Mohali News: ਮੋਹਾਲੀ ਦੇ ਪਿੰਡ ਮੀਆਂਪੁਰ ਚੰਗਰ ਵਿਖੇ ਦੋ ਨਿਹੰਗਾਂ ਨੇ ਪ੍ਰਵਾਸੀ ਮਜ਼ਦੂਰ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
Trending Photos
Mohali News (ਮਨੀਸ਼ ਸ਼ੰਕਰ): ਮੋਹਾਲੀ ਦੇ ਪਿੰਡ ਮੀਆਂਪੁਰ ਚੰਗਰ ਵਿਖੇ ਸਥਿਤ ਇੱਕ ਸਮਾਧ 'ਤੇ ਦੋ ਨਿਹੰਗਾਂ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਹਿਚਾਣ ਸ਼ੈਂਕੀ ਵੱਜੋਂ ਹੋਈ ਹੈ ਜੋ ਕਿ ਮੀਆਪੁਰ ਚੰਗਰ ਵਿਖੇ ਇੱਟਾਂ ਦੇ ਭੱਠੇ 'ਤੇ ਮਜ਼ਦੂਰੀ ਦਾ ਕੰਮ ਕਰਦਾ ਸੀ।
ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਤਨੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਸਦਾ ਪਤੀ ਬੀਤੀ ਦੇਰ ਰਾਤ ਘਰੋਂ ਘਰੇਲੂ ਸਮਾਨ ਲੈਣ ਲਈ ਬਾਜ਼ਾਰ ਗਿਆ ਸੀ, ਲੇਕਿਨ ਸਵੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਉਹ ਉਸ ਨੂੰ ਲੱਭ ਰਹੇ ਸਨ ਕਿ ਫਿਰ ਕਿਸੇ ਵਿਅਕਤੀ ਨੇ ਆ ਕੇ ਦੱਸਿਆ ਕਿ ਇੱਕ ਪ੍ਰਵਾਸੀ ਨੂੰ ਸਮਾਧ ਵਿੱਚ ਬੰਨਿਆ ਹੋਇਆ ਹੈ ਤਾਂ ਉਹ ਮੌਕੇ ਤੇ ਪਹੁੰਚੇ 'ਤੇ ਵੇਖਿਆ ਕਿ ਇਹ ਤਾ ਉਸ ਦਾ ਪਤੀ ਹੀ ਸੀ।
ਪ੍ਰਵਾਸੀ ਦੀ ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਨਾਲ ਗੱਲ ਕਰ ਰਹੀ ਸੀ ਕਿ ਕੀ ਗੱਲ ਹੋਈ ਹੈ। ਉਸਨੇ ਕਿਹਾ ਕਿ ਮੈਂ ਇਧਰ ਪਾਣੀ ਪੀਣ ਲਈ ਰੁਕਿਆ ਸੀ ਤਾਂ ਦੋ ਨਿਹੰਗਾ ਨੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਤੂੰ ਨਸ਼ਾ ਕਰਦਾ ਹੈ। ਜਿਸ ਤੋਂ ਬਾਅਦ ਤੋਂ ਹੀ ਨਿਹੰਗਾ ਨੇ ਮੈਨੂੰ ਇਧਰ ਰੱਖਿਆ ਹੋਇਆ ਹੈ।
ਜਦੋਂ ਮਹਿਲਾ ਆਪਣੇ ਪਤੀ ਨੂੰ ਹਸਪਤਾਲ ਲਿਜਾਣ ਲੱਗੀ ਤਾਂ ਨਿਹੰਗਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਇੱਕ ਵਾਰ ਫਿਰ ਉਸਦੇ ਪਤੀ ਦੀ ਕੁੱਟਮਾਰ ਕੀਤੀ ਗਈ ਇਸ ਕੁੱਟਮਾਰ ਦੌਰਾਨ ਉਸਦੇ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।