Fatehgarh Sahib News: ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਸਮਾਜ ਦੇ ਸਹਿਯੋਗ ਨਾਲ ਖ਼ਤਮ ਹੋਵੇਗਾ ਨਸ਼ਾ-ਰਾਜਪਾਲ ਗੁਲਾਬ ਚੰਦ ਕਟਾਰੀਆ
Advertisement
Article Detail0/zeephh/zeephh2673600

Fatehgarh Sahib News: ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਸਮਾਜ ਦੇ ਸਹਿਯੋਗ ਨਾਲ ਖ਼ਤਮ ਹੋਵੇਗਾ ਨਸ਼ਾ-ਰਾਜਪਾਲ ਗੁਲਾਬ ਚੰਦ ਕਟਾਰੀਆ

Fatehgarh Sahib News: ਫ਼ਤਹਿਗੜ੍ਹ ਸਾਹਿਬ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਵਿੱਚ ਸਲਾਨਾ ਡਿਗਰੀ ਵੰਡ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਰਾਜਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਯੂਨੀਵਰਸਿਟੀ ਦਾ ਨਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਉਤੇ ਹੈ ਅਤੇ ਗੁਰੂ ਦੀ ਸਿੱਖਿਆ ਦੇ ਨਾਂ ਉਤੇ ਹੀ ਆਪਣਾ ਦੇਸ਼ ਬਚਿਆ ਹੋਇਆ ਹੈ ਅਤੇ ਜਿਨ੍ਹਾਂ ਬੱਚਿਆਂ ਨੇ ਇਥੋਂ ਸਿੱਖਿਆ ਹਾਸਿਲ ਕੀਤੀ ਹੈ।  ਅੱਜ ਵਿਦਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ ਗਈਆਂ ਹਨ ਤੇ ਕਈਆਂ ਨੇ ਮੈਡਲ ਹਾਸਿਲ ਕੀਤੇ ਹਨ।

ਨਸ਼ੇ ਦੇ ਮੁੱਦੇ ਉਤੇ ਬੋਲਦਿਆਂ ਰਾਜਪਾਲ ਨੇ ਕਿਹਾ ਕਿ ਨਸ਼ਾ ਇੱਕ ਹਮਲੇ ਦੀ ਤਰ੍ਹਾਂ ਹੋ ਰਿਹਾ ਹੈ। ਸਰਕਾਰ ਐਕਸ਼ਨ ਵੀ ਲੈ ਰਹੀ ਹੈ ਤੇ ਇਸ ਲਈ ਸਮਾਜ ਨੂੰ ਵੀ ਅੱਗੇ ਆਉਣਾ ਪਵੇਗਾ। ਕਾਨੂੰਨ ਨਾਲ ਇਸ ਤੋਂ ਕੰਟਰੋਲ ਨਹੀਂ ਹੋ ਸਕਦਾ ਪੂਰੇ ਸਮਾਜ ਨੂੰ ਇਕੱਠੇ ਹੋ ਇਸ ਨੂੰ ਖ਼ਤਮ ਕਰਨਾ ਪਵੇਗਾ। ਉੱਥੇ ਹੀ ਕਿਸਾਨਾਂ ਉਤੇ ਬੋਲਦਿਆਂ ਰਾਜਪਾਲ ਨੇ ਕਿਹਾ ਕਿ ਹਰ ਸਮੱਸਿਆ ਦਾ ਹੱਲ ਹੈ।

ਇੱਕ ਵਾਰ ਨਾਲ ਨਹੀਂ ਕਈ ਵਾਰ ਗੱਲਬਾਤ ਦੇ ਦੌਰ ਨਾਲ ਇਹ ਮਸਲਾ ਹੱਲ ਹੋਵੇਗਾ। ਸਾਰੀਆਂ ਧਿਰਾਂ ਨੂੰ ਇੱਕ ਦੂਜੇ ਦੀ ਗੱਲਬਾਤ ਸੁਣਨ ਤੇ ਆਪਣੀ ਗੱਲ ਦੱਸਣੀ ਪਵੇਗੀ। ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅੱਜ ਦਾ ਮੁੱਖ ਮੁੱਦਾ ਰੁਜ਼ਗਾਰ ਹੈ।

ਦੂਜਾ ਨਸ਼ੇ ਖਿਲਾਫ ਡਟਕੇ ਉਸਨੂੰ ਖਤਮ ਕਰਨਾ ਹੈ। ਉੱਥੇ ਹੀ ਉਨ੍ਹਾਂ ਨੇ 1965 ਦੇ ਜੰਗ ਬਾਰੇ ਬੋਲਦੇ ਹੋਏ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਆਪਣੀ ਇਸ ਜਨਤਾ ਨੂੰ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਮਿਹਨਤ ਕਰਕੇ ਪੈਦਾਵਾਰ ਕਰਨੀ ਚਾਹੀਦੀ ਹੈ।

ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸਨੇ ਚਾਰ ਗੁਣਾ ਵੱਧ ਫਸਲ ਦੀ ਪੈਦਾਵਾਰ ਕੀਤੀ। ਅੱਜ ਦੇ ਸਮੇਂ ਵਿੱਚ ਸਾਨੂੰ ਨੌਜਵਾਨਾਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਖ਼ੁਦਕੁਸ਼ੀ ਕਰਨ ਵੱਲ ਨਾ ਜਾਣ ਅਤੇ ਕਿਸੇ ਵੀ ਮਾਂ-ਬਾਪ ਨੂੰ ਬੱਚੇ ਨੂੰ ਇਸ ਤਰ੍ਹਾਂ ਗੁਆਉਣਾ ਨਾ ਪਵੇ ਜੇਕਰ ਅਸੀਂ ਬੱਚਿਆਂ ਨਾਲ ਗੱਲ ਕਰਾਂਗੇ ਤਾਂ ਉਹ ਖ਼ੁਦਕੁਸ਼ੀ ਤੋਂ ਉਸਨੂੰ ਬਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਤੇ ਚੰਡੀਗੜ੍ਹ ਵਿੱਚ 2 ਦਿਨ ਮੀਂਹ ਦੀ ਸੰਭਾਵਨਾ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ

Trending news

;