Mohali News: ਮੋਹਾਲੀ ਦੇ ਕੋਲ ਪੈਂਦੇ ਘੜੂੰਆਂ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਬਾਕਸਿੰਗ ਦੇ ਮੁਕਾਬਲੇ ਚੱਲ ਰਹੇ ਹਨ, ਜਿਸ ਵਿੱਚ ਜੈਪੁਰ ਦੇ ਇੱਕ ਖਿਡਾਰੀ ਦੀ ਖੇਡਦੇ ਸਮੇਂ ਹੀ ਮੌਤ ਹੋ ਗਈ।
Trending Photos
Mohali News: ਮੋਹਾਲੀ ਦੇ ਕੋਲ ਪੈਂਦੇ ਘੜੂੰਆਂ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਬਾਕਸਿੰਗ ਦੇ ਮੁਕਾਬਲੇ ਚੱਲ ਰਹੇ ਹਨ, ਜਿਸ ਵਿੱਚ ਜੈਪੁਰ ਦੇ ਇੱਕ ਖਿਡਾਰੀ ਦੀ ਖੇਡਦੇ ਸਮੇਂ ਹੀ ਮੌਤ ਹੋ ਗਈ। ਪੁਲਿਸ ਨੇ ਉਸ ਦੀ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਕੇ ਅੱਜ ਪੋਸਟਮਾਰਟਮ ਕਰਾਉਣਾ ਹੈ ਜਿਸ ਵਿੱਚ ਇਹ ਗੱਲ ਸਾਫ ਹੋਏਗੀ ਕਿ ਖਿਡਾਰੀ ਦੀ ਮੌਤ ਉਸਦੇ ਮੁੱਕਾ ਲੱਗਣ ਜਾਂ ਅਟੈਕ ਕਾਰਨ ਹੋਈ ਹੈ। ਖਿਡਾਰੀ ਦੇ ਘਰਦਿਆਂ ਨੂੰ ਜੈਪੁਰ ਸੂਚਨਾ ਦੇ ਦਿੱਤੀ ਗਈ ਹੈ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਬਾਅਦ ਹੀ ਪੋਸਟਮਾਰਟਮ ਕਰਵਾਇਆ ਜਾਏਗਾ।
ਖਿਡਾਰੀ ਦਾ ਨਾਮ ਮੋਹਿਤ ਸ਼ਰਮਾ ਦੱਸਿਆ ਜਾ ਰਿਹਾ ਹੈ ਜੋ ਕਿ ਜੈਪੁਰ ਦਾ ਰਹਿਣ ਵਾਲਾ ਸੀ। ਮੋਹਿਤ ਦੇ ਘਰ ਦੇ ਉਸ ਦੀ ਜਿੱਤ ਦਾ ਇੰਤਜ਼ਾਰ ਕਰ ਰਹੇ ਸੀ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਸਦੀ ਜਿੱਤ ਦੀ ਖਬਰ ਨਹੀਂ ਮੌਤ ਦੀ ਖਬਰ ਸੁਣਨ ਨੂੰ ਮਿਲੇਗੀ। ਹਾਲਾਂਕਿ ਮੋਹਿਤ ਆਪਣੇ ਵਿਰੋਧੀ ਤੋਂ ਖੇਡ ਦਰਮਿਆਨ ਜਿੱਤ ਹਾਸਲ ਕਰ ਰਿਹਾ ਸੀ ਅਤੇ ਉਸ ਦੇ ਨਾਲ ਆਏ ਸਾਥੀ ਤਾੜੀਆਂ ਮਾਰ ਕੇ ਉਸ ਦੀ ਹੌਸਲਾ ਅਫਜਾਈ ਕਰ ਰਹੇ ਸੀ ਪਰ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ। ਪਹਿਲਾਂ ਤਾਂ ਰੈਫਰੀ ਨੂੰ ਇਹ ਲੱਗਿਆ ਕਿ ਮੋਹਿਤ ਥੱਕ ਕੇ ਟਰੈਕ ਉਤੇ ਡਿੱਗ ਪਿਆ ਉਸਦੇ ਵਾਰ ਵਾਰ ਉਠਾਉਣ ਉਤੇ ਜਦੋਂ ਉਹ ਨਹੀਂ ਉਠਿਆ ਤਾਂ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਤੋਂ ਬਾਅਦ ਉਸ ਨੂੰ ਹਸਪਤਾਲ ਨਾ ਜਾਇਆ ਗਿਆ ਜਿਸ ਤੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਮੋਹਿਤ ਨੇ ਪਹਿਲਾ ਦੌਰ ਜਿੱਤ ਲਿਆ ਸੀ
ਮੋਹਿਤ 85 ਕਿਲੋ ਭਾਰ ਵਰਗ 'ਚ ਲੜ ਰਹੇ ਸਨ। ਉਸ ਨੇ ਪਹਿਲਾ ਦੌਰ ਜਿੱਤ ਲਿਆ ਸੀ। ਉਹ ਦੂਜੇ ਦੌਰ ਵਿੱਚ ਵੀ ਅੱਗੇ ਸੀ। ਮੈਚ ਦੌਰਾਨ ਜਿਵੇਂ ਹੀ ਉਹ ਰਿੰਗ 'ਚ ਦਾਖਲ ਹੋਇਆ ਤਾਂ ਉਸ ਦੀ ਸਿਹਤ ਵਿਗੜ ਗਈ ਅਤੇ ਉਹ ਮੂੰਹ ਦੇ ਭਾਰ ਡਿੱਗ ਗਿਆ। ਸੋਮਵਾਰ ਨੂੰ ਹੀ ਮੋਹਿਤ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਘੜੂੰਆਂ ਥਾਣੇ ਦੇ ਐਸਐਚਓ ਕਮਲ ਤਨੇਜਾ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਮੋਹਿਤ ਦੀ ਲੜਾਈ ਦੀ ਵੀਡੀਓ 'ਚ ਕੀ ਹੈ?
ਮੋਹਿਤ ਦੇ ਮੈਚ ਦਾ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਮੋਹਿਤ ਆਪਣੇ ਵਿਰੋਧੀ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਹਨ। ਜਿਵੇਂ ਹੀ ਮੋਹਿਤ ਆਪਣੇ ਵਿਰੋਧੀ ਨੂੰ ਹਰਾਉਂਦਾ ਹੈ, ਉਸਦੇ ਦੋਸਤ ਖੁਸ਼ ਹੋ ਜਾਂਦੇ ਹਨ। ਉਹ ਕਹਿੰਦਾ ਮੋਹਿਤ ਅੱਗੇ ਵਧੋ। ਵਿਰੋਧੀ ਲੜਦਾ ਹੈ ਅਤੇ ਮੋਹਿਤ ਨੂੰ ਰਿੰਗ ਤੋਂ ਬਾਹਰ ਲੈ ਜਾਂਦਾ ਹੈ ਅਤੇ ਦੋਵੇਂ ਡਿੱਗ ਜਾਂਦੇ ਹਨ।
ਇਸ ਤੋਂ ਬਾਅਦ ਦੋਵੇਂ ਖਿਡਾਰੀ ਖੜ੍ਹੇ ਹੋ ਕੇ ਰਿੰਗ 'ਚ ਪਹੁੰਚ ਜਾਂਦੇ ਹਨ। ਰੈਫਰੀ ਨੇ ਦੋਵਾਂ ਨੂੰ ਫਾਈਲ ਲਈ ਦੁਬਾਰਾ ਆਹਮੋ-ਸਾਹਮਣੇ ਆਉਣ ਲਈ ਕਿਹਾ। ਫਿਰ ਅਚਾਨਕ ਮੋਹਿਤ ਆਪਣੇ ਵਿਰੋਧੀ ਵੱਲ ਆਉਂਦਾ ਹੈ ਅਤੇ ਉਸ ਦੇ ਮੂੰਹ 'ਤੇ ਡਿੱਗ ਪੈਂਦਾ ਹੈ। ਇਸ ਤੋਂ ਬਾਅਦ ਰੈਫਰੀ ਦੂਜੇ ਖਿਡਾਰੀਆਂ ਨੂੰ ਉੱਥੇ ਬੁਲਾਉਂਦੇ ਹਨ। ਉਹ ਮੋਹਿਤ ਨੂੰ ਹੋਸ਼ 'ਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਮੋਹਿਤ ਕੋਈ ਹਿਲਜੁਲ ਨਹੀਂ ਕਰਦਾ। ਇਸ ਤੋਂ ਬਾਅਦ ਉਹ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ।