ ਹੋ ਰਹੀ ਹੈ। ਅੱਜ ਅਦਾਲਤ ਵਿੱਚ ਰਵਨੀਤ ਬਿੱਟੂ ਦੇ ਬਿਆਨ ਵਾਲੀ ਪੈਨ ਡਰਾਈਵ ਜਮ੍ਹਾਂ ਕਰਵਾਈ ਗਈ ਹੈ।
ਸੋਸ਼ਲ ਮੀਡੀਆ 'ਤੇ ਲਾਏ ਗੰਭੀਰ ਦੋਸ਼
ਮਾਮਲੇ 'ਚ ਦਾਅਵਾ ਕੀਤਾ ਗਿਆ ਹੈ ਕਿ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ (ਉੱਤਰਦਾਤਾ ਨੰਬਰ 2) ਦੀ ਵਰਤੋਂ ਕਰਕੇ ਇਹ ਬਿਆਨ ਦਿੱਤਾ ਕਿ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਸਰਕਾਰੀ ਵਾਹਨਾਂ ਵਿੱਚ ਪੰਜਾਬ ਦਾ ਪੈਸਾ ਭਰਕੇ ਦਿੱਲੀ ਲੈ ਜਾਂਦੇ ਹਨ ਅਤੇ ਉਹ ਪੈਸਾ ਮੁੱਖ ਮੰਤਰੀ ਦੇ ਆਧਿਕਾਰਕ ਨਿਵਾਸ 'ਤੇ ਜਮ੍ਹਾ ਕਰਦੇ ਹਨ। ਇਸ ਬਿਆਨ ਕਾਰਨ ਪੰਜਾਬ ਸਰਕਾਰ ਅਤੇ ਡਾ. ਬਲਬੀਰ ਸਿੰਘ ਦੀ ਬਦਨਾਮੀ ਹੋਈ ਹੈ।
ਮਾਮਲੇ ਸਬੰਧੀ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਜੇਕਰ ਇਸ ਪੱਧਰ 'ਤੇ ਕੋਈ ਅੰਤਰਿਮ ਹੁਕਮ ਨਾ ਦਿੱਤਾ ਗਿਆ, ਤਾਂ ਮਾਮਲੇ ਦਾ ਉਦੇਸ਼ ਹੀ ਫੇਲ੍ਹ ਹੋ ਜਾਵੇਗਾ। ਇਸ ਲਈ, ਅਦਾਲਤ ਨੇ ਪ੍ਰਾਇਮਰੀ ਤੌਰ 'ਤੇ ਮੰਨਿਆ ਕਿ ਡਾ. ਬਲਬੀਰ ਸਿੰਘ ਦੇ ਪੱਖ ਵਿੱਚ ਇੱਕ ਮਜ਼ਬੂਤ ਮਾਮਲਾ ਬਣਦਾ ਹੈ। ਅਦਾਲਤ ਨੇ ਉੱਤਰਦਾਤਾ (ਰਵਨੀਤ ਬਿੱਟੂ ਅਤੇ ਸੋਸ਼ਲ ਮੀਡੀਆ ਪਲੇਟਫਾਰਮ) ਨੂੰ 16 ਅਪ੍ਰੈਲ 2025 ਨੂੰ ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਹੁਕਮ ਦੀ ਪਾਲਣਾ ਨਾ ਕੀਤੀ ਗਈ, ਤਾਂ "ਸਟੇ ਆਰਡਰ" (ਸਥਗਨ ਹੁਕਮ) ਆਪੇ ਹੀ ਰੱਦ ਹੋ ਜਾਵੇਗਾ।
ਇਹ ਵੀ ਪੜ੍ਹੋ : Amritsar: ਪੰਜਾਬ ਨੂੰ ਵੀ ਦਹਿਲਾਉਣ ਦੀ ਸੀ ਸਾਜ਼ਿਸ਼; RDX, ਗ੍ਰੇਨੇਡ ਤੇ ਹੋਰ ਖ਼ਤਰਨਾਕ ਹਥਿਆਰਾਂ ਦਾ ਜਖ਼ੀਰਾ ਬਰਾਮਦ