Giani Raghbir Singh: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਦੀ ਤਾਜਪੋਸ਼ੀ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ।
Trending Photos
Giani Raghbir Singh: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਜੋ ਜਥੇਦਾਰ ਸਾਹਿਬ ਦੀ ਤਾਜਪੋਸ਼ੀ ਹੋਈ ਉਸ ਵਿੱਚ ਮਰਿਆਦਾ ਦਾ ਵੱਡਾ ਘਾਣ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਚੋਰੀ ਛੁਪੇ ਨਿਯੁਕਤੀ ਕੀਤੀ ਗਈ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਚੱਲਦੇ ਅਖੰਡ ਪਾਠ ਵਿੱਚ ਸਕੱਤਰ ਅਤੇ ਮੈਨੇਜਰ ਨੇ ਜਥੇਦਾਰ ਦੇ ਸਿਰ ਉਤੇ ਪੱਗ ਰੱਖੀ ਹੈ ਜੋ ਘੋਰ ਉਲੰਘਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਹੋ ਕੇ ਖਾਲੀ ਪਾਲਕੀ ਸਾਹਿਬ ਦੇ ਅੱਗੇ ਮੱਥਾ ਟੇਕਿਆ ਗਿਆ। ਦਰਬਾਰ ਅੰਦਰ ਸ਼ਸਤਰ ਵੀ ਮੌਜੂਦ ਨਹੀਂ ਸਨ।
ਇਹ ਵੀ ਪੜ੍ਹੋ : Zirakpur News: ਚਾਰ ਦਿਨ ਪਹਿਲਾਂ ਅਗ਼ਵਾ ਹੋਈ ਲੜਕੀ ਦੀ ਲਾਸ਼ ਬਰਾਮਦ; ਪਰਿਵਾਰ ਦਾ ਫੁੱਟਿਆ ਗੁੱਸਾ
ਨਿਹੰਗ ਸਿੰਘਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਅਤੇ ਸੰਗਤ ਵੱਲੋਂ ਕੀਤੇ ਜਾ ਰਹੇ ਵਿਰੋਧ ਉਤੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਦੋਂ ਕੋਈ ਬੇਨਿਯਮੀ ਕੀਤੀ ਜਾਂਦੀ ਹੈ ਤੇ ਉਸ ਖਿਲਾਫ਼ ਸੰਗਤ ਦਾ ਰੋਸ ਸਾਹਮਣੇ ਆਉਂਦਾ ਹੈ। ਗਿਆਨੀ ਰਘਬੀਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਹੋਣ ਦੇ ਨਾਤੇ ਸੰਗਤ ਨੂੰ ਜਥੇਦਾਰ ਸਾਹਿਬ ਦੀ ਤਾਜਪੋਸ਼ੀ ਵਿੱਚ ਕੀ-ਕੀ ਮਰਿਆਦਾ ਹੁੰਦੀ ਹੈ ਅਤੇ ਸਾਰੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਗੁਰੂ ਦੀ ਹਜ਼ੂਰੀ ਵਿੱਚ ਗੁਰਮਤਿ ਸਮਾਗਮ ਹੁੰਦਾ ਹੈ, ਉਪਰੰਤ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਪੀਕਰ 'ਤੇ ਪ੍ਰਵਚਨ ਕਰਦੀਆਂ ਹਨ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ, ਹੁਕਮਨਾਮਾ ਪੜ੍ਹਿਆ ਜਾਂਦਾ ਹੈ, ਕੜਾਹ ਪ੍ਰਸ਼ਾਦ ਭੇਟ ਕੀਤਾ ਜਾਂਦਾ ਹੈ, ਫਿਰ ਜਥੇਦਾਰ ਦੀ ਤਾਜਪੋਸ਼ੀ ਦੀ ਰਸਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੁੰਦੀ ਹੈ।
ਤਾਜਪੋਸ਼ੀ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਮਾਈਕ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਗਿਆ ਨਾਲ ਜਥੇਦਾਰੀ ਦੀ ਮਰਯਾਦਾ ਦਾ ਐਲਾਨ ਕਰਦੇ ਹਨ ਅਤੇ ਸੰਗਤਾਂ ਵੱਲੋਂ ਤਾੜੀਆਂ ਮਾਰ ਕੇ ਇਸ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਫਿਰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਪਹਿਲਾਂ ਦਸਤਾਰ ਸਜਾਉਂਦੇ ਹਨ ਅਤੇ ਇਸ ਤੋਂ ਬਾਅਦ ਉਥੇ ਪਹੁੰਚੀ ਸੰਗਤ ਵੀ ਦਸਤਾਰ ਸਜਾਉਂਦੀ ਹੈ, ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਤਾਜਪੋਸ਼ੀ ਹੁੰਦੀ ਹੈ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਦਾ ਐਲਾਨ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤਾ ਹੈ। ਉਹਨਾਂ ਦੀ ਰਾਇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੀ ਪੜ੍ਹੀ ਜਾਂਦੀ ਹੈ। ਪਿਛਲੇ ਦੋ ਦਿਨਾਂ ਵਿੱਚ ਜੋ ਕੁਝ ਵੀ ਵਾਪਰਿਆ ਹੈ, ਉਸ ਨੇ ਸੰਗਤਾਂ ਦੇ ਹਿਰਦਿਆਂ ਨੂੰ ਵੀ ਠੇਸ ਪਹੁੰਚਾਈ ਹੈ।
ਇਹ ਵੀ ਪੜ੍ਹੋ : 'X' Cyber Attack: ਐਕਸ ਉਤੇ ਸਾਈਬਰ ਹਮਲੇ ਪਿੱਛੇ ਯੂਕ੍ਰੇਨ ਦਾ ਹੱਥ? ਸੇਵਾਵਾਂ ਠੱਪ ਹੋਣ ਮਗਰੋਂ ਮਸਕ ਦਾ ਦੋਸ਼