Kapil Sharma Cafe Attack: ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀਬਾਰੀ ਹੋਈ ਹੈ। ਕੁਝ ਦਿਨ ਪਹਿਲਾਂ, ਉਸਨੇ ਆਪਣੀ ਪਤਨੀ ਗਿੰਨੀ ਚਤਰਥ ਨਾਲ ਕੈਨੇਡਾ ਵਿੱਚ ਇੱਕ ਕੈਫੇ ਖੋਲ੍ਹਿਆ ਸੀ। ਇਸ ਕੈਫੇ ਦਾ ਨਾਮ ਕੈਪਸ ਕੈਫੇ ਰੱਖਿਆ ਗਿਆ ਹੈ।
Trending Photos
Kapil Sharma Cafe Attack: ਕਪਿਲ ਸ਼ਰਮਾ ਅਤੇ ਗਿੰਨੀ ਨੇ ਸਿਰਫ਼ 4 ਦਿਨ ਪਹਿਲਾਂ ਹੀ ਕੈਨੇਡਾ ਵਿੱਚ ਆਪਣਾ ਡ੍ਰੀਮ ਪ੍ਰੋਜੈਕਟ ਕੈਪਸ ਕੈਫੇ ਖੋਲ੍ਹਿਆ ਸੀ। ਇਸਦੀ ਵੀਡੀਓ ਅਤੇ ਫੋਟੋਆਂ ਵਾਇਰਲ ਹੋ ਗਈਆਂ ਸਨ। ਪਰ ਹੁਣ ਇਸ ਕੈਫੇ ਤੋਂ ਹੈਰਾਨ ਕਰਨ ਵਾਲੀ ਖ਼ਬਰ ਹੈ। ਖਾਲਿਸਤਾਨੀ ਅੱਤਵਾਦੀਆਂ ਨੇ ਕਪਿਲ ਦੇ ਕੈਫੇ 'ਤੇ ਕਈ ਗੋਲੀਆਂ ਚਲਾਈਆਂ ਹਨ। ਇਹ ਗੋਲੀਬਾਰੀ ਫਿਰੌਤੀ ਨੂੰ ਲੈ ਕੀਤੀ ਗਈ ਹੋ ਸਕਦੀ ਹੈ।
ਇਹ ਘਟਨਾ 9 ਜੁਲਾਈ ਦੀ ਰਾਤ ਨੂੰ ਵਾਪਰੀ ਹੈ। ਕੈਫੇ ਤੇ ਰਾਤ ਕਈ ਰਾਉਂਡ ਗੋਲੀਆਂ ਚਲਾਈਆਂ ਗਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਗੋਲੀਆਂ ਚਲਾਉਣ ਵਾਲਾ ਕਾਰ ਵਿੱਚ ਹੀ ਬੈਠਾ ਹੋਇਆ ਸੀ। ਉਸਨੇ ਕਾਰ ਵਿੱਚ ਬਹਿ ਕੇ ਹੀ ਕੈਫੇ ਤੇ ਫਾਇਰਿੰਗ ਕੀਤੀ ਹੈ। ਚੰਗੀ ਗੱਲ ਇਹ ਹੈ ਕਿ ਉਸ ਵੇਲ੍ਹੇ ਕੈਫੇ ਵਿੱਚ ਕੋਈ ਕਸਟਮਰ ਨਹੀਂ ਸੀ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਡਰਾਉਣ ਦੇ ਮਕਸਦ ਦੇ ਨਾਲ ਕੀਤੀ ਗਈ ਹੈ। ਹਾਲਾਂਕਿ, ਹਾਲੇ ਤੱਕ ਸਾਫ ਨਹੀਂ ਹੈ ਕਿ ਇਹ ਫਾਇਰਿੰਗ ਫਿਰੌਤੀ ਨੂੰ ਲੈ ਕੇ ਕੀਤੀ ਗਈ ਹੈ ਜਾਂ ਗੋਲੀਆਂ ਚਲਾਉਣ ਦੇ ਪਿੱਛੇ ਕੋਈ ਹੋਰ ਮਕਸਦ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਨੇ ਇਹ ਕੈਫੇ ਕਿਰਾਏ ਤੇ ਲਿਆ ਹੈ। ਇਹ ਗੋਲੀਬਾਰੀ ਸਿਰਫ਼ ਕੈਫੇ ਤੇ ਹੀ ਨਹੀਂ ਸਗੋਂ ਨੇੜਲੀਆਂ ਇਮਾਰਤਾਂ ਤੇ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੈਫੇ ਦੇ ਮਾਲਿਕ ਨੂੰ ਮੈਸੇਜ ਦੇਣ ਲਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਗੋਲੀਬਾਰੀ ਨਾਲ ਕੈਫੇ ਅਤੇ ਟਾਰਗੇਟੇਡ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।
ਬੀਤੀ ਫਰਵਰੀ ਵਿੱਚ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦੀਵਾਨ ਟੋਡਰਮਲ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਸੀ, ਜਿਸਨੂੰ ਲੈ ਕੇ ਨਿਹੰਗ ਜਥੇਬੰਦੀਆਂ ਵੱਲੋਂ ਨਰਾਜ਼ਗੀ ਜਤਾਈ ਗਈ ਸੀ। ਇਸ ਸ਼ੋਅ ਵਿੱਚ ਨਿਹੰਗਾਂ ਦੇ ਪਹਿਰਾਵੇ ਨੂੰ ਲੈ ਕੇ ਮਜ਼ਾਕ ਉਡਾਇਆ ਗਿਆ ਸੀ। ਉਸ ਵੇਲ੍ਹੇ ਇਸ ਨਾਲ ਸਬੰਧਿਤ ਪੋਸਟਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ। ਪਰ ਇਹ ਵਿਵਾਦ ਛੇਤੀ ਹੀ ਖ਼ਤਮ ਵੀ ਹੋ ਗਿਆ ਸੀ। ਹੁਣ ਮੰਨਿਆ ਜਾ ਰਿਹਾ ਹੈ ਕਿ ਕਿਤੇ ਇਸ ਵਿਵਾਦ ਨੂੰ ਲੈ ਕੇ ਤਾਂ ਇਹ ਗੋਲੀਬਾਰੀ ਤਾਂ ਨਹੀਂ ਕੀਤੀ ਗਈ ਹੈ। ਪਰ ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।