Bathinda News: ਬਠਿੰਡਾ ਸ਼ਹਿਰ ਵਿੱਚ ਅੱਜ ਦਿਨ ਦਿਹਾੜੇ ਇੱਕ ਵਪਾਰੀ ਤੋਂ 20 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਲੁਟੇਰੇ ਨਹਿੰਗਾਂ ਦੇ ਬਾਣੇ ਵਿੱਚ ਆਏ ਸਨ।
Trending Photos
Bathinda News (ਕੁਲਬੀਰ ਬੀਰਾ): ਬਠਿੰਡਾ ਸ਼ਹਿਰ ਦੇ ਅਮਰੀਕ ਸਿੰਘ ਰੋਡ ਉੱਪਰ ਅੱਜ ਦਿਨ ਦਿਹਾੜੇ ਇੱਕ ਵਪਾਰੀ ਤੋਂ 20 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੁਟੇਰੇ ਨਹਿੰਗਾਂ ਦੇ ਬਾਣੇ ਵਿੱਚ ਆਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਲੁਟੇਰੇ ਆਪਣੀ ਕਾਰ ਉਪਰ ਫਰਾਰ ਹੋ ਗਏ।
ਮੌਕੇ ਉੱਪਰ ਪਤਾ ਚੱਲਿਆ ਕਿ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲਾ ਇੱਕ ਦੁਕਾਨਦਾਰ 20 ਲੱਖ ਰੁਪਏ ਆਪਣੇ ਘਰ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਦੇ ਸਕੂਟਰ ਨੂੰ ਨਿਹੰਗਾਂ ਦੀ ਕਾਰ ਵੱਲੋਂ ਟੱਕਰ ਮਾਰੀ ਗਈ। ਜਿਸ ਤੋਂ ਬਾਅਦ ਨਹਿੰਗਾਂ ਦੇ ਭੇਸ ਵਿੱਚ ਦੋ ਲੁਟੇਰਿਆਂ ਨੇ 20 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਉਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਹੇ।
ਇਸ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਿ ਆਖਰ ਦਿਨ ਦਿਹਾੜੇ ਇਹ ਕੀ ਹੋ ਰਿਹਾ। ਪੀੜਤ ਨੌਜਵਾਨ ਨੇ ਦੱਸਿਆ ਕਿ ਮੈਂ ਪੈਸੇ ਦੁਕਾਨ ਤੋਂ ਲੈ ਕੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਨਹਿੰਗਾਂ ਨੇ ਮੇਰੇ ਸਕੂਟਰ ਵਿੱਚ ਕਾਰ ਮਾਰੀ ਅਤੇ ਅਸੀਂ ਡਿੱਗ ਪਏ ਉਹ ਦੋ ਲੋਕ ਜੋ ਨਿਹੰਗਾਂ ਦੇ ਬਾਣੇ ਵਿੱਚ ਸਨ ਉਹ ਸਾਡੇ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਅਸੀਂ ਤੁਰੰਤ ਪੁਲਿਸ ਨੂੰ ਇਸ ਲੁੱਟ ਦੀ ਘਟਨਾ ਬਾਰੇ ਇਤਲਾਹ ਦੇ ਦਿੱਤੀ।
ਮੌਕੇ ਉੱਪਰ ਪੁੱਜੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸਾਨੂੰ ਪਤਾ ਲੱਗਿਆ ਕਿ ਨਹਿੰਗ ਸਿੰਘਾਂ ਦੇ ਬਾਣੇ ਵਿੱਚ ਕੁਝ ਲੋਕਾਂ ਵੱਲੋਂ 20 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਅਸੀਂ ਸੀਸੀਟੀਵੀ ਫੁਟੇਜ ਕਢਾ ਰਹੇ ਹਾਂ ਅਤੇ ਮਾਮਲਾ ਦਰਜ ਕਰਕੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।