Batala News: ਬਟਾਲਾ ਦੇ ਕਪੂਰੀ ਗੇਟ ਉਤੇ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦਾ ਅਪਮਾਨ ਕੀਤਾ ਗਿਆ।
Trending Photos
Batala News: ਬਟਾਲਾ ਦੇ ਕਪੂਰੀ ਗੇਟ ਉਤੇ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦਾ ਅਪਮਾਨ ਕੀਤਾ ਗਿਆ ਜਦੋਂ ਅੱਜ ਸਵੇਰੇ ਇਸ ਗੱਲ ਦੀ ਜਾਣਕਾਰੀ ਲੋਕਾਂ ਨੂੰ ਮਿਲੀ ਤਾਂ ਤੁਰੰਤ ਲੋਕ ਇਕੱਠੇ ਹੋ ਗਏ। ਇਸ ਮੌਕੇ ਬਟਾਲਾ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ। ਗੱਲਬਾਤ ਦੌਰਾਨ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨੂੰ ਕਿਸੇ ਨੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਹਿੱਸਾ ਟੁੱਟਿਆ ਵੀ ਹੈ ਜਿਸ ਦੇ ਸੰਬੰਧ ਦੇ ਵਿੱਚ ਅਸੀਂ ਮਾਮਲਾ ਦਰਜ ਕਰ ਰਹੇ ਤੇ ਬਾਰੀਕੀ ਨਾਲ ਜਾਂਚ ਕੀਤੀ ਜਾਏਗੀ।
ਇਸ ਤੋਂ ਇਲਾਵਾ ਨੇੜੇ ਤੇੜੇ ਦੇ ਸੀਸੀਟੀਵੀ ਵੀ ਖੰਗਾਲੇ ਜਾਣਗੇ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਸ ਮੌਕੇ ਐਸਸੀ ਭਾਈਚਾਰੇ ਦੇ ਲੋਕਾਂ ਵਿੱਚ ਰੋਸ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਵੱਲੋਂ ਬਾਬਾ ਸਾਹਿਬ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਖਿਲਾਫ਼ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਬਟਾਲਾ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਬੁੱਤ ਦੀ ਭੰਨਤੋੜ ਦੀ ਖਬਰ ਫੈਲਦੇ ਸੀ ਬਟਾਲਾ ਵਿੱਚ ਕਈ ਰਾਜਨੀਤਿਕ ਤੇ ਧਾਰਮਿਕ ਸ਼ਖਸੀਅਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ, ਜਿਸ ਵਿੱਚ ਵਾਲਮੀਕਿ ਤੀਰਥ ਅੰਮ੍ਰਿਤਸਰ ਤੋਂ ਸੰਤ ਸਮਾਜ ਪਹੁੰਚਿਆ ਜਿਨ੍ਹਾਂ ਨੇ ਆ ਕੇ ਗੁਰਪਤਵੰਤ ਸਿੰਘ ਪੰਨੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਗੱਲਬਾਤ ਦੌਰਾਨ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਜੋ ਇਹ ਕਰ ਰਿਹਾ ਹੈ ਨਿੰਦਣਯੋਗ ਹੈ। ਗੁਰਪ੍ਰਤਾਪ ਸਿੰਘ ਪੰਨੂ ਦੱਸ ਕੇ ਸਮਾਂ ਦੇ ਕੇ ਆਵੇ ਫਿਰ ਉਸਨੂੰ ਦੱਸਾਂਗੇ ਕਿਸ ਭਾਵ ਵਿਕਦੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਦੋਂ ਉਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਭਾਰਤ ਲਿਆਂਦਾ ਜਾਵੇ।
ਬਟਾਲਾ ਤੋਂ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਆਪਣੀ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀਆਂ ਟੀਮਾਂ ਬੇਸ਼ੱਕ ਲਗਾ ਦਿੱਤੀਆਂ ਨੇ ਪਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਇਸ ਬੁੱਤ ਦੀ ਮੁਰੰਮਤ ਕਰਨ ਲਈ ਆਏ ਸਨ। ਫੋਟੋਆਂ ਤੋਂ ਲੱਗਦਾ ਹੈ ਕਿ ਇਹ ਪਹਿਲਾਂ ਦਾ ਹੀ ਨੁਕਸਾਨਿਆ ਹੋਇਆ ਹੈ ਫਿਰ ਵੀ ਇਹ ਸਾਰੇ ਮਾਮਲੇ ਦੀ ਜਾਂਚ ਪੀਡਬਲਯੂਡੀ ਅਤੇ ਪੁਲਿਸ ਮਹਿਕਮਾ ਰਲ ਕੇ ਕਰੇਗਾ।