Trending Photos
Zirakpur News: 23 ਜੁਲਾਈ ਨੂੰ ਇੱਕ 16 ਸਾਲਾ ਲੜਕੀ ਨੂੰ ਕਥਿਤ ਤੌਰ ''ਤੇ ਅਗਵਾ ਕਰਕੇ ਉਸ ਨਾਲ ਚੱਲਦੀ ਕਾਰ ਵਿੱਚ ਜਬਰ-ਜਨਾਹ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਥਾਂ ਦੇ ਨੇੜੇ ਛੱਡ ਦਿੱਤਾ ਗਿਆ ਜਿੱਥੋਂ ਉਸਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਚੁੱਕਿਆ ਸੀ। ਇਹ ਘਟਨਾ ਜ਼ੀਰਕਪੁਰ ਦੇ ਵੀਆਈਪੀ ਰੋਡ 'ਤੇ ਮੈਟਰੋ ਮਾਲ ਨੇੜੇ ਰਾਤ 8 ਵਜੇ ਦੇ ਕਰੀਬ ਵਾਪਰੀ, ਜਦੋਂ ਇੱਕ ਸੈਲੂਨ ਵਿੱਚ ਕੰਮ ਕਰਨ ਵਾਲੀ ਲੜਕੀ ਕੰਮ ਤੋਂ ਬਾਅਦ ਘਰ ਵਾਪਸ ਆਉਣ ਲਈ ਆਟੋ ਦੀ ਉਡੀਕ ਕਰ ਰਹੀ ਸੀ।
ਪੀੜਤਾ ਮੁਤਾਬਕ ਦੋ ਵਿਅਕਤੀਆਂ ਨੇ ਉਸਨੂੰ ਇੱਕ ਕਾਰ ਵਿੱਚ ਜ਼ਬਰਦਸਤੀ ਬਿਠਾਇਆ ਤੇ ਇਸ ਦੌਰਾਨ ਉਸ ਨਾਲ ਕੁੱਟਮਾਰ ਕੀਤੀ। ਮੁਲਜ਼ਮ ਉਸਨੂੰ ਫੇਜ਼ 11 ਅਤੇ ਟ੍ਰਿਬਿਊਨ ਚੌਕ ਨੇੜੇ ਇੱਕ ਜੰਗਲੀ ਖੇਤਰ ਵਿੱਚ ਲੈ ਗਏ। ਪੀੜਤਾ ਨੇ ਕਿਹਾ ਕਿ ਦੋਸ਼ੀ ਉਸਦੇ ਭਰਾ ਦਾ ਨਾਮ ਲੈ ਰਹੇ ਸਨ ਤੇ ਉਸ ਨਾਲ ਜਬਰ-ਜਨਾਹ ਕਰ ਰਹੇ ਸਨ।
ਜਬਰ-ਜਨਾਹ ਤੋਂ ਬਾਅਦ ਮੁਲਜ਼ਮ ਨੇ ਉਸਨੂੰ ਉਸੇ ਥਾਂ 'ਤੇ ਵਾਪਸ ਛੱਡ ਦਿੱਤਾ ਜਿੱਥੋਂ ਉਨ੍ਹਾਂ ਨੇ ਉਸਨੂੰ ਚੁੱਕਿਆ ਸੀ। ਪੀੜਤਾ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਕਾਰ ਚਾਲਕਾਂ ਖਿਲਾਫ਼ ਬੀਐਨਐਸ ਦੀ ਧਾਰਾ 64, 3/5, ਅਤੇ ਪੋਕਸੋ ਐਕਟ ਧਾਰਾ 6 ਤਹਿਤ ਮਾਮਲਾ ਦਰਜ ਕਰ ਲਿਆ ਹੈ।