Dipika Kakar Cancer: "ਸਸੁਰਾਲ ਸਿਮਰ ਕਾ" ਫੇਮ ਅਦਾਕਾਰਾ ਦੀਪਿਕਾ ਕੱਕੜ ਹੋਈ ਕੈਂਸਰ ਦਾ ਸ਼ਿਕਾਰ
Advertisement
Article Detail0/zeephh/zeephh2776515

Dipika Kakar Cancer: "ਸਸੁਰਾਲ ਸਿਮਰ ਕਾ" ਫੇਮ ਅਦਾਕਾਰਾ ਦੀਪਿਕਾ ਕੱਕੜ ਹੋਈ ਕੈਂਸਰ ਦਾ ਸ਼ਿਕਾਰ

Dipika Kakar Liver Cancer: ਦੀਪਿਕਾ ਨੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਕਿ ਉਸਨੂੰ ਜਿਗਰ ਦਾ ਦੂਜੇ ਪੜਾਅ ਦਾ ਕੈਂਸਰ ਹੈ। ਅਦਾਕਾਰਾ  ਨੇ "ਸਸੁਰਾਲ ਸਿਮਰ ਕਾ" ਸ਼ੋਅ ਵਿੱਚ ਸਿਮਰ ਦੇ ਕਿਰਦਾਰ ਨਾਲ ਕਾਫੀ ਮਸ਼ਹੂਰੀ ਖੱਟੀ।

Dipika Kakar Cancer: "ਸਸੁਰਾਲ ਸਿਮਰ ਕਾ" ਫੇਮ ਅਦਾਕਾਰਾ ਦੀਪਿਕਾ ਕੱਕੜ ਹੋਈ ਕੈਂਸਰ ਦਾ ਸ਼ਿਕਾਰ

Dipika Kakar Liver Cancer: ਸੈਲੇਬ੍ਰਿਟੀਜ਼ ਦਾ ਨਾਮੁਰਾਦ ਬਿਮਾਰੀਆਂ ਨਾਲ ਦਾ ਰਿਸ਼ਤਾ ਕਾਫ਼ੀ ਪੁਰਾਣਾ ਹੈ। ਇਹ ਬਿਮਾਰੀਆਂ ਸਿਤਾਰਿਆਂ ਦੀ ਜ਼ਿੰਦਗੀ ਵਿੱਚ ਮੌਤ ਦੇ ਪਰਛਾਵੇਂ ਵਾਂਗ ਆਉਂਦੀਆਂ ਹਨ ਅਤੇ ਇਸ ਵਾਰ ਅਦਾਕਾਰ ਦੀਪਿਕਾ ਕੱਕੜ ਇਸਦਾ ਸ਼ਿਕਾਰ ਬਣ ਗਈ ਹੈ। "ਸਸੁਰਾਲ ਸਿਮਰ ਕਾ" ਫੇਮ ਅਦਾਕਾਰਾ ਦੀਪਿਕਾ ਕੱਕੜ ਨੂੰ ਨਮੁਰਾਦ ਬਿਮਾਰੀ ਕੈਂਸਰ ਹੋ ਗਈ ਹੈ। ਅਦਾਕਾਰਾ ਨੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਜਦੋਂ ਤੋਂ ਅਦਾਕਾਰਾ ਦੀ ਪੋਸਟ ਸਾਹਮਣੇ ਆਈ ਹੈ, ਪ੍ਰਸ਼ੰਸਕ ਅਤੇ ਕਰੀਬੀ ਚਿੰਤਤ ਹੋ ਗਏ ਹਨ, ਹਾਲਾਂਕਿ ਅਦਾਕਾਰਾ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਠੀਕ ਹੋ ਜਾਵੇਗੀ।

ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਜਾਣਕਾਰੀ
ਦੀਪਿਕਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਤੋਂ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ, ਜਿਵੇਂ ਕਿ "ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕੁਝ ਹਫ਼ਤੇ ਸਾਡੇ ਲਈ ਮੁਸ਼ਕਲ ਭਰੇ ਰਹੇ ਹਨ। ਪੇਟ ਦੇ ਉੱਪਰਲੇ ਹਿੱਸੇ ਵਿੱਚ ਤੇਜ਼ ਦਰਦ ਨਾਲ ਹਸਪਤਾਲ ਜਾਣਾ, ਫਿਰ ਪਤਾ ਲੱਗਾ ਕਿ ਮੇਰੇ ਜਿਗਰ ਵਿੱਚ ਟੈਨਿਸ ਬਾਲ ਦੇ ਆਕਾਰ ਦਾ ਟਿਊਮਰ ਹੈ ਅਤੇ ਇਹ ਦੂਜੇ ਪੜਾਅ ਉੱਤੇ ਪਹੁੰਚ ਚੁੱਕਾ ਹੈ। ਇਹ ਸਾਡੇ ਲਈ ਸਭ ਤੋਂ ਮੁਸ਼ਕਲ ਸਮਾਂ ਹੈ ਜੋ ਅਸੀਂ ਦੇਖਿਆ ਅਤੇ ਅਨੁਭਵ ਕੀਤਾ ਹੈ। ਮੈਂ ਸਕਾਰਾਤਮਕ ਹਾਂ ਅਤੇ ਪੂਰੀ ਹਿੰਮਤ ਨਾਲ ਇਸਦਾ ਸਾਹਮਣਾ ਕਰਨ ਅਤੇ ਇਸ ਵਿੱਚੋਂ ਬਾਹਰ ਨਿਕਲਣ ਲਈ ਦ੍ਰਿੜ ਹਾਂ। ਇੰਸ਼ਾਅੱਲ੍ਹਾ। ਮੇਰਾ ਪਰਿਵਾਰ ਵੀ ਇਸ ਵਿੱਚ ਮੇਰੇ ਨਾਲ ਹੈ ਅਤੇ ਤੁਸੀਂ ਸਾਰੇ ਵੀ ਲਗਾਤਾਰ ਪਿਆਰ ਅਤੇ ਪ੍ਰਾਰਥਨਾਵਾਂ ਭੇਜ ਰਹੇ ਹੋ। ਅਸੀਂ ਇਸ ਵਿੱਚੋਂ ਬਾਹਰ ਨਿਕਲਾਂਗੇ। ਇੰਸ਼ਾਅੱਲ੍ਹਾ। ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਰੱਖੋ।"

fallback

 

ਪਿੱਤੇ ਦੀ ਪੱਥਰੀ ਨਾਲ ਵੀ ਜੂਝ ਰਹੀ
ਆਪਣੇ ਯੂਟਿਊਬ ਚੈਨਲ 'ਤੇ, ਸ਼ੋਇਬ ਨੇ ਦੀਪਿਕਾ ਦੀ ਸਿਹਤ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਹਫ਼ਤੇ ਹੋਣ ਵਾਲੀ ਸਰਜਰੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਦੀਪਿਕਾ ਅਜੇ ਤੱਕ ਆਪਣੇ ਫਲੂ ਤੋਂ ਠੀਕ ਨਹੀਂ ਹੋਈ ਹੈ। ਇਸ ਤੋਂ ਇਲਾਵਾ ਦੀਪਿਕਾ ਆਪਣੇ ਪਿੱਤੇ ਵਿੱਚ ਪੱਥਰੀ ਕਾਰਨ ਵੀ ਕਾਫੀ ਦਰਦ ਮਹਿਸੂਸ ਕਰ ਰਹੀ ਸੀ। ਦੀਪਿਕਾ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਟਿਊਮਰ ਨੂੰ ਸਰਜਰੀ ਨਾਲ ਕੱਢਣ ਤੋਂ ਬਾਅਦ ਉਹ ਠੀਕ ਹੋ ਜਾਵੇਗੀ। ਦੋਵਾਂ ਨੇ ਪ੍ਰਸ਼ੰਸਕਾਂ ਤੋਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਅਤੇ ਸ਼ੁਭਕਾਮਨਾਵਾਂ ਮੰਗੀਆਂ।

ਇਨ੍ਹਾਂ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ ਦੀਪਿਕਾ
ਦੀਪਿਕਾ ਕੱਕੜ "ਸਸੁਰਾਲ ਸਿਮਰ ਕਾ", "ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ", "ਕਹਾਂ ਹਮ ਕਹਾਂ ਤੁਮ" ਵਰਗੇ ਟੀਵੀ ਸ਼ੋਅ ਵਿੱਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ "ਸੇਲਿਬ੍ਰਿਟੀ ਮਾਸਟਰ ਸ਼ੈੱਫ" "ਨੱਚ ਬੱਲੀਏ", "ਝਲਕ ਦਿਖਲਾ ਜਾ" ਅਤੇ "ਬਿੱਗ ਬੌਸ 12"  ਵਰਗੇ ਰਿਐਲਿਟੀ ਸ਼ੋਅ ਦਾ ਹਿੱਸਾ ਰਹੀ ਹੈ। ਦੀਪਿਕਾ ਨੇ "ਸਸੁਰਾਲ ਸਿਮਰ ਕਾ" ਸ਼ੋਅ ਵਿੱਚ ਸਿਮਰ ਦੇ ਕਿਰਦਾਰ ਨਾਲ ਕਾਫੀ ਮਸ਼ਹੂਰੀ ਖੱਟੀ।

ਦੀਪਿਕਾ ਬਿੱਗ ਬੌਸ ਦੀ ਜੇਤੂ ਰਹੀ
ਦੀਪਿਕਾ ਕੱਕੜ ਨੇ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 12 ਵਿੱਚ ਹਿੱਸਾ ਲਿਆ ਸੀ। 2018-2019 ਦੇ ਇਸ ਸੀਜ਼ਨ ਵਿੱਚ, ਉਸਨੇ ਘਰ ਦੇ ਅੰਦਰ ਇੱਕ ਸ਼ਾਨਦਾਰ ਖੇਡ ਦਿਖਾਈ। ਜਿਸ ਦੇ ਆਧਾਰ 'ਤੇ ਉਸਨੂੰ ਬਿੱਗ ਬੌਸ ਸੀਜ਼ਨ 12 ਦੀ ਜੇਤੂ ਦਾ ਤਾਜ ਪਹਿਨਾਇਆ ਗਿਆ। ਤੁਹਾਨੂੰ ਦੱਸ ਦੱਈਏ ਕਿ ਕੁਝ ਸਮਾਂ ਪਹਿਲਾਂ ਦੀਪਿਕਾ ਨੇ ਫਰਾਹ ਖਾਨ ਦੇ "ਸੇਲਿਬ੍ਰਿਟੀ ਮਾਸਟਰ ਸ਼ੈੱਫ" ਸ਼ੋਅ ਵਿੱਚ ਵੀ ਹਿੱਸਾ ਲਿਆ ਸੀ, ਪਰ ਖਰਾਬ ਸਿਹਤ ਕਾਰਨ, ਉਸਨੇ ਉਹ ਸ਼ੋਅ ਵਿਚਕਾਰ ਹੀ ਛੱਡ ਦਿੱਤਾ ਸੀ।

Bollywood News , Entertainment News, हिंदी सिनेमा, टीवी और हॉलीवुड की खबरें पढ़ने के लिए देश की सबसे विश्वसनीय न्यूज़ वेबसाइट Zee News Hindi का ऐप डाउनलोड करें. सभी ताजा खबर और जानकारी से जुड़े रहें बस एक क्लिक में.

TAGS

Trending news

;