Kapurthala News: ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾਅ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਪੂਰਥਲਾ ਸ਼ਹਿਰ ਨੂੰ ਬੰਦ ਕਰਨ ਦੇ ਹੁਕਮ ਕੀਤੇ ਗਏ ਹਨ। ਸਿਰਫ ਮੈਡੀਕਲ ਤੇ ਹਸਪਤਾਲ ਹੀ ਖੁੱਲ੍ਹੇ ਰਹਿਣਗੇ।
Trending Photos
Kapurthala News: ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾਅ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਪੂਰਥਲਾ ਸ਼ਹਿਰ ਨੂੰ ਬੰਦ ਕਰਨ ਦੇ ਹੁਕਮ ਕੀਤੇ ਗਏ ਹਨ। ਸਿਰਫ ਮੈਡੀਕਲ ਤੇ ਹਸਪਤਾਲ ਹੀ ਖੁੱਲ੍ਹੇ ਰਹਿਣਗੇ। ਜਲੰਧਰ ਅਤੇ ਕਪੂਰਥਲਾ 'ਚ ਹੋ ਰਹੇ ਲਗਾਤਾਰ ਧਮਾਕਿਆਂ ਵਿਚਾਲੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਲੋਂ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ 'ਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਬਹੁਤ ਜ਼ਰੂਰੀ ਹੋਵੇ, ਫਿਰ ਵੀ ਬਾਹਰ ਜਾਣ।
ਭੀੜ ਇਕੱਠੀ ਨਾ ਕੀਤੀ ਜਾਵੇ, ਉੱਚੀਆਂ ਇਮਾਰਤਾਂ ਟਾਵਰਾਂ 'ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਇਸ ਦੇ ਨਾਲ ਹੀ ਕਪੂਰਥਲਾ ਸ਼ਹਿਰ ਅਤੇ ਫਗਵਾੜਾ ਸ਼ਹਿਰ ਦੀਆਂ ਸਾਰੀਆਂ ਮਾਰਕਿਟਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜ਼ਿਲ੍ਹੇ 'ਚ ਮਾਲ ਅਤੇ ਉੱਚੀਆਂ ਵਪਾਰਕ ਇਮਾਰਤਾਂ ਵੀ ਅੱਜ ਬੰਦ ਰਹਿਣਗੀਆਂ। ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਨਾ ਘਬਰਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਹਦਾਇਤਾਂ ਦੀ ਪਾਲਣਾ ਕਰਨਾ ਅਤੇ ਅਫ਼ਵਾਹਾਂ 'ਤੇ ਯਕੀਨ ਨਾ ਕਰਨ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਬਲੈਕਆਊਟ ਦੀ ਪਾਲਣਾ ਕਰਨ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਸਰਬ ਪਾਰਟੀ ਮੀਟਿੰਗ ਬੁਲਾਈ; ਸੁਰੱਖਿਆ ਨੂੰ ਲੈ ਕੇ ਸ਼ਾਮ 5 ਵਜੇ ਹੋਵੇਗੀ ਬੈਠਕ
ਖਰਾਬ ਹੁੰਦੇ ਹਾਲਾਤ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ ਹੈ।
ਅਤਿ ਮਹੱਤਵਪੂਰਨ ਐਡਵਾਇਜ਼ਰੀ
1- ਘਰ ਤੋਂ ਬਾਹਰ ਘੱਟ ਤੋਂ ਘੱਟ ਨਿਕਲੋ। ਬਹੁਤ ਜ਼ਰੂਰੀ ਹੋਣ ਤੇ ਹੀ ਬਾਹਰ ਨਿਕਲੋ।
2- ਭੀੜ ਇਕੱਠੀ ਨਾ ਕੀਤੀ ਜਾਵੇ ।
3- ਉੱਚੀਆਂ ਇਮਾਰਤਾਂ /ਟਾਵਰਾਂ ਵਿੱਚ ਜਾਣ ਤੋਂ ਪ੍ਰਹੇਜ ਕੀਤਾ ਜਾਵੇ।
4- ਕਪੂਰਥਲਾ ਸ਼ਹਿਰ ਤੇ ਫਗਵਾੜਾ ਸ਼ਹਿਰ ਦੀਆਂ ਮਾਰਕੀਟਾਂ ਨੂੰ ਬੰਦ ਕਰਨ ਦੇ ਹੁਕਮ ਹਨ।
5- ਜ਼ਿਲ੍ਹੇ ਵਿੱਚ ਮਾਲ ਤੇ ਉੱਚੀਆਂ ਵਪਾਰਕ ਇਮਾਰਤਾਂ ਜ਼ਿਲ੍ਹੇ ਭਰ ਵਿੱਚ ਅੱਜ ਬੰਦ ਰਹਿਣਗੀਆਂ।
6- ਸ਼ਾਂਤ ਰਹੋ। ਘਬਰਾਓ ਨਾ।
7- ਹਦਾਇਤਾਂ ਦੀ ਪਾਲਣਾ ਕਰੋ। ਅਫਵਾਹਾਂ ਤੇ ਯਕੀਨ ਨਾ ਕਰੋ।
ਨੋਟ- ਇਹ ਕੇਵਲ ਇਹਤਿਆਤੀ ਕਦਮ ਹਨ।
ਇਹ ਵੀ ਪੜ੍ਹੋ : Gurdaspur News: ਧਮਾਕਿਆਂ ਨਾਲ ਗੁਰਦਾਸਪੁਰ ਦੇ ਲੋਕ ਸਹਿਮੇ; ਘਰਾਂ ਦੀਆਂ ਖਿੜਕੀਆਂ ਹੋਈਆਂ ਚਕਨਾਚੂਰ