Diljit Dosanjh: ਪੰਜਾਬੀ ਗਾਇਕ ਤੇ ਅਭਿਨੇਤਾ ਦਿਲਜੀਤ ਦੋਸਾਂਝ ਨੇ ਮੈਟ ਗਾਲਾ 2025 ਲਈ ਆਪਣੇ ਸੱਦਾ ਪੱਤਰ ਦੀ ਘੋਸ਼ਣਾ ਕੀਤੀ ਹੈ।ਦਿਲਜੀਤ ਨੇ ਦੱਸਿਆ ਕਿ ਮੈਟ ਗਾਲਾ ਵਿੱਚ ਫੋਟੋਗ੍ਰਾਫੀ ਦੀ ਮਨਾਹੀ ਹੈ, ਜਿਸ 'ਤੇ ਉਨ੍ਹਾਂ ਨੇ ਹਾਸਾ ਕਰਦਿਆਂ ਕਿਹਾ, "ਰੀਲਾਂ ਨਹੀਂ ਬਣ ਸਕਦੀਆਂ"।
Trending Photos
Diljit Dosanjh: ਪੰਜਾਬੀ ਗਾਇਕ ਤੇ ਅਭਿਨੇਤਾ ਦਿਲਜੀਤ ਦੋਸਾਂਝ ਨੇ ਮੈਟ ਗਾਲਾ 2025 ਲਈ ਆਪਣੇ ਸੱਦਾ ਪੱਤਰ ਦੀ ਘੋਸ਼ਣਾ ਕੀਤੀ ਹੈ। ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਮਜ਼ਾਕੀਆ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ ਉਸਨੂੰ ਮੈਟ ਗਾਲਾ ਵਿੱਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਮਿਲਿਆ ਹੈ।
ਮੈਟ ਗਾਲਾ 2025
ਮੇਟ ਗਾਲਾ, ਜਿਸਨੂੰ ਰਸਮੀ ਤੌਰ 'ਤੇ ਕਾਸਟਿਊਮ ਇੰਸਟੀਚਿਊਟ ਬੈਨੀਫਿਟ ਕਿਹਾ ਜਾਂਦਾ ਹੈ, ਮੈਨਹਟਨ ਵਿੱਚ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਦੇ ਕਾਸਟਿਊਮ ਇੰਸਟੀਚਿਊਟ ਦੇ ਲਾਭ ਲਈ ਆਯੋਜਿਤ ਕੀਤਾ ਜਾਣ ਵਾਲਾ ਸਾਲਾਨਾ ਹਾਉਟ ਕਾਊਚਰ ਫੰਡਰੇਜ਼ਿੰਗ ਫੈਸਟੀਵਲ ਹੈ। ਇਹ ਪ੍ਰੋਗਰਾਮ 5 ਮਈ ਨੂੰ ਨਿਊਯਾਰਕ ਦੇ ਮੈਟ੍ਰੋਪੋਲਿਟਨ ਮਿਊਜ਼ੀਅਮ ਆਫ਼ ਆਰਟ 'ਚ ਆਯੋਜਿਤ ਕੀਤਾ ਜਾਵੇਗਾ।
ਦਿਲਜੀਤ ਤੋਂ ਇਲਾਵਾ, ਰੈੱਡ ਕਾਰਪੇਟ 'ਤੇ ਹੋਰ ਭਾਰਤੀ ਕਲਾਕਾਰਾਂ ਨੂੰ ਸੱਦਾ ਪੱਤਰ ਮਿਲਣ ਦੀ ਉਮੀਦ ਹੈ ਜਿਨ੍ਹਾਂ ਵਿੱਚ ਸ਼ਾਹਰੁਖ ਖਾਨ, ਪ੍ਰਿਯੰਕਾ ਚੋਪੜਾ ਅਤੇ ਕਿਆਰਾ ਅਡਵਾਨੀ ਸ਼ਾਮਲ ਹਨ। ਇਸ ਸਾਲ ਦੇ ਮੈਟ ਗਾਲਾ ਦੀ ਥੀਮ "ਬਲੈਕ ਡੈਂਡੀਇਜ਼ਮ" ਹੈ, ਜੋ ਕਿ ਕਲਾਸਿਕ ਟੇਲਰਿੰਗ ਅਤੇ ਬਲੈਕ ਸਟਾਈਲ ਦੀ ਪਾਰੰਪਰਿਕਤਾ ਨੂੰ ਮਨਾਉਂਦੀ ਹੈ। ਇਹ ਥੀਮ ਮੈਟ ਗਾਲਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੁਰਸ਼ਾਂ ਦੇ ਫੈਸ਼ਨ 'ਤੇ ਕੇਂਦਰਿਤ ਕਰਨ ਲਈ ਰੱਖੀ ਗਈ ਹੈ।
ਦਿਲਜੀਤ ਦੀ ਮਜ਼ਾਕੀਆ ਪੇਸ਼ਕਸ਼
ਦਿਲਜੀਤ ਨੇ ਆਪਣੇ ਵੀਡੀਓ ਵਿੱਚ ਮਜ਼ਾਕ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਵਿਆਹਾਂ ਦੇ ਸੱਦਾ ਪੱਤਰ ਭੇਜਣ ਦੀ ਲੋੜ ਨਹੀਂ, ਕਿਉਂਕਿ ਉਸਨੂੰ ਮੈਟ ਗਾਲਾ ਨੇ ਸੱਦਿਆ ਹੈ। ਦਿਲਜੀਤ ਨੇ ਇਹ ਵੀ ਦੱਸਿਆ ਕਿ ਮੈਟ ਗਾਲਾ ਵਿੱਚ ਫੋਟੋਗ੍ਰਾਫੀ ਦੀ ਮਨਾਹੀ ਹੈ, ਜਿਸ 'ਤੇ ਉਨ੍ਹਾਂ ਨੇ ਹਾਸਾ ਕਰਦਿਆਂ ਕਿਹਾ, "ਰੀਲਾਂ ਨਹੀਂ ਬਣ ਸਕਦੀਆਂ"।
ਪੰਜਾਬੀਆਂ ਦੀ ਵਿਸ਼ਵ ਪੱਧਰ 'ਤੇ ਗੂੰਜ
ਦਿਲਜੀਤ ਦੀਆਂ ਮਜ਼ਾਕੀਆ ਪੇਸ਼ਕਸ਼ਾਂ ਅਤੇ ਪੰਜਾਬੀ ਗੀਤ ਵਿਸ਼ਵ ਭਰ ਵਿੱਚ ਲੋਕਾਂ ਨੂੰ ਬਹੁਤ ਪਸੰਦ ਹੈ। ਮੈਟ ਗਾਲਾ ਵਰਗੇ ਵਿਸ਼ਵ ਪ੍ਰਸਿੱਧ ਇਵੈਂਟ ਵਿੱਚ ਵੀ ਹੁਣ ਦਿਲਜੀਤ ਲੋਕਾਂ ਦੇ ਦਿਲ ਜਿੱਤਣ ਨੂੰ ਤਿਆਰ ਹੈ। ਦਿਲਜੀਤ ਦੋਸਾਂਝ ਦੀ ਮੈਟ ਗਾਲਾ ਵਿੱਚ ਸ਼ਾਮਿਲ ਹੋਣ ਦੀ ਘੋਸ਼ਣਾ ਨਾ ਸਿਰਫ਼ ਉਨ੍ਹਾਂ ਦੀ ਵਿਅਕਤੀਗਤ ਉਪਲਬਧੀ ਹੈ, ਸਗੋਂ ਇਹ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਸੱਭਿਆਚਾਰ ਦੀ ਵਿਸ਼ਵ ਪੱਧਰ 'ਤੇ ਮਾਨਯਤਾ ਦਾ ਪ੍ਰਤੀਕ ਹੈ।