Khanna News: ਖੰਨਾ ਅਮਲੋਹ ਰੋਡ ਸਥਿਤ ਸਨਸਿਟੀ ਕਲੋਨੀ ਵਿੱਚ ਰਹਿੰਦੇ ਕਪੂਰ ਪਰਿਵਾਰ ਲਈ 27 ਜੁਲਾਈ ਜ਼ਿੰਦਗੀ ਦਾ ਕਾਲਾ ਦਿਨ ਸਾਬਤ ਹੋਇਆ।
Trending Photos
Khanna News: ਖੰਨਾ ਅਮਲੋਹ ਰੋਡ ਸਥਿਤ ਸਨਸਿਟੀ ਕਲੋਨੀ ਵਿੱਚ ਰਹਿੰਦੇ ਕਪੂਰ ਪਰਿਵਾਰ ਲਈ 27 ਜੁਲਾਈ ਜ਼ਿੰਦਗੀ ਦਾ ਕਾਲਾ ਦਿਨ ਸਾਬਤ ਹੋਇਆ। ਉਨ੍ਹਾਂ ਦਾ ਇਕਲੌਤਾ ਪੁੱਤਰ ਸਾਈ ਧਰੁਵ ਕਪੂਰ (ਉਮਰ 20 ਸਾਲ), ਜੋ ਮਾਸਕੋ (ਰੂਸ) ਵਿੱਚ ਪੜ੍ਹਾਈ ਕਰ ਰਿਹਾ ਸੀ, ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬ ਗਿਆ। ਐਤਵਾਰ ਦੇ ਦਿਨ, ਧਰੁਵ ਆਪਣੇ ਤਿੰਨ ਦੋਸਤਾਂ ਨਾਲ ਸਮੁੰਦਰੀ ਕੰਢੇ ਗਿਆ ਸੀ। ਉਥੇ ਨਹਾਉਂਦੇ ਸਮੇਂ ਉਹ ਲਹਿਰਾਂ ਦੀ ਲਪੇਟ ਚ ਆ ਗਿਆ। ਦੋਸਤਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਬਚ ਸਕਿਆ।
ਰੈਸਕਿਊ ਟੀਮ ਵੱਲੋਂ ਬਾਅਦ ਵਿੱਚ ਉਸਨੂੰ ਬਾਹਰ ਕੱਢਿਆ ਗਿਆ, ਪਰ ਤਦ ਤੱਕ ਉਹ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਸੀ। ਇਹ ਸਾਰੀ ਘਟਨਾ ਦੀ ਫੁਟੇਜ ਵੀ ਪਰਿਵਾਰ ਤੱਕ ਪਹੁੰਚੀ ਹੈ। ਧਰੁਵ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਵੱਡੀ ਭੈਣ ਰੱਖੜੀ ਲਈ ਤਿਆਰੀ ਕਰ ਰਹੀ ਸੀ, ਪਰ ਹੁਣ ਪਰਿਵਾਰ ''ਚ ਸਿਰਫ਼ ਰੋਣਾ ਰਹਿ ਗਿਆ ਹੈ। ਮਾਂ ਆਪਣੇ ਪੁੱਤ ਨੂੰ ਵਾਰ ਵਾਰ ਯਾਦ ਕਰਕੇ ਬੇਹੋਸ਼ ਹੋ ਕੇ ਡਿੱਗ ਜਾਂਦੀ ਹੈ ਅਤੇ ਪਿਤਾ ਕਰਨ ਕਪੂਰ ਵੀ ਡੂੰਘੇ ਸਦਮੇ ਚ ਹਨ। ਭੈਣ ਦਾ ਵਿਰਲਾਪ ਵੀ ਹਰ ਕਿਸੇ ਨੂੰ ਰੁਆ ਰਿਹਾ ਹੈ।
ਇਹ ਵੀ ਪੜ੍ਹੋ : Bhakra News: ਭਾਖੜਾ ਨਹਿਰ ਦੇ ਰੱਖ ਰਖਾਵ ਲਈ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਭੇਜਿਆ 11324 ਕਰੋੜ ਦਾ ਬਿੱਲ
ਉਹ ਦੱਸਦੇ ਹਨ ਕਿ ਧਰੁਵ ਨੂੰ ਰੂਸ ਭੇਜਣ ਲਈ ਉਨ੍ਹਾਂ ਨੇ ਕਾਫੀ ਮੁਸ਼ਕਲਾਂ ਸਹਿਣ ਕੀਤੀਆਂ। ਪਰਿਵਾਰ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਈ-ਮੇਲ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਧਰੁਵ ਦੀ ਲਾਸ਼ ਭਾਰਤ ਲਿਆਉਣ ਵਿੱਚ ਮਦਦ ਕਰਨ। ਮਦਦ ਪੋਰਟਲ ''ਤੇ ਵੀ ਅਰਜ਼ੀ ਦਿੱਤੀ ਗਈ ਹੈ। ਸ਼ਹਿਰੀ ਭਾਜਪਾ ਆਗੂ ਅਨੁਜ ਛਾਹੜੀਆ, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਸਮਾਜ ਸੇਵੀ ਪਰਮ ਵਾਲੀਆ ਵੀ ਪਰਿਵਾਰ ਦੀ ਮਦਦ ਲਈ ਕੋਸ਼ਿਸ਼ਾਂ ਕਰ ਰਹੇ ਹਨ। ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਵੀ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਹੈ। ਪਰਿਵਾਰ ਦੀ ਇਕੋ ਇਕ ਬੇਨਤੀ ਹੈ ਕਿ ਸਾਨੂੰ ਆਪਣੇ ਪੁੱਤਰ ਨੂੰ ਅਖੀਰ ਵਾਰੀ ਦੇਖਣ ਦਿਓ, ਤਾਂ ਜੋ ਉਸਦਾ ਅੰਤਿਮ ਸੰਸਕਾਰ ਆਪਣੀ ਧਰਤੀ ''ਤੇ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Amarnath Yatra Suspend: ਭਾਰੀ ਮੀਂਹ ਕਾਰਨ ਸ਼੍ਰੀ ਅਮਨਨਾਥ ਯਾਤਰਾ ਇੱਕ ਦਿਨ ਲਈ ਮੁਲਤਵੀ; ਸੁਰੱਖਿਆ ਦੇ ਮੱਦੇਨਜ਼ਰ ਲਿਆ ਫ਼ੈਸਲਾ