ਫਾਜ਼ਿਲਕਾ ਵਿੱਚ ਪੈਟਰੋਲ ਪੰਪ 'ਤੇ ਦੋ ਔਰਤਾਂ ਦੀ ਗੁੰਡਾਗਰਦੀ, ਮਹਿਲਾ ਕਰਮਚਾਰੀ ਦੇ ਪਾੜ ਦਿੱਤੇ ਕੱਪੜੇ
Advertisement
Article Detail0/zeephh/zeephh2816238

ਫਾਜ਼ਿਲਕਾ ਵਿੱਚ ਪੈਟਰੋਲ ਪੰਪ 'ਤੇ ਦੋ ਔਰਤਾਂ ਦੀ ਗੁੰਡਾਗਰਦੀ, ਮਹਿਲਾ ਕਰਮਚਾਰੀ ਦੇ ਪਾੜ ਦਿੱਤੇ ਕੱਪੜੇ

Fazilka News:  ਪੀੜਤ ਲੜਕੀ ਨੇ ਕਿਹਾ ਕਿ ਫਾਜ਼ਿਲਕਾ ਦੇ ਇੱਕ ਪੈਟਰੋਲ ਪੰਪ 'ਤੇ ਦੋ ਔਰਤਾਂ ਵੱਲੋਂ ਗੁੰਡਾਗਰਦੀ ਕੀਤੀ ਗਈ। ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਫਾਜ਼ਿਲਕਾ ਵਿੱਚ ਪੈਟਰੋਲ ਪੰਪ 'ਤੇ ਦੋ ਔਰਤਾਂ ਦੀ ਗੁੰਡਾਗਰਦੀ, ਮਹਿਲਾ ਕਰਮਚਾਰੀ ਦੇ ਪਾੜ ਦਿੱਤੇ ਕੱਪੜੇ

Fazilka News: ਫਾਜ਼ਿਲਕਾ ਦੇ ਕਰਨੀਖੇੜਾ ਪਿੰਡ ਵਿੱਚ ਇੱਕ ਪੈਟਰੋਲ ਪੰਪ 'ਤੇ ਤੇਲ ਭਰਨ ਨੂੰ ਲੈ ਕੇ ਝਗੜਾ ਹੋ ਗਿਆ। ਪੈਟਰੋਲ ਪਾਉਣ ਲਈ ਪੰਪ ਉੱਤੇ ਪਹੁੰਚੀਆਂ ਦੋ ਔਰਤਾਂ ਦੀ ਮਹਿਲਾ ਕਰਮਚਾਰੀ ਨਾਲ ਲੜਾਈ ਹੋ ਗਈ। ਅਤੇ ਕੁਝ ਹੀ ਦੇਰ ਵਿੱਚ ਪੰਪ ਕਰਮਚਾਰੀ ਕੁੜੀ ਦੇ ਮਹਿਲਾਵਾਂ ਨੇ ਕੱਪੜੇ ਪਾੜ ਦਿੱਤੇ। ਮੌਕੇ 'ਤੇ ਮੌਜੂਦ ਇੱਕ ਹੋਰ ਕਰਮਚਾਰੀ ਨੇ ਆਪਣੀ ਕਮੀਜ਼ ਲਾਹ ਕੇ ਕੁੜੀ ਨੂੰ ਪਹਿਨਾਈ ਅਤੇ ਅੰਦਰ ਲੈ ਗਿਆ। ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਪੁਲਿਸ ਹਸਪਤਾਲ ਵਿੱਚ ਪੰਪ ਕਰਮਚਾਰੀ ਕੋਲ ਇਲਾਜ ਅਧੀਨ ਲੜਕੀ ਦੇ ਬਿਆਨ ਦਰਜ ਕਰਨ ਲਈ ਪਹੁੰਚੀ। ਹਾਲਾਂਕਿ, ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਪੀੜਤ ਲੜਕੀ ਨੇ ਕਿਹਾ ਕਿ ਫਾਜ਼ਿਲਕਾ ਦੇ ਇੱਕ ਪੈਟਰੋਲ ਪੰਪ 'ਤੇ ਦੋ ਔਰਤਾਂ ਵੱਲੋਂ ਗੁੰਡਾਗਰਦੀ ਕੀਤੀ ਗਈ। ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੀੜਤਾ ਨੇ ਦੱਸਿਆ ਕਿ ਔਰਤਾਂ ਪੰਪ 'ਤੇ ਤੇਲ ਭਰਨ ਆਈਆਂ ਸਨ ਅਤੇ ਪਹਿਲਾਂ ਤੇਲ ਭਰਨ ਲਈ ਕਹਿ ਰਹੀਆਂ ਸਨ। ਪਰ ਉਹ ਆਪਣੀ ਮਸ਼ੀਨ ਕੋਲ ਖੜ੍ਹੀ ਸੀ। ਜਿਸ ਕਾਰਨ ਉਸਨੂੰ ਉਸ ਮਸ਼ੀਨ 'ਤੇ ਆਉਣ ਲਈ ਕਿਹਾ ਗਿਆ। ਜਿਸ ਕਾਰਨ ਉਹ ਗੁੱਸੇ ਵਿੱਚ ਆ ਗਈ ਅਤੇ ਉਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਉਸਨੂੰ ਜ਼ਖਮੀ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ।

TAGS

Trending news

;