Batala News: ਬਟਾਲਾ ਵਿੱਚ ਬੰਬਨੁਮਾ ਚੀਜ਼ ਮਿਲਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ
Advertisement
Article Detail0/zeephh/zeephh2750219

Batala News: ਬਟਾਲਾ ਵਿੱਚ ਬੰਬਨੁਮਾ ਚੀਜ਼ ਮਿਲਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ

Batala News: ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਵਾਲੀ ਸਥਿਤੀ ਦਰਮਿਆਨ ਇਥੇ ਅੰਮ੍ਰਿਤਸਰ-ਬਟਾਲਾ ਰੋਡ ਉਤੇ ਪਿੰਡ ਸ਼ਾਹਪੁਰਾ ਦੇ ਰਹਿਣ ਵਾਲੇ ਅਜੇਪਾਲ ਸਿੰਘ ਦੀ ਜ਼ਮੀਨ ਵਿੱਚ ਬੰਬਨੁਮਾ ਡਿਵਾਈਸ ਮਿਲਿਆ ਹੈ।

Batala News: ਬਟਾਲਾ ਵਿੱਚ ਬੰਬਨੁਮਾ ਚੀਜ਼ ਮਿਲਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ

Batala News: ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਵਾਲੀ ਸਥਿਤੀ ਦਰਮਿਆਨ ਇਥੇ ਅੰਮ੍ਰਿਤਸਰ-ਬਟਾਲਾ ਰੋਡ ਉਤੇ ਪਿੰਡ ਸ਼ਾਹਪੁਰਾ ਦੇ ਰਹਿਣ ਵਾਲੇ ਅਜੇਪਾਲ ਸਿੰਘ ਦੀ ਜ਼ਮੀਨ ਵਿੱਚ ਬੰਬਨੁਮਾ ਡਿਵਾਈਸ ਮਿਲਿਆ ਹੈ। ਇਸ ਬੰਬਨੁਮਾ ਚੀਜ਼ ਦੇ ਬਰਾਮਦ ਹੋਣ ਮਗਰੋਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ।ਇਸ ਗੱਲ ਦੀ ਖਬਰ ਫੈਲਦੇ ਸੀ ਇਲਾਕੇ ਦੇ ਲੋਕ ਇਕੱਠੇ ਹੋਏ ਪੁਲਿਸ ਦੇ ਡੀਐਸਪੀ ਸੰਜੀਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਆ ਕੇ ਜਾਂਚ ਸ਼ੁਰੂ ਕੀਤੀ ਹੈ।

ਲੋਕਾਂ ਨੇ ਸਵੇਰ ਵੇਲੇ ਮਿਜ਼ਾਈਲ ਖੇਤਾਂ ਵਿੱਚ ਦੇਖੀ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਿਜ਼ਾਈਲ ਦਾ ਹਿੱਸਾ ਹੈ ਪਰ ਫਿਲਹਾਲ ਇਹ ਪਤਾ ਨਹੀਂ ਹੈ ਕਿ ਇਹ ਭਾਰਤੀ ਮਿਜ਼ਾਈਲ ਹੈ ਜਾਂ ਪਾਕਿਸਤਾਨੀ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਜਾਣਕਾਰੀ ਤੁਰੰਤ ਫੌਜ ਨੂੰ ਦੇ ਦਿੱਤੀ ਗਈ ਸੀ। ਇਸ ਤੋਂ ਬਾਅਦ ਫੌਜ ਮੌਕੇ ਉਤੇ ਪਹੁੰਚੀ ਅਤੇ ਇਨ੍ਹਾਂ ਮਿਜ਼ਾਈਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਨਾਲ ਲੈ ਗਈ। 

ਸੂਤਰ ਦੱਸਦੇ ਹਨ ਕਿ ਇਹ ਉਹ ਮਿਜ਼ਾਈਲਾਂ ਹਨ ਜਿਸਦੀ ਵਰਤੋਂ ਭਾਰਤ ਅਤੇ ਪਾਕਿਸਤਾਨ ਦੋਵਾਂ ਦੀਆਂ ਫੌਜਾਂ ਕਰਦੀਆਂ ਹਨ। ਸੰਭਾਵਨਾ ਹੈ ਕਿ ਇਨ੍ਹਾਂ ਉਤੇ ਪਾਕਿਸਤਾਨ ਵਾਲੇ ਪਾਸਿਓਂ ਹਮਲਾ ਕੀਤਾ ਗਿਆ ਸੀ ਪਰ ਭਾਰਤ ਦੇ ਮਿਜ਼ਾਈਲ ਵਿਰੋਧੀ ਸਿਸਟਮ ਨੇ ਇਨ੍ਹਾਂ ਨੂੰ ਅਸਮਾਨ ਵਿਚ ਹੀ ਬੇਅਸਰ ਕਰ ਦਿੱਤਾ। ਦੂਜੇ ਪਾਸੇ ਅੰਮ੍ਰਿਤਸਰ ਦੇ ਸਥਾਨਕ ਲੋਕਾਂ ਦਾ ਆਖਣਾ ਹੈ ਕਿ ਉਨ੍ਹਾਂ ਨੇ ਰਾਤ ਸਮੇਂ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ, ਜਿਸ ਮਗਰੋਂ ਸਵੇਰੇ ਇਹ ਮਿਜ਼ਾਈਲਾਂ ਬਰਾਮਦ ਹੋਈਆਂ ਹਨ। 

ਇਹ ਵੀ ਪੜ੍ਹੋ : Punjab News: ਪੰਜਾਬ ਵਿੱਚ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ

ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਫੋਰੈਂਸਿਕ ਟੀਮਾਂ ਇਸ ਬੰਬਨੁਮਾ ਚੀਜ਼ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਕਿਹਾ ਕਿ ਇਸ ਸਬੰਧੀ ਕੋਈ ਧਮਾਕੇ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਹੀ ਇਸ ਦਾ ਖੇਤਾਂ ਵਿੱਚ ਵਿਸਫੋਟ ਹੋਣ ਦਾ ਕੋਈ ਪ੍ਰਭਾਵ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : IPL Match Cancelled: ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਆਈਪੀਐਲ ਦੇ ਬਾਕੀ ਰਹਿੰਦੇ ਮੈਚ ਕੀਤੇ ਰੱਦ!

TAGS

Trending news

;