Ferozepur News: ਫਿਰੋਜ਼ਪੁਰ ਐਸਐਸਪੀ ਭੁਪਿੰਦਰ ਸਿੰਘ ਨੇ ਆਪਣੇ ਨਾਲ ਅਧਿਕਾਰੀਆਂ ਨੂੰ ਲੈਕੇ ਬਾਜ਼ਾਰਾਂ ਵਿਚਕਾਰੀਆਂ ਸੜਕਾਂ ਤੇ ਸੁੰਨਸਾਨ ਇਲਾਕਿਆਂ ਵਿੱਚ ਗੱਡੀਆਂ ਨੂੰ ਰੋਕ ਚੈਕਿੰਗ ਕੀਤੀ।
Trending Photos
Ferozepur News: ਫਿਰੋਜ਼ਪੁਰ ਐਸਐਸਪੀ ਭੁਪਿੰਦਰ ਸਿੰਘ ਨੇ ਆਪਣੇ ਨਾਲ ਅਧਿਕਾਰੀਆਂ ਨੂੰ ਲੈਕੇ ਬਾਜ਼ਾਰਾਂ ਵਿਚਕਾਰੀਆਂ ਸੜਕਾਂ ਤੇ ਸੁੰਨਸਾਨ ਇਲਾਕਿਆਂ ਵਿੱਚ ਗੱਡੀਆਂ ਨੂੰ ਰੋਕ ਚੈਕਿੰਗ ਕੀਤੀ। ਪੁਲਿਸ ਨੇ ਇੱਕ ਫਾਰਚੂਨਰ ਸਮੇਤ ਇਕ ਕਿਲੋਗ੍ਰਾਮ ਹੈਰੋਇਨ ਤੇ ਪਿਸਤੌਲ ਮੈਗਜ਼ੀਨ ਅਤੇ ਕਾਰਤੂਸ ਨਾਲ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਦਿਨੀਂ ਕਾਲੀ ਥਾਰ ਸਵਾਰ ਆਪਣੀ ਹੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਪੁਲਿਸ ਵੱਲੋਂ ਨਸ਼ੇ ਨਾਲ ਫੜ੍ਹਨ ਤੋਂ ਬਾਅਦ ਕਿਤੇ ਨਾ ਕਿਤੇ ਕਾਲੀ ਥਾਰ ਸਵਾਰ ਤੇ ਵੱਡੀਆਂ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਕੇ ਸੜਕਾਂ ਉਤੇ ਚੱਲਣ ਵਾਲੇ ਲੋਕਾਂ ਦੀ ਸ਼ਾਮਤ ਆਉਂਦੀ ਹੋਈ ਨਜ਼ਰ ਆ ਰਹੀ ਹੈ।
ਪਹਿਲਾਂ ਤਾ ਅਕਸਰ ਦੇਖਣ ਨੂੰ ਮਿਲਦਾ ਸੀ ਕੇ ਪੁਲਿਸ ਵੱਲੋਂ ਛੋਟੀਆਂ ਕਾਰਾਂ ਅਤੇ ਮੋਟਰਸਾਈਕਲ ਸਵਾਰਾਂ ਨੂੰ ਜ਼ਿਆਦਾਤਰ ਰੋਕ ਕੇ ਉਨ੍ਹਾਂ ਦੀ ਚੈਕਿੰਗ ਕੀਤੀ ਜਾਂਦੀ ਸੀ ਪਰ ਹੁਣ ਪੁਲਿਸ ਵੱਲੋਂ ਸ਼ੁਰੂ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਫੀ ਸਖਤੀ ਕੀਤੀ ਹੋਈ ਨਜ਼ਰ ਆ ਰਹੀ ਹੈ। ਕੱਲ੍ਹ ਦੇਰ ਸ਼ਾਮ ਨੂੰ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਆਪਣੇ ਨਾਲ ਵੱਡੇ ਪੁਲਿਸ ਬਲ ਨੂੰ ਲੈ ਕੇ ਫਿਰੋਜ਼ਪੁਰ ਸ਼ਹਿਰ ਦੇ ਇਲਾਕਿਆਂ ਵਿੱਚ ਪੈਦਲ ਸਰਚ ਕੀਤਾ ਤੇ ਬਾਜ਼ਾਰਾਂ ਸੜਕਾਂ ਤੇ ਸੁੰਨਸਾਨ ਇਲਾਕਿਆਂ ਵਿੱਚ ਖੜ੍ਹੀਆਂ ਤੇ ਚਲਦੀਆਂ ਵੱਡੀਆਂ ਲਗਜ਼ਰੀ ਕਾਰਾਂ ਨੂੰ ਰੋਕ ਕੇ ਚੈਕਿੰਗ ਕੀਤੀ ਤੇ ਕਈ ਗੱਡੀਆਂ ਨੂੰ ਬਾਊਂਡ ਕੀਤਾ ਗਿਆ ਤੇ ਜਿਨ੍ਹਾਂ ਗੱਡੀਆਂ ਦੇ ਸ਼ੀਸ਼ੇ ਕਾਲੇ ਸਨ ਉਨ੍ਹਾਂ ਦੇ ਵੀ ਚਲਾਨ ਕਰਵਾਏ ਗਏ। ਕਈ ਥਾਰ ਗੱਡੀਆਂ ਦੇ ਜਿਨ੍ਹਾਂ ਦੇ ਸ਼ੀਸ਼ਿਆਂ ਦੇ ਕਾਲੀਆਂ ਫਿਲਮਾਂ ਤੇ ਜਾਲੀਆਂ ਲੱਗੀਆਂ ਸਨ ਉਨ੍ਹਾਂ ਨੂੰ ਉਤਰਵਾਇਆ ਗਿਆ ਤੇ ਉਨ੍ਹਾਂ ਦੇ ਚਲਾਨ ਕੀਤੇ ਗਏ ਇਸ ਘੜੀ ਤਹਿਤ ਫਿਰੋਜ਼ਪੁਰ ਪੁਲਿਸ ਨੇ ਵੱਡੀਆਂ ਲਗਜ਼ਰੀ ਗੱਡੀਆਂ ਨੂੰ ਰੋਕਿਆ ਜਿਨ੍ਹਾਂ ਗੱਡੀਆਂ ਵਿੱਚ ਵੱਡੇ-ਵੱਡੇ ਘਰਾਣਿਆਂ ਦੇ ਸਾਹਿਬਜ਼ਾਦੇ ਸੜਕਾਂ ਉਤੇ ਗੇੜੀ ਲਗਾ ਰਹੇ ਸਨ ਤੇ ਉਨ੍ਹਾਂ ਨੂ ਵੀ ਪੁਲਿਸ ਦੇ ਵੱਡੇ ਜੁਰਮਾਨੇ ਹੁਣ ਭੁਗਤਣੇ ਪੈਣਗੇ।
ਇਸ ਮੁਹਿੰਮ ਤਹਿਤ ਫਿਰੋਜ਼ਪੁਰ ਥਾਣਾ ਕੁਲਗੜ੍ਹੀ ਦੀ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਇਕ ਕਿੱਲੋ ਤੋਂ ਜ਼ਿਆਦਾ ਹੈਰੋਇਨ ਇੱਕ ਪਿਸਟਲ ਦੋ ਮੈਗਜ਼ੀਨ ਤੇ ਕਈ ਕਾਰਤੂਸ ਦੇ ਨਾਲ ਗ੍ਰਿਫਤਾਰ ਕੀਤਾ ਹੈ। ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਚੈਕਿੰਗ ਇਹ ਮੈਸੇਜ ਦਿੰਦੀ ਹੈ ਕਿ ਕਾਨੂੰਨ ਨੂੰ ਤੋੜਨ ਵਾਲੇ ਲੋਕਾਂ ਲਈ ਪੁਲਿਸ ਕਾਫੀ ਸਖਤ ਹੈ ਤੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਆਮ ਲੋਕਾਂ ਨੂੰ ਇਹ ਮੈਸੇਜ ਜਾਂਦਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਲਈ ਪੁਲਿਸ ਹਰ ਸਮੇਂ ਮੁਸਤੈਦ ਤੇ ਤਾਇਨਾਤ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਮੈਂ ਕਈ ਵੱਡੇ ਕਾਲਜਾਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਜਾਗਰੂਕ ਕਰ ਚੁੱਕਿਆ ਹਾਂ ਤੇ ਲਗਾਤਾਰ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਨਸ਼ਾ ਮੁਕਤ ਖੁਸ਼ਹਾਲ ਸੂਬਾ ਬਣ ਸਕੇ ਉੱਥੇ ਉਨ੍ਹਾਂ ਇਹ ਵੀ ਦੱਸਿਆ ਕਿ ਕਾਨੂੰਨ ਨੂੰ ਤੋੜਨ ਵਾਲੇ ਕਈ ਲੋਕਾਂ ਖਿਲਾਫ ਅੱਜ ਵੀ ਕਾਰਵਾਈ ਕੀਤੀ ਗਈ ਹੈ ਉੱਥੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਹੁਣ ਤੱਕ ਫਿਰੋਜ਼ਪੁਰ ਪੁਲਿਸ ਨੇ 27 ਕਿਲੋ ਤੋਂ ਵੱਧ ਹੈਰੋਇਨ ਦੀ ਖੇਪ ਫੜ ਚੁੱਕੀ ਹੈ ਹਾਂ ਤੇ ਇਹ ਮੁਹਿੰਮ ਅੱਗੇ ਵੀ ਚੱਲਦੀ ਰਹੇਗੀ ਕਿਉਂਕਿ ਫਿਰੋਜ਼ਪੁਰ ਜ਼ਿਲ੍ਹਾ ਸਰਹੱਦੀ ਜਿਲਾ ਹੈ ਤੇ ਪੰਜਾਬ ਪੁਲਿਸ ਸੈਕਿੰਡ ਲਾਈਨ ਆਫ ਕੰਟਰੋਲ ਤੇ ਪੂਰੀ ਤਰ੍ਹਾਂ ਮੁਸਤੈਦ ਹੈ।