Batala News: ਬਟਾਲਾ ਦੇ ਨਜ਼ਦੀਕੀ ਪਿੰਡ ਪਿੰਡ ਬੋਦੇ ਦੀ ਖੂਹੀ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ। ਇਸ ਦੌਰਾਨ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਸਾਬਾ ਸਟੇਜ ਤੋਂ ਥੱਲੇ ਉਤਰੇ ਤਾਂ ਕੁਝ ਹਮਲਾਵਰਾਂ ਨੇ ਸਰਪੰਚ ਉਤੇ ਹਮਲਾ ਬੋਲ ਦਿੱਤਾ।
Trending Photos
Batala News: ਬਟਾਲਾ ਦੇ ਨਜ਼ਦੀਕੀ ਪਿੰਡ ਪਿੰਡ ਬੋਦੇ ਦੀ ਖੂਹੀ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ। ਇਸ ਦੌਰਾਨ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਸਾਬਾ ਸਟੇਜ ਤੋਂ ਥੱਲੇ ਉਤਰੇ ਤਾਂ ਕੁਝ ਹਮਲਾਵਰਾਂ ਨੇ ਸਰਪੰਚ ਉਤੇ ਹਮਲਾ ਬੋਲ ਦਿੱਤਾ। ਇਸ ਜਾਨਲੇਵਾ ਹਮਲੇ ਵਿੱਚ ਸਰਪੰਚ ਸਾਬਾ ਅਤੇ ਹੋਰ ਵੀ ਤਿੰਨ ਤੋਂ ਚਾਰ ਲੋਕ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਵਾਰਦਾਤ ਵਾਲੀ ਥਾਂ ਉਤੇ ਪੁੱਜੇ ਐਸਐਚਓ ਸਿਵਲ ਲਾਈਨ ਨਿਰਮਲ ਸਿੰਘ ਨੇ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਇਥੇ ਮੇਲਾ ਕਰਵਾਇਆ ਜਾ ਰਿਹਾ ਸੀ। ਇਸ ਮੇਲੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਸਰਪੰਚ ਅਤੇ ਉਸ ਤੋਂ ਇਲਾਵਾ ਤਿੰਨ ਤੋਂ ਚਾਰ ਲੋਕ ਜਖਮੀ ਦੱਸੇ ਜਾ ਰਹੇ ਹਨ।
ਪੁਲਿਸ ਪਾਰਟੀ ਉਨ੍ਹਾਂ ਦੇ ਬਿਆਨ ਲੈਣ ਲਈ ਜਾ ਰਹੀ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਚਸ਼ਮਦੀਦ ਅਤੇ ਜ਼ਖ਼ਮੀ ਨੇ ਕਿਹਾ ਪਿੰਡ ਦੇ ਸਰਪੰਚ ਸਟੇਜ ਤੋਂ ਥੱਲੇ ਉਤਰੇ ਹੀ ਸਨ ਤਾਂ ਹਮਲਾਵਰਾਂ ਨੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਇਸ ਦੌਰਾਨ ਭਗਦੜ ਮੱਚ ਗਈ ਤੇ ਕੁਝ ਲੋਕ ਜਖਮੀ ਹੋ ਗਏ, ਜਿਨ੍ਹਾਂ ਵਿੱਚੋਂ ਉਸ ਦੇ ਹੱਥ ਉਤੇ ਵੀ ਗੋਲੀ ਲੱਗੀ।
ਜਾਣਕਾਰੀ ਅਨੁਸਾਰ ਪਿੰਡ ਦੀ ਇੱਕ ਦਰਗਾਹ 'ਤੇ ਮੇਲਾ ਚੱਲ ਰਿਹਾ ਸੀ। ਰਾਤ 1:30 ਵਜੇ ਦੋ ਨੌਜਵਾਨ ਮੇਲੇ ਵਿੱਚ ਆਏ। ਦੋਵਾਂ ਕੋਲ ਹਥਿਆਰ ਸਨ। ਜਿਵੇਂ ਹੀ ਪਿੰਡ ਦੇ ਸਰਪੰਚ ਸਾਬਾ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਪਛਾਣ ਪੁੱਛੀ, ਦੋਸ਼ੀਆਂ ਨੇ ਆਪਣੇ ਹਥਿਆਰ ਕੱਢ ਲਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਰਪੰਚ ਨੇ ਵੀ ਸਵੈ-ਰੱਖਿਆ ਵਿੱਚ ਗੋਲੀਬਾਰੀ ਕੀਤੀ, ਜਿਸ ਕਾਰਨ ਇੱਕ ਹਮਲਾਵਰ ਜ਼ਖਮੀ ਹੋ ਗਿਆ ਅਤੇ ਲੋਕਾਂ ਨੇ ਉਸਨੂੰ ਮੌਕੇ 'ਤੇ ਹੀ ਫੜ ਲਿਆ।
ਇਸ ਗੋਲੀਬਾਰੀ ਵਿੱਚ ਸਰਪੰਚ ਸਮੇਤ ਪੰਜ ਲੋਕ ਗੋਲੀਆਂ ਨਾਲ ਜ਼ਖਮੀ ਹੋ ਗਏ ਹਨ ਅਤੇ ਇੱਕ ਦੋਸ਼ੀ ਵੀ ਗੋਲੀਆਂ ਨਾਲ ਜ਼ਖਮੀ ਹੋ ਗਿਆ ਹੈ। ਸਿਵਲ ਲਾਈਨਜ਼ ਥਾਣੇ ਦੇ ਐਸਐਚਓ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਵਿੱਚ ਦਾਖਲ ਜ਼ਖਮੀਆਂ ਦੇ ਬਿਆਨ ਲੈਣ ਤੋਂ ਬਾਅਦ, ਪੁਲਿਸ ਅਗਲੇਰੀ ਕਾਨੂੰਨੀ ਕਾਰਵਾਈ ਕਰੇਗੀ।