Muktsar News: ਸਕੂਲ ਦਾ ਸਾਬਕਾ ਵਿਦਿਆਰਥੀ ਗੈਂਗਸਟਰ ਦੇ ਨਾਮ ਉਤੇ ਸਰਕਾਰੀ ਅਧਿਆਪਕ ਤੋਂ ਮੰਗ ਰਿਹਾ ਸੀ ਫਿਰੌਤੀ; ਗ੍ਰਿਫਤਾਰ
Advertisement
Article Detail0/zeephh/zeephh2855739

Muktsar News: ਸਕੂਲ ਦਾ ਸਾਬਕਾ ਵਿਦਿਆਰਥੀ ਗੈਂਗਸਟਰ ਦੇ ਨਾਮ ਉਤੇ ਸਰਕਾਰੀ ਅਧਿਆਪਕ ਤੋਂ ਮੰਗ ਰਿਹਾ ਸੀ ਫਿਰੌਤੀ; ਗ੍ਰਿਫਤਾਰ

Muktsar News: ਗੈਂਗਸਟਰਾਂ ਦੇ ਨਾਂ ਉਤੇ 5 ਲੱਖ ਦੀ ਫਿਰੌਤੀ ਮੰਗਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਕਾਫੀ ਹਾਸਲ ਕਰ ਲਈ ਹੈ। 

Muktsar News: ਸਕੂਲ ਦਾ ਸਾਬਕਾ ਵਿਦਿਆਰਥੀ ਗੈਂਗਸਟਰ ਦੇ ਨਾਮ ਉਤੇ ਸਰਕਾਰੀ ਅਧਿਆਪਕ ਤੋਂ ਮੰਗ ਰਿਹਾ ਸੀ ਫਿਰੌਤੀ; ਗ੍ਰਿਫਤਾਰ

Muktsar News: ਗੈਂਗਸਟਰਾਂ ਦੇ ਨਾਂ ਉਤੇ 5 ਲੱਖ ਦੀ ਫਿਰੌਤੀ ਮੰਗਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਕਾਫੀ ਹਾਸਲ ਕਰ ਲਈ ਹੈ।  ਫਿਰੌਤੀ ਮੰਗਣ ਵਾਲੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਇਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਫਿਰੌਤੀ ਮੰਗਣ ਵਾਲਾ ਮੁਲਜ਼ਮ ਹਲਕਾ ਮਲੋਟ ਦੇ ਪਿੰਡ ਲੱਕੜਵਾਲਾ ਵਿੱਚ ਸਰਕਾਰੀ ਅਧਿਆਪਕ ਨੂੰ ਧਮਕੀਆਂ ਦੇ ਰਿਹਾ ਸੀ।

ਪਿੰਡ ਲੱਕੜਵਾਲਾ ਦਾ ਰਹਿਣ ਵਾਲਾ ਮੁਲਜ਼ਮ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਪਰਮਿੰਦਰ ਸਿੰਘ ਤੋਂ ਪੰਜ ਲੱਖ ਦੀ ਫਿਰੌਤੀ ਮੰਗ ਰਿਹਾ ਸੀ। ਮਲੋਟ ਦੇ ਡੀਐਸਪੀ ਇਕਬਾਲ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਲੱਕੜਵਾਲਾ ਦੇ ਸਕੂਲ ਵਿੱਚ ਪਰਮਿੰਦਰ ਸਿੰਘ ਨਾਮ ਦਾ ਵਿਅਕਤੀ ਅਧਿਆਪਕ ਵਜੋਂ ਕੰਮ ਕਰ ਰਿਹਾ ਹੈ ਨੂੰ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਅਤੇ ਇੱਕ ਮੈਸੇਜ ਕਰਕੇ ਵੀ ਪੰਜ ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ।

ਲਿਖਤੀ ਮੈਸੇਜ ਵਿੱਚ ਵੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਤੋਂ ਇਲਾਵਾ ਹੋਰ ਗੈਂਗਸਟਰਾਂ ਦੇ ਨਾਮ ਲਿਖੇ ਗਏ ਹਨ ਅਤੇ ਜੋ ਫੋਨ ਕੀਤੇ ਜਾ ਰਹੇ ਸਨ। ਉਸ ਵਿੱਚ ਵੀ ਗੋਲਡੀ ਬਰਾੜ ਦਾ ਜ਼ਿਕਰ ਕਰਦਿਆਂ ਪਰਮਿੰਦਰ ਸਿੰਘ ਨੂੰ 5 ਲੱਖ ਰੁਪਏ ਦੇਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਡੀਐਸਪੀ ਸੰਧੂ ਨੇ ਕਿਹਾ ਕਿ ਫੜਿਆ ਹੋਇਆ ਵਿਅਕਤੀ ਵੀ ਇਸੇ ਪਿੰਡ ਲੱਕੜਵਾਲਾ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਮ ਜਸਪ੍ਰੀਤ ਸਿੰਘ ਹੈ।

ਇਹ ਵੀ ਪੜ੍ਹੋ : Ferozepur: ਲੋਕਾਂ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰ ਨੂੰ ਫੜ੍ਹ ਕੇ ਖੂਬ ਕੀਤੀ ਛਿੱਤਰ ਪਰੇਡ

ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਇਸ ਦੇ ਅਜੇ ਤੱਕ ਕਿਸ ਗੈਂਗਸਟਰ ਨਾਲ ਸਬੰਧ ਹਨ ਜਾਂ ਨਹੀਂ ਕੀ ਇਸ ਉਤੇ ਪਹਿਲਾਂ ਵੀ ਕੋਈ ਪਰਚਾ ਦਰਜ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਹੋਰ ਵੇਰਵੇ ਉਹ ਪੁਲਿਸ ਰਿਮਾਂਡ ਲੈ ਕੇ ਪ੍ਰਾਪਤ ਕਰਨਗੇ। ਜਸਪ੍ਰੀਤ ਸਿੰਘ ਲੱਕੜਵਾਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਵਿਚ ਪੇਸ਼ ਕਰਨ ਉਪਰਤ ਇਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ : CBI ਨੇ ਸ਼ੁਰੂ ਕੀਤੀ ਕਰਨਲ ਬਾਠ ਅਤੇ ਉਨ੍ਹਾਂ ਦੇ ਪੁੱਤਰ ਨਾਲ ਹੋਈ ਕੁੱਟਮਾਰ ਮਾਮਲੇ ਦੀ ਜਾਂਚ

 

Trending news

;