Amritsar Encounter News: 7 ਮਈ ਨੂੰ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਲੁਟੇਰਿਆਂ ਨੇ ਇੱਕ ਕਾਰ ਦੀ ਖੋਹ ਹੋਈ ਸੀ ਅਤੇ ਜਿਨ੍ਹਾਂ ਆਰੋਪੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ।
Trending Photos
Amritsar Encounter News (ਭਰਤ ਸ਼ਰਮਾ): ਅੰਮ੍ਰਿਤਸਰ ਤੇ ਰਣਜੀਤ ਐਵਨਿਊ ਇਲਾਕੇ ਦੇ ਵਿੱਚ 7 ਮਈ ਨੂੰ ਬਲੈਕ ਆਊਟ ਦੌਰਾਨ ਇੱਕ ਕੀਆ ਕਾਰ ਦੀ ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਮਾਮਲੇ ਦੇ ਵਿੱਚ ਲਗਾਤਾਰ ਹੀ ਪੁਲਿਸ ਅਰੋਪੀਆਂ ਦੀ ਭਾਲ ਕਰ ਰਹੀ ਸੀ ਅਤੇ ਦੇਰ ਰਾਤ ਜਦੋਂ ਆਰੋਪੀ ਕਾਰ ਦੇ ਉੱਪਰ ਨੰਬਰ ਬਦਲ ਕੇ ਕਾਰ ਚਲਾ ਰਹੇ ਸਨ ਤਾਂ ਪੁਲਿਸ ਨੂੰ ਜਦੋਂ ਇਸ ਤੇ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਆਰੋਪੀਆਂ ਵੱਲੋਂ ਆਪਣੇ ਪੁਲਿਸ ਤੋਂ ਭੱਜਦੇ ਹੋਏ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ।ਇਸ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਵੀ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਚਲਦੇ ਤਿੰਨ ਲੁਟੇਰਿਆਂ ਦੇ ਵਿੱਚੋਂ ਇਕ ਲੁਟੇਰੇ ਦੀ ਲੱਤ ਦੇ ਵਿੱਚ ਗੋਲੀ ਵੱਜ ਗਈ ਅਤੇ ਉਹ ਜ਼ਖਮੀ ਹੋ ਗਿਆ।
ਜਿਸ ਤੋਂ ਬਾਅਦ ਅੱਜ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 7 ਮਈ ਨੂੰ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਇੱਕ ਕਾਰ ਦੀ ਖੋਹ ਹੋਈ ਸੀ ਅਤੇ ਜਿਨਾਂ ਆਰੋਪੀਆਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਪਹਿਲਾਂ ਵੀ ਗੱਡੀਆਂ ਖੋਹ ਕੇ ਉਹਨਾਂ ਦੇ ਨੰਬਰ ਬਦਲ ਕੇ ਅੱਗੇ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਆਰੋਪੀਆਂ ਦੀ ਭਾਲ ਕਰਕੇ ਆਰੋਪੀਆਂ ਨੂੰ ਜਦੋਂ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਆਰੋਪੀਆਂ ਵੱਲੋਂ ਪੁਲਿਸ ਤੇ ਹਮਲਾ ਕੀਤਾ ਗਿਆ। ਅਤੇ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਸ ਦੌਰਾਨ ਇੱਕ ਆਰੋਪੀ ਜ਼ਖਮੀ ਹੋ ਗਿਆ।
ਉਹਨਾਂ ਨੇ ਕਿਹਾ ਕਿ ਆਰੋਪੀਆਂ ਦੀ ਪਹਿਚਾਣ ਕਵਲਪ੍ਰੀਤ ਸਿੰਘ ਗੁਰਭੇਜ ਸਿੰਘ ਅਤੇ ਵਸਣ ਸਿੰਘ ਦੇ ਰੂਪ ਵਿੱਚ ਹੋਈ ਹੈ। ਅਤੇ ਜੋ ਆਰੋਪੀ ਜ਼ਖਮੀ ਹੋਇਆ ਹੈ ਉਸ ਦੀ ਪਹਿਚਾਣ ਕਵਲਪ੍ਰੀਤ ਸਿੰਘ ਹੈ। ਪੁਲਿਸ ਨੇ ਦੱਸਿਆ ਕਿ ਜ਼ਖਮੀ ਲੁਟੇਰੇ ਤੇ ਪਹਿਲਾਂ ਵੀ 11 ਅਪਰਾਧਿਕ ਮਾਮਲੇ ਦਰਜ ਹਨ। ਅਤੇ ਗੁਰਭੇਜ ਸਿੰਘ ਤੇ ਪੰਜ ਅਪਰਾਧਿਕ ਮਾਮਲੇ ਦਰਜ ਹਨ ਜਦਕਿ ਵਸਣ ਸਿੰਘ ਤੇ ਛੇ ਅਪਰਾਧਿਕ ਮਾਮਲੇ ਦਰਜ ਹਨ। ਉਹਨਾਂ ਅੱਗੇ ਗੱਲਬਾਤ ਕਰਦੇ ਦੱਸਿਆ ਕਿ ਇਹਨਾਂ ਵੱਲੋਂ ਅੰਮ੍ਰਿਤਸਰ ਤੇ ਰਣਜੀਤ ਨ ਵਿੱਚ ਕਾਰ ਦੀ ਖੋਹ ਕਰਨ ਤੋਂ ਬਾਅਦ ਜਲੰਧਰ ਦੇ ਵਿੱਚ ਜਾ ਕੇ ਇੱਕ ਦੁਕਾਨ ਤੇ ਲੁੱਟ ਕੀਤੀ ਗਈ ਜਿਸ ਵਿੱਚ ਇਹਨਾਂ ਨੇ 72000 ਦੀ ਲੁੱਟ ਅਤੇ ਸੋਨਾ ਦੇ ਗਹਿਣੇ ਲੁੱਟੇ ਅਤੇ ਫਿਲਹਾਲ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਹਨਾਂ ਦੇ ਕੋਲੋਂ ਇੱਕ 32 ਬੋਰ ਦਾ ਪਿਸਤੋਲ ਵੀ ਬਰਾਮਦ ਹੋਇਆ ਹੈ। ਇਧਰ ਹੁਣ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕਰਕੇ ਹੋਰ ਵੀ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ।