Dera Bassi News: ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਖੇਡੇ ਗਏ ਖੂਨੀ ਖੇਡ ਮਾਮਲੇ ਵਿੱਚ ਡੇਰਾਬੱਸੀ ਪੁਲਿਸ ਨੇ ਉਸ ਮਾਮਲੇ ਵਿੱਚ 17 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਅੱਜ 6 ਕਥਿਤ ਮੁਲਜ਼ਮਾਂ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
Trending Photos
Dera Bassi News: ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਖੇਡੇ ਗਏ ਖੂਨੀ ਖੇਡ ਮਾਮਲੇ ਵਿੱਚ ਡੇਰਾਬੱਸੀ ਪੁਲਿਸ ਨੇ ਉਸ ਮਾਮਲੇ ਵਿੱਚ 17 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਅੱਜ 6 ਕਥਿਤ ਮੁਲਜ਼ਮਾਂ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਰਣਜੀਤ ਸਿੰਘ ਉਰਫ ਮਿੰਟਾ ਦੀ ਸ਼ਿਕਾਇਤ 'ਤੇ 17 ਵਿਅਕਤੀਆਂ ਵਿਰੁੱਧ ਬੀਐਨਐਸ ਦੀ ਧਾਰਾ 109, 115(2), 118(1), 117(2), 126(2), 351(3), 191(3), 190, 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਨਾਮਜ਼ਦ ਵਿਅਕਤੀਆਂ ਵਿੱਚ ਅਨਿਲ ਕੁਮਾਰ ਉਰਫ਼ ਹਨੀ ਪੰਡਿਤ, ਅੰਗਰੇਜ਼ ਸਿੰਘ, ਮਹੀਪਾਲ, ਨਰੇਸ਼ ਕੁਮਾਰ, ਮਨੀਸ਼ ਕੁਮਾਰ ਮੰਗੂ, ਕਰਮਪਾਲ, ਅਸ਼ੋਕ ਕੁਮਾਰ, ਰਾਜੇਸ਼ ਕੁਮਾਰ, ਰਾਜ ਕੁਮਾਰ, ਅਮਰ ਸਿੰਘ, ਮੋਹਿਤ, ਗੁਰਪ੍ਰੀਤ ਸਿੰਘ, ਗੁਰਜੰਟ, ਗੁਰਮੀਤ ਸਿੰਘ, ਨਾਇਬ ਸਿੰਘ, ਮਿਆਂਕ, ਸੰਜੀਵ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਇੰਸ ਮਾਮਲੇ ਵਿੱਚ ਹੁਣ ਸਿਆਸਤ ਵੀ ਤੇਜ਼ ਹੋ ਗਈ ਹੈ ਜਿਸ ਤਹਿਤ ਐਤਵਾਰ ਨੂੰ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਡੇਰਾਬੱਸੀ ਹਸਪਤਾਲ ਵਿੱਚ ਹੋਈ ਲੜਾਈ-ਝਗੜੇ ਅਤੇ ਭੰਨਤੋੜ ਮਾਮਲੇ ਵਿਚ ਫੱਟੜ ਵਿਅਕਤੀਆਂ ਨਾਲ ਮੁਲਾਕਾਤ ਉਪਰੰਤ ਇਕ ਵੀਡੀਓ ਜਾਰੀ ਕਰ ਕਿਹਾ ਕਿ ਵੈਸੇ ਤਾਂ ਪੂਰੇ ਪੰਜਾਬ ਵਿੱਚ ਹੀ ਕਨੂੰਨ ਵਿਵਸਥਾ ਦੇ ਮਾੜੇ ਹਾਲਾਤ ਬਣੇ ਹੋਏ ਹਨ ਪਰ ਜਦੋਂ ਦੇ ਆਮ ਆਦਮੀ ਪਾਰਟੀ ਤੋਂ ਕੁਲਜੀਤ ਸਿੰਘ ਰੰਧਾਵਾ ਵਿਧਾਇਕ ਬਣਿਆ ਹੈ, ਡੇਰਾਬੱਸੀ ਹਲ਼ਕੇ ਦੇ ਹਾਲਾਤ ਬਿਹਾਰ ਅਤੇ ਯੂਪੀ ਵਾਲੇ ਬਣ ਗਏ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬੰਦਿਆਂ ਉਤੇ ਹਮਲਾ ਕਰਨ ਵਾਲਾ ਵਿਅਕਤੀ ਮਿੰਟਾਂ ਗੁੱਜਰ ਜਿਸਦੀ ਸ਼ਿਕਾਇਤ ਉਤੇ ਕੇਸ ਦਰਜ ਕੀਤਾ ਗਿਆ ਹੈ ਇਕ ਗੈਂਗਸਟਰ ਕਿਸਮ ਦਾ ਵਿਅਕਤੀ ਹੈ ਜਿਸ ਉਤੇ 14 ਅਪਰਾਧਿਕ ਮਾਮਲੇ ਦਰਜ ਹਨ। ਦੀਪਇੰਦਰ ਢਿੱਲੋਂ ਨੇ ਕਿਹਾ ਕਿ ਅਜਿਹਾ ਕੋਈ ਘਿਨੌਣਾ ਅਪਰਾਧ ਨਹੀਂ ਜਿਸਦਾ ਉਸਤੇ ਪਰਚਾ ਦਰਜ ਨਹੀਂ ਜਿਸ ਵਿੱਚ ਫਿਰੌਤੀਆਂ ਅਤੇ ਇਰਾਦਾ ਕਤਲ ਤੱਕ ਦੇ ਮਾਮਲੇ ਦਰਜ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਗੈਂਗਸਟਰ ਕਲਚਰ ਖਤਮ ਕਰਨਾ ਹੈ।
ਦੂਜੇ ਪਾਸੇ ਡੇਰਾਬੱਸੀ ਦੇ ਵਿਧਾਇਕ ਇਕ ਅਪਰਾਧੀ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ ਜਿਸਨੂੰ ਪੰਚਾਇਤੀ ਚੋਣਾਂ ਤੋਂ 10 ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਸੀ ਅਤੇ ਚੋਣਾਂ ਲੜਵਾਈਆਂ ਗਈਆਂ ਸਨ। ਜਿਸਨੂੰ ਧੱਕੇ ਨਾਲ ਸਰਪੰਚ ਬਣਾਇਆ ਗਿਆ ਸੀ। ਇਸ ਤੋਂ ਬਾਅਦ ਪਿੰਡ ਮੁਕੰਦਪੁਰ ਵਿੱਚ ਕਾਂਗਰਸੀ ਧੜੇ ਦੇ ਮੁੰਡਿਆਂ ਵੱਲੋਂ ਪਿਛਲੇ 10 ਸਾਲਾਂ ਤੋਂ ਕਰਵਾਏ ਜਾਂਦੇ ਕਬੱਡੀ ਟੂਰਨਾਮੈਂਟ ਵਿਚ ਅੜਿੱਕਾ ਪਾਇਆ ਜੋ ਅਸੀਂ ਹਾਈ ਕੋਰਟ ਦੀਆਂ ਪ੍ਰਸ਼ਾਸਨ ਨੂੰ ਹਦਾਇਤਾਂ ਤੋਂ ਬਾਅਦ ਕਰਵਾਇਆ।
ਹੁਣ ਪਿੰਡ ਵਿੱਚ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ ਅਤੇ ਪੂਰੇ ਹਲ਼ਕੇ ਵਿੱਚ ਹੀ ਸ਼ਰੇਆਮ ਨਾਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ। ਪਿੰਡ ਮੁਕੰਦਪੁਰ ਵਿੱਚ ਚੱਲ ਰਹੀ ਨਜਾਇਜ਼ ਮਾਇਨਿੰਗ ਨੂੰ ਰੋਕਣ ਲਈ ਉਨ੍ਹਾਂ ਰਾਹੀਂ ਹਨੀ ਪੰਡਤ ਵੱਲੋਂ ਡੀਸੀ ਮੋਹਾਲੀ ਨੂੰ ਅਰਜ਼ੀ ਦਿੱਤੀ ਗਈ ਸੀ। ਢਿੱਲੋਂ ਨੇ ਕਿਹਾ ਕਿ ਜਦੋਂ ਨਜਾਇਜ਼ ਮਾਈਨਿੰਗ ਨਹੀਂ ਰੁਕੀ ਤਾਂ ਪਿੰਡ ਉਤੇ ਮੁੰਡਿਆਂ ਨੇ ਮੇਰੇ ਪੁੱਤਰ ਉਦੇਵੀਰ ਸਿੰਘ ਢਿੱਲੋਂ ਨੂੰ ਮੌਕੇ ਉਤੇ ਬੁਲਾਇਆ।
ਜਿਸ ਉਪਰੰਤ ਵੀਡੀਓ ਬਣਾ ਡੀਸੀ ਮੋਹਾਲੀ ਨੂੰ ਭੇਜੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ। ਜਿਸ ਉਪਰੰਤ ਰਣਜੀਤ ਸਿੰਘ ਉਰਫ ਮਿੰਟਾ ਵੱਲੋਂ ਆਪਣੇ 15-20 ਸਾਥੀਆਂ ਸਮੇਤ ਹਨੀ ਪੰਡਤ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ। ਜੋ ਹਸਪਤਾਲ ਦਾਖਲ ਹੋਏ ਸਨ ਜਿਨ੍ਹਾਂ ਉਤੇ ਹਸਪਤਾਲ ਅੰਦਰ ਦਾਖਲ ਹੋ ਮਿੰਟਾਂ ਨੇ ਆਪਣੇ ਸਾਥੀਆਂ ਨਾਲ ਮੁੜ ਤੋਂ ਹਮਲਾ ਕਰ ਦਿੱਤਾ ਗਿਆ। ਢਿੱਲੋਂ ਨੇ ਕਿਹਾ ਕਿ ਉਹ ਆਪਣੇ ਵਰਕਰ ਦੇ ਨਾਲ ਖੜ੍ਹੇ ਹਨ ਅਤੇ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਹੋਣ ਦਵਾਂਗੇ।