Trending Photos
Ferozepur: ਫਿਰੋਜ਼ਪੁਰ ਸ਼ਹਿਰ ਦੇ ਊਧਮ ਸਿੰਘ ਚੌਂਕ ਦੇ ਕੋਲ ਪੁੱਡਾ ਮਾਰਕੀਟ ਵਿੱਚ ਲੋਕਾਂ ਨੇ ਇੱਕ ਮੋਟਰਸਾਈਕਲ ਚੋਰ ਨੂੰ ਮੋਟਰਸਾਈਕਲ ਚੋਰੀ ਕਰਦਿਆਂ ਫੜ੍ਹ ਲਿਆ ਗਿਆ। ਉਸ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਦੀ ਖੂਬ ਛਿੱਤਰ ਪਰੇਡ ਕੀਤੀ ਤੇ ਛਿੱਤਰ ਪਰੇਡ ਕਰਨ ਤੋਂ ਬਾਅਦ ਉਸ ਨੂੰ ਫਿਰੋਜ਼ਪੁਰ ਥਾਣਾ ਸਿਟੀ ਦੀ ਪੁਲਿਸ ਹਵਾਲੇ ਕਰ ਦਿੱਤਾ।
ਛਿੱਤਰ ਪਰੇਡ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਆਏ ਦਿਨ ਉਨ੍ਹਾਂ ਦੇ ਮੋਟਰਸਾਈਕਲ ਇਹ ਚੋਰ ਬੜੀ ਆਸਾਨੀ ਨਾਲ ਚੋਰੀ ਕਰਕੇ ਫ਼ਰਾਰ ਹੋ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਵੀ ਇੱਕ ਮੋਟਰਸਾਈਕਲ ਚੋਰੀ ਹੋ ਚੁੱਕਿਆ ਹੈ ਤੇ ਦੂਜਾ ਵੀ ਇਹ ਚੋਰ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਸੀ ਜਿਸ ਨੂੰ ਅੱਜ ਅਸੀਂ ਰੰਗੇ ਹੱਥੀ ਫੜ ਲਿਆ ਹੈ। ਅਸੀਂ ਲੋਕ ਬਹੁਤ ਪਰੇਸ਼ਾਨ ਹਾਂ ਇਨ੍ਹਾਂ ਚੋਰਾਂ ਤੋਂ ਜਦੋਂ ਇਨ੍ਹਾਂ ਨੂੰ ਪੁਲਿਸ ਹਵਾਲੇ ਕਰਦਾ ਹੈ ਤਾਂ ਇਹ ਫਿਰ ਪੁਲਿਸ ਤੋਂ ਛੁੱਟ ਕੇ ਆ ਕੇ ਫਿਰ ਸਾਡੇ ਲੋਕਾਂ ਦਾ ਮੋਟਰਸਾਈਕਲ ਚੋਰੀ ਕਰ ਲਿਆ ਜਾਂਦੇ ਹਨ।
ਇਸ ਕਰਕੇ ਮਜਬੂਰਨ ਸਾਨੂੰ ਇਹਨਾਂ ਦੀ ਖੁਦ ਸੇਵਾ ਕਰਨੀ ਪਈ ਹੈ। ਉਥੇ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਇਸ ਚੋਰ ਨੂੰ ਫੜ ਕੇ ਸਾਡੇ ਹਵਾਲੇ ਕੀਤਾ ਗਿਆ ਹੈ ਜਿਸ ਤੋਂ ਅਸੀਂ ਪੁੱਛ ਗਿੱਛ ਕਰਾਂਗੇ ਤੇ ਇਸ ਚੋਰ ਕੋਲੋਂ ਹੋਰ ਵੀ ਕਈ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਹੈ।