Bathinda News: ਕੁੱਟਮਾਰ ਦੀ ਸਾਰੀ ਘਟਨਾ ਇੱਕ ਰਾਹਗੀਰ ਨੇ ਆਪਣੇ ਫੋਨ ‘ਚ ਕੈਦ ਕਰ ਲੀ ਜੋ ਕਿ ਹੁਣ ਵਾਇਰਲ ਹੋ ਰਹੀ ਹੈ। ਮੰਨੂ ਆਪਣੀ ਮਾਤਾ ਅਤੇ ਸਾਥੀਆਂ ਸਮੇਤ ਥਾਣਾ ਕਤਵਾਲੀ ਪਹੁੰਚਿਆ ਅਤੇ ਦੋਸ਼ੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।
Trending Photos
Bathinda News: ਬਠਿੰਡਾ ਦੇ ਰੇਲਵੇ ਸਟੇਸ਼ਨ ਨੇੜੇ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੀ ਆਈ ਜਿੱਥੇ ਇੱਕ ਅਪਾਹਿਜ ਈ-ਰਿਕਸ਼ਾ ਚਾਲਕ ‘ਮੰਨੂ’ ਦੀ ਉਸਦੇ ਹੀ ਕੁਝ ਸਾਥੀ ਰਿਕਸ਼ਾ ਚਾਲਕਾਂ ਵੱਲੋਂ ਕੁੱਟਮਾਰ ਕੀਤੀ ਗਈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਹਾਮਣੇ ਆਇਆ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਮੰਨੂ, ਜੋ ਕਿ ਇਕ ਲੱਤ ਅਤੇ ਬਾਂਹ ਤੋਂ ਅਪਾਹਿਜ ਹੈ, ਕਿਹਾ ਕਿ ਉਹ ਕਾਫੀ ਸਮੇਂ ਤੋਂ ਕਿਰਾਏ ਉੱਤੇ ਲੈ ਕੇ ਈ-ਰਿਕਸ਼ਾ ਚਲਾ ਰਿਹਾ ਸੀ ਅਤੇ ਇਹੀ ਉਸਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਾਧਨ ਹੈ। ਮੰਨੂ ਨੇ ਦੱਸਿਆ ਕਿ ਜਦ ਉਹ ਸਟੇਸ਼ਨ ਦੇ ਅੱਗੇ ਸਵਾਰੀਆਂ ਚੁੱਕ ਰਿਹਾ ਸੀ ਤਾਂ ਕੁਝ ਹੋਰ ਰਿਕਸ਼ਾ ਚਾਲਕਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ, ਗਾਲਾਂ ਕੱਢੀਆਂ, ਮਾਰ ਕੁੱਟ ਕੀਤੀ, ਰਿਕਸ਼ਾ ਨੂੰ ਨੁਕਸਾਨ ਪਹੁੰਚਾਇਆ ਅਤੇ ਚਾਬੀ ਵੀ ਲੈ ਗਏ।
ਇਹ ਸਾਰੀ ਘਟਨਾ ਇੱਕ ਰਾਹਗੀਰ ਨੇ ਆਪਣੇ ਫੋਨ ‘ਚ ਕੈਦ ਕਰ ਲੀ ਜੋ ਕਿ ਹੁਣ ਵਾਇਰਲ ਹੋ ਰਹੀ ਹੈ। ਮੰਨੂ ਆਪਣੀ ਮਾਤਾ ਅਤੇ ਸਾਥੀਆਂ ਸਮੇਤ ਥਾਣਾ ਕਤਵਾਲੀ ਪਹੁੰਚਿਆ ਅਤੇ ਦੋਸ਼ੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।
ਮੰਨੂ ਦੀ ਮਾਤਾ ਨੇ ਕਿਹਾ, “ਮੇਰਾ ਪੁੱਤ ਅਪੰਗ ਹੈ, ਪਰ ਇਹੀ ਸਾਡਾ ਸਹਾਰਾ ਹੈ। ਇਸਦੀ ਤੇ ਇਸਦੀ ਛੋਟੀ ਭੈਣ ਦੀ ਜ਼ਿੰਦਗੀ ਇਸਦੀ ਕਮਾਈ ‘ਤੇ ਨਿਰਭਰ ਹੈ। ਦੂਜੇ ਰਿਕਸ਼ਾ ਚਾਲਕਾਂ ਵੱਲੋਂ ਇਸਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜੋ ਕਿ ਬਿਲਕੁਲ ਗਲਤ ਹੈ। ਅਸੀਂ ਪੁਲਿਸ ਨੂੰ ਬੇਨਤੀ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ”
ਮਾਮਲੇ ‘ਤੇ ਥਾਣਾ ਕਤਵਾਲੀ ਦੇ ਐਸਐਚਓ ਪਰਮਿੰਦਰ ਸਿੰਘ ਨੇ ਕਿਹਾ, “ਅੱਜ ਇਹ ਮਾਮਲਾ ਦਰਜ ਕੀਤਾ ਗਿਆ। ਦੋ ਸ਼ੱਕੀ ਲੋਕਾਂ ਦੀ ਪਹਿਚਾਣ ਕਰ ਲਈ ਗਈ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਟੇਸ਼ਨ ਇਲਾਕੇ ‘ਚ ਅਕਸਰ ਰਿਕਸ਼ਾ ਚਾਲਕਾਂ ਵਿਚ ਤਣਾਅ ਬਣਿਆ ਰਹਿੰਦਾ ਹੈ, ਜਿਸ ਕਰਕੇ ਅਸੀਂ ਕਈ ਵਾਰ ਰਿਕਸ਼ੇ ਵੀ ਬੰਦ ਕੀਤੇ ਹਨ ਤੇ ਸਮਝਾਇਆ ਵੀ ਹੈ।”