Bathinda Encounter: ਪੁਲਿਸ ਤੇ ਦੋ ਲੁਟੇਰਿਆਂ ਵਿੱਚ ਮੁਕਾਬਲਾ; ਥਾਣੇਦਾਰ ਦੇ ਲੱਗੀ ਗੋਲ਼ੀ, ਦੋਵੇਂ ਮੁਲਜ਼ਮ ਵੀ ਜ਼ਖ਼ਮੀ
Advertisement
Article Detail0/zeephh/zeephh2743002

Bathinda Encounter: ਪੁਲਿਸ ਤੇ ਦੋ ਲੁਟੇਰਿਆਂ ਵਿੱਚ ਮੁਕਾਬਲਾ; ਥਾਣੇਦਾਰ ਦੇ ਲੱਗੀ ਗੋਲ਼ੀ, ਦੋਵੇਂ ਮੁਲਜ਼ਮ ਵੀ ਜ਼ਖ਼ਮੀ

Bathinda Encounter: ਬੀਤੇ ਦਿਨੀਂ ਦੋ ਲੁਟੇਰਿਆਂ ਵੱਲੋਂ ਬਠਿੰਡਾ ਬਰਨਾਲਾ ਬਾਈਪਾਸ ਉਤੇ ਖੁੱਲ੍ਹੇ ਇੱਕ ਸ਼ਰਾਬ ਦੇ ਠੇਕੇ ਤੋਂ 10 ਹਜ਼ਾਰ ਰੁਪਏ ਅਤੇ ਇੱਕ ਮੋਬਾਈਲ ਦੀ ਲੁੱਟ ਕੀਤੀ ਸੀ ਜਿਸ ਦੀ ਐਫਆਈਆਰ ਥਾਣਾ ਕੈਂਟ ਵਿੱਚ ਹੋਈ ਸੀ। 

Bathinda Encounter: ਪੁਲਿਸ ਤੇ ਦੋ ਲੁਟੇਰਿਆਂ ਵਿੱਚ ਮੁਕਾਬਲਾ; ਥਾਣੇਦਾਰ ਦੇ ਲੱਗੀ ਗੋਲ਼ੀ, ਦੋਵੇਂ ਮੁਲਜ਼ਮ ਵੀ ਜ਼ਖ਼ਮੀ

Bathinda Encounter: ਬੀਤੇ ਦਿਨੀਂ ਦੋ ਲੁਟੇਰਿਆਂ ਵੱਲੋਂ ਬਠਿੰਡਾ ਬਰਨਾਲਾ ਬਾਈਪਾਸ ਉਤੇ ਖੁੱਲ੍ਹੇ ਇੱਕ ਸ਼ਰਾਬ ਦੇ ਠੇਕੇ ਤੋਂ 10 ਹਜ਼ਾਰ ਰੁਪਏ ਅਤੇ ਇੱਕ ਮੋਬਾਈਲ ਦੀ ਲੁੱਟ ਕੀਤੀ ਸੀ ਜਿਸ ਦੀ ਐਫਆਈਆਰ ਥਾਣਾ ਕੈਂਟ ਵਿੱਚ ਹੋਈ ਸੀ। ਸੀਆਈਏ ਪੁਲਿਸ ਬਠਿੰਡਾ ਇਨ੍ਹਾਂ ਲੁਟੇਰਿਆਂ ਦਾ ਪਿੱਛਾ ਕਰ ਰਹੀ ਸੀ ਕਿ ਰਾਤ ਪਰਸਰਾਮ ਨਗਰ ਏਰੀਏ ਵਿੱਚ ਇਹ ਦੋਨੋਂ ਲੁਟੇਰੇ ਪੁਲਿਸ ਨੂੰ ਮਿਲੇ ਜਿਸ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੇ ਇਨ੍ਹਾਂ ਦੋਵਾਂ ਨੂੰ ਘੇਰ ਲਿਆ।

ਇਸ ਦੌਰਾਨ ਲੁਟੇਰਿਆਂ ਵੱਲੋਂ ਅੱਗੋਂ ਫਾਇਰਿੰਗ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿੱਚ ਇੱਕ ਥਾਣੇਦਾਰ ਦੇ ਗੋਲੀ ਲੱਗੀ। ਲੁਟੇਰੇ ਉਥੋਂ ਫ਼ਰਾਰ ਹੋਏ ਤਾਂ ਦੂਜੇ ਪਾਸੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਬਠਿੰਡਾ ਨਹਿਰ ਦੇ ਨਜ਼ਦੀਕ ਇਨ੍ਹਾਂ ਨੇ ਫਿਰ ਪੁਲਿਸ ਦੇ ਫਾਇਰ ਕੀਤਾ। ਅੱਗੋਂ ਪੁਲਿਸ ਨੇ ਇਨ੍ਹਾਂ ਦੇ ਫਾਇਰ ਮਾਰੇ ਜੋ ਇਨ੍ਹਾਂ ਦੀਆਂ ਲੱਤਾਂ ਵਿੱਚ ਲੱਗੇ ਅਤੇ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਥਾਣਾ ਕੈਨਾਲ ਵਿੱਚ ਇਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 

ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਅਮਨੀਤ ਕੋਂਡਲ ਨੇ ਦੱਸਿਆ ਕਿ ਇਹ ਲੁਟੇਰਿਆਂ ਨੇ ਪਹਿਲਾਂ ਇੱਕ ਸ਼ਰਾਬ ਦੇ ਠੇਕੇ ਨੂੰ ਲੁੱਟਿਆ ਗਿਆ ਸੀ ਅਤੇ ਇਸ ਦਾ ਪਿੱਛਾ ਸਾਡੀ ਸੀਆਈਏ ਪੁਲਿਸ ਕਰ ਰਹੀ ਸੀ। ਰਾਤ ਸਮੇਂ ਜਦ ਇਨ੍ਹਾਂ ਦੇ ਘਰ ਪੁਲਿਸ ਪਹੁੰਚੀ ਤਾਂ ਲੁਟੇਰਿਆਂ ਵੱਲੋਂ ਪੁਲਿਸ ਉੱਪਰ 32 ਬੋਰ ਦੇ ਰਿਵਾਲਵਰ ਨਾਲ ਫਾਇਰ ਕਰ ਦਿੱਤੇ ਜਿਸ ਵਿੱਚ ਥਾਣੇਦਾਰ ਜਸਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਏਮਜ਼ ਹਸਪਤਾਲ ਦਾਖ਼ਲ ਕਰਵਾਇਆ ਜਦੋਂ ਇਹ ਭੱਜੇ ਤਾਂ ਨਹਿਰ ਉੱਪਰ ਪੁਲਿਸ ਫੋਰਸ ਖੜ੍ਹੀ ਹੋਈ ਸੀ ਜਿਨ੍ਹਾਂ ਨੇ ਇਨ੍ਹਾਂ ਨੂੰ ਘੇਰ ਲਿਆ। ਇਨ੍ਹਾਂ ਵੱਲੋਂ ਫਿਰ ਪੁਲਿਸ ਉੱਪਰ ਫਾਇਰ ਕੀਤੇ। ਪੁਲਿਸ ਨੇ ਜਵਾਬੀ ਹਮਲੇ ਵਿੱਚ ਤਿੰਨ ਵਿੱਚੋਂ ਦੋ ਨੂੰ ਫਾਇਰ ਮਾਰ ਕੇ ਸੁੱਟ ਲਿਆ ਇਹਨਾਂ ਦੋਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਪਲਿਸ ਵੱਲੋਂ ਮਾਮਲਾ ਥਾਣਾ ਕੈਨਾਲ ਵਿੱਚ ਦਰਜ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪਿਸਤੌਲ ਇਨ੍ਹਾਂ ਨੇ ਕਿਸੇ ਹੋਰ ਬੰਦੇ ਤੋਂ ਲਿਆ ਹੈ ਇਨ੍ਹਾਂ ਲੋਕਾਂ ਉਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਅਗਲੇਰੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ।

Trending news

;