Ropar News: ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਰਟੀਓ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮੌਕੇ ਉੱਤੇ ਆਮ ਲੋਕਾਂ ਤੋਂ ਮਿਲ ਰਹੀਆਂ ਸੇਵਾਵਾਂ ਬਾਰੇ ਪੁੱਛਿਆ ਗਿਆ।
Trending Photos
Ropar News (ਬਿਮਲ ਸ਼ਰਮਾ): ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਰਟੀਓ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮੌਕੇ ਉੱਤੇ ਆਮ ਲੋਕਾਂ ਤੋਂ ਮਿਲ ਰਹੀਆਂ ਸੇਵਾਵਾਂ ਬਾਰੇ ਪੁੱਛਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਕੁਰੱਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿਹੜਾ ਵਿਅਕਤੀ ਲਾਇਸੈਂਸ ਬਣਾ ਰਿਹਾ ਹੈ ਉਹੀ ਵਿਅਕਤੀ ਟੈਸਟ ਡਰਾਈਵ ਦੇਵੇਗਾ।
ਉੱਥੇ ਹੀ ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਦੇਹਰਾਦੂਨ ਵਿੱਚ ਜਿਹੜੀ ਟੈਕਨੋਲੋਜੀ ਅਸੀਂ ਦੇਖ ਕੇ ਆਏ ਹਾਂ ਉਹੀ ਟੈਕਨੋਲਜੀ ਅਸੀਂ ਇੱਥੇ ਵੀ ਜਲਦ ਲਾਗੂ ਕਰਾਂਗੇ ਜਿਸ ਰਾਹੀਂ ਗੱਡੀ ਦੇ ਅੱਗੇ ਵੀ ਕੈਮਰਾ ਲੱਗੇਗਾ ਤੇ ਅੱਖਾਂ ਨੂੰ ਸਕੈਨ ਕਰੇਗਾ ਜਿਸ ਨਾਲ ਟੈਸਟ ਡਰਾਈਵ ਦੇਣ ਵਾਲੇ ਵਿਅਕਤੀ ਦੀ ਪਛਾਣ ਹੋਵੇਗੀ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਰੋਪੜ ਦੇ ਆਰਟੀਓ ਦਫ਼ਤਰ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਇਸ ਦੌਰਾਨ ਉਨ੍ਹਾਂ ਆਰਟੀਓ ਨੂੰ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਕਿਸਮ ਦੀ ਕੁਰੱਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਿਹੜਾ ਵਿਅਕਤੀ ਟੈਸਟ ਡਰਾਈਵ ਦੇ ਰਿਹਾ ਹੈ ਉਸ ਦਾ ਹੀ ਲਾਇਸੈਂਸ ਬਣੇਗਾ।
ਉਨ੍ਹਾਂ ਨੇ ਕਿਹਾ ਕਿ ਇੱਕ ਤਕਨੀਕ ਉਹ ਦੇਹਰਾਦੂਨ ਵਿੱਚ ਦੇਖ ਕੇ ਆਏ ਹਨ ਉਹ ਤਕਨੀਕ ਅਸੀਂ ਇੱਥੇ ਵੀ ਜਲਦ ਇਸਤੇਮਾਲ ਕਰਨ ਜਾ ਰਹੇ ਹਾਂ ਜਿਸ ਨਾਲ ਟੈਸਟ ਡਰਾਈਵ ਵਾਲੀ ਗੱਡੀ ਦੇ ਸਾਹਮਣੇ ਵੀ ਇੱਕ ਕੈਮਰਾ ਲੱਗੇਗਾ ਤੇ ਅੱਖਾਂ ਦਾ ਵੀ ਸਕੈਨ ਹੋਵੇਗਾ ਜਿਹੜਾ ਪ੍ਰਾਰਥੀ ਹੈ ਉਹ ਹੀ ਟੈਸਟ ਡਰਾਈਵ ਦੇਵੇਗਾ ਅਤੇ ਉਸ ਦਾ ਹੀ ਲਾਇਸੈਂਸ ਬਣੇਗਾ।
ਇਹ ਵੀ ਪੜ੍ਹੋ : Tarn Taran News: 7ਵੀਂ ਜਮਾਤ ਦੀ ਵਿਦਿਆਰਥਣ ਸਕੂਲ ਵਿੱਚ ਪਿਸਤੌਲ ਲੈ ਕੇ ਪੁੱਜੀ; ਪਿਤਾ ਖਿਲਾਫ਼ ਮਾਮਲਾ ਦਰਜ
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਕਿਸੇ ਪ੍ਰਕਾਰ ਦੀ ਕੁਰੱਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਟਰੈਕ ਦੀਆਂ ਜਿਹੜੀਆਂ ਮੁਸ਼ਕਿਲਾਂ ਹਨ, ਉਨ੍ਹਾਂ ਨੂੰ ਵੀ ਜਲਦ ਹੱਲ ਕਰ ਦਿੱਤਾ ਜਾਵੇਗਾ ਤਾਂ ਜੋ ਕਿਸੇ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਪੰਜਾਬ ਵਿੱਚ ਆਰਟੀਓ ਟਰੈਕਾਂ ਦੀ ਵੱਡੇ ਪੱਧਰ ਉਤੇ ਚੈਕਿੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਤਣਾਅ ਦਰਮਿਆਨ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਵਿੱਚ ਚੌਕਸੀ ਅਤੇ ਚਿੰਤਾ ਦਾ ਮਾਹੌਲ