Ferozepur News: ਫਿਰੋਜ਼ਪੁਰ ਦੇ ਗੁਰੂਹਰਸਹਾਏ ਕਸਬੇ ਦੇ ਸਕੂਲ ਆਫ਼ ਐਮੀਨੈਂਸ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।
Trending Photos
Ferozepur News: ਫਿਰੋਜ਼ਪੁਰ ਦੇ ਗੁਰੂਹਰਸਹਾਏ ਕਸਬੇ ਦੇ ਸਕੂਲ ਆਫ਼ ਐਮੀਨੈਂਸ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 12 ਵਿਦਿਆਰਥਣਾਂ ਨੇ ਇੱਕ ਅਧਿਆਪਕ 'ਤੇ ਛੇੜਛਾੜ ਦਾ ਦੋਸ਼ ਲਗਾਇਆ। ਜਾਂਚ ਕਮੇਟੀ ਨੇ ਜਾਂਚ ਕਰਕੇ ਰਿਪੋਰਟ ਚੰਡੀਗੜ੍ਹ ਭੇਜ ਦਿੱਤੀ। ਸਕੂਲ ਦੀਆਂ 8ਵੀਂ, 9ਵੀਂ ਅਤੇ 10ਵੀਂ ਜਮਾਤ ਦੀਆਂ 12 ਵਿਦਿਆਰਥਣਾਂ ਨੇ ਇੱਕ ਅਧਿਆਪਕ 'ਤੇ ਛੇੜਛਾੜ ਦਾ ਦੋਸ਼ ਲਗਾਇਆ ਹੈ।
ਵਿਦਿਆਰਥਣਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਉਦੋਂ ਦੱਸਿਆ ਜਦੋਂ ਸਕੂਲ ਵਿੱਚ ਗੁੱਡ ਟੱਚ ਬੈਡ ਟੱਚ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਸਕੂਲ ਵਿੱਚ ਇੱਕ ਮਹੀਨੇ ਦੀ ਛੁੱਟੀ ਸੀ ਅਤੇ ਕੁੜੀਆਂ ਨੇ ਹਿੰਮਤ ਦਿਖਾਈ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ।
ਇਹ ਵੀ ਪੜ੍ਹੋ : Punjab Weather: ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਅਲਰਟ ਜਾਰੀ; ਜਾਣੋ ਅਗਲੇ ਪੰਜ ਦਿਨ ਦੇ ਮੌਸਮ ਦਾ ਹਾਲ
ਛੁੱਟੀਆਂ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਸਾਰੀ ਘਟਨਾ ਦੱਸੀ ਅਤੇ ਪ੍ਰਿੰਸੀਪਲ ਨੇ ਸੱਤ ਮਹਿਲਾ ਅਧਿਆਪਕਾਂ ਦੀ ਇੱਕ ਕਮੇਟੀ ਬਣਾ ਕੇ ਡੀਓ ਫਿਰੋਜ਼ਪੁਰ ਨੂੰ ਭੇਜ ਦਿੱਤੀ। ਇਹ ਰਿਪੋਰਟ ਹੁਣ ਸਿੱਖਿਆ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਸ਼ਿਕਾਇਤ ਵਾਲੇ ਦਿਨ ਤੋਂ ਹੀ ਮੁਲਜ਼ਮ ਅਧਿਆਪਕ ਸਕੂਲ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਲੈਮਰਿਨ ਯੂਨੀਵਰਸਿਟੀ ‘ਚ ਚਾਂਸਲਰ–ਪ੍ਰੈਸੀਡੈਂਟ ਵਿਚਾਲੇ ਵਿਵਾਦ, ਪੁਲਿਸ ਨੇ ਗੇਟ ਨੂੰ ਤਾਲਾ ਲਾਇਆ!