Trending Photos
Amritsar Clash: ਅੱਜ ਅੰਮ੍ਰਿਤਸਰ ਥਾਣਾ ਕੱਥੂ ਨੰਗਲ ਅਧੀਨ ਆਉਂਦੇ ਪਿੰਡ ਪਤਾਲਪੁਰੀ ਵਿੱਚ ਪਾਣੀ ਦੀ ਖਾਲ ਨੂੰ ਲੈ ਕੇ ਦੋ ਪ੍ਰਵਾਸੀ ਧਿਰਾਂ ਵਿਚਾਲੇ ਜ਼ਬਰਦਸਤ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਧਿਰ ਤੋਂ 17 ਲੋਕਾਂ ਨੇ ਦੂਸਰੀ ਧਿਰ ਉਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਇੱਕ ਵਿਅਕਤੀ ਅਤੇ ਔਰਤ ਨੂੰ ਗੰਭੀਰ ਸੱਟਾਂ ਆਈਆਂ।
ਇਹ ਝਗੜਾ ਖੇਤੀ ਵਾਲੀ ਜ਼ਮੀਨ ਵਿੱਚ ਜਾਣ ਵਾਲੀ ਸਰਕਾਰੀ ਖਾਲ ਨੂੰ ਲੈ ਕੇ ਹੋਇਆ। ਪੀੜਤ ਧਿਰ ਦੇ ਸਚਿਨ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਉਸਦੇ ਸ਼ਰੀਕੇ ਵੱਲੋਂ ਆਪਣੇ 17 ਸਾਥੀਆਂ ਨਾਲ ਮਿਲ ਕੇ ਉਨ੍ਹਾਂ ਉਤੇ ਹਮਲਾ ਕੀਤਾ ਗਿਆ। ਉਨ੍ਹਾਂ ਆਖਿਆ ਕਿ ਨਾਂ ਸਿਰਫ ਮੈਨੂੰ ਕੁੱਟਿਆ ਗਿਆ, ਸਗੋਂ ਮੇਰੀ ਪਤਨੀ ਨੂੰ ਵੀ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਗਿਆ।
ਉਨ੍ਹਾਂ ਇਹ ਵੀ ਦੋਸ਼ ਲਾਏ ਕਿ ਪੁਲਿਸ ਨੇ ਕੋਈ ਮੁਕੰਮਲ ਕਾਰਵਾਈ ਨਹੀਂ ਕੀਤੀ, ਬਲਕਿ ਉਲਟ ਰਾਜ਼ੀਨਾਮਾ ਲਈ ਦਬਾਅ ਬਣਾਇਆ ਅਤੇ ਧੱਕੇ ਨਾਲ ਰਾਜ਼ੀਨਾਮਾ ਕਰਵਾ ਲਿਆ। ਸਚਿਨ ਨੇ ਪੁਲਿਸ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ "ਸਾਨੂੰ ਕਿਹਾ ਗਿਆ ਕਿ ਲੰਮੇ ਚੱਕਰਾਂ ''ਚ ਨਾ ਪਵੋ, ਰਾਜ਼ੀਨਾਮਾ ਕਰ ਲਓ", ਪਰ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲੇ।
ਦੂਜੇ ਪਾਸੇ ਪੁਲਿਸ ਅਧਿਕਾਰੀ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਕਿ 112 ਉੱਤੇ ਆਈ ਸ਼ਿਕਾਇਤ ਤੋਂ ਬਾਅਦ ਕੱਲ੍ਹ ਹੀ ਝਗੜੇ ਦਾ ਤੁਰੰਤ ਫੈਸਲਾ ਕਰਵਾਇਆ ਗਿਆ ਸੀ। ਹਾਲਾਂਕਿ, ਪੁਲਿਸ ਨੇ ਮੰਨਿਆ ਕਿ ਜ਼ਖ਼ਮੀਆਂ ਦੀ ਪੂਰੀ ਜਾਣਕਾਰੀ ਬਾਅਦ ਵਿੱਚ ਮਿਲੀ ਹੈ ਅਤੇ ਮੈਡੀਕਲ ਰਿਪੋਰਟ ਆਉਣ ’ਤੇ ਆਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਜ਼ਿੰਮੇਵਾਰ ਹੋਣਗੇ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ।