ED raids in Zirakpur: ਈ.ਡੀ. ਵੱਲੋਂ ਇਲੈਕਟ੍ਰੋਨਿਕ ਉਪਕਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਾਪਤ ਹੋਈਆਂ ਕਾਲ ਟ੍ਰਾਂਸਕ੍ਰਿਪਟਾਂ ਦੇ ਆਧਾਰ 'ਤੇ ਧੋਖਾਧੜੀ ਦੇ ਤਰੀਕਿਆਂ ਬਾਰੇ ਪਤਾ ਲਗਾਇਆ ਗਿਆ ਹੈ। ਇਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਕਾਲ ਸੈਂਟਰਾਂ ਦੇ ਡਾਇਰੈਕਟਰਾਂ ਕੋਲ ਕੰਪਨੀ ਚਲਾਉਣ ਲਈ ਜ਼ਰੂਰੀ ਲਾਇਸੈਂਸ ਮੌਜੂਦ ਨਹੀਂ ਸਨ।
Trending Photos
ED raids in Zirakpur: ਇੰਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਅੱਜ ਸਵੇਰੇ ਜ਼ੀਰਕਪੁਰ ਸਥਿਤ ਮੋਤੀਆ ਬਿਜ਼ਨਸ ਪਾਰਕ 'ਚ ਮੌਜੂਦ ਦੋ ਆਈ.ਟੀ. ਕੰਪਨੀਆਂ 'ਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਤੀਸਰੀ ਅਤੇ ਛੇਵੀਂ ਮੰਜ਼ਿਲ 'ਤੇ ਸਥਿਤ "ਸਟਾਰਟਅੱਪ ਇੰਡੀਆ" ਅਤੇ "ਮੈਨੇਜ ਇਟ ਅਪ" ਨਾਂ ਦੀਆਂ ਕੰਪਨੀਆਂ ਖ਼ਿਲਾਫ਼ ਕੀਤੀ ਗਈ।
ਸੂਤਰਾਂ ਦੇ ਅਨੁਸਾਰ, ਇਹ ਦਬਿਸ਼ ਵੀਰਵਾਰ ਸਵੇਰੇ ਤਕਨੀਕੀ ਧੋਖਾਧੜੀ ਅਤੇ ਬਿਨਾਂ ਲਾਇਸੈਂਸ ਚੱਲ ਰਹੇ ਨਕਲੀ ਕਾਲ ਸੈਂਟਰਾਂ ਦੇ ਖ਼ਿਲਾਫ਼ ਚੱਲ ਰਹੀ ਵੱਡੀ ਮੁਹਿੰਮ ਦਾ ਹਿੱਸਾ ਸੀ। ਇਨ੍ਹਾਂ ਕਾਲ ਸੈਂਟਰਾਂ 'ਚ ਵਿਦੇਸ਼ੀ ਗਾਹਕਾਂ ਨੂੰ ਗਲਤ ਤਰੀਕਿਆਂ ਨਾਲ ਫਸਾ ਕੇ, ਨਕਲੀ ਤਕਨੀਕੀ ਸਹਾਇਤਾ ਦੇ ਨਾਂ 'ਤੇ ਧੋਖਾਧੜੀ ਕੀਤੀ ਜਾ ਰਹੀ ਸੀ।
ਈ.ਡੀ. ਵੱਲੋਂ ਇਲੈਕਟ੍ਰੋਨਿਕ ਉਪਕਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਾਪਤ ਹੋਈਆਂ ਕਾਲ ਟ੍ਰਾਂਸਕ੍ਰਿਪਟਾਂ ਦੇ ਆਧਾਰ 'ਤੇ ਧੋਖਾਧੜੀ ਦੇ ਤਰੀਕਿਆਂ ਬਾਰੇ ਪਤਾ ਲਗਾਇਆ ਗਿਆ ਹੈ। ਇਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਕਾਲ ਸੈਂਟਰਾਂ ਦੇ ਡਾਇਰੈਕਟਰਾਂ ਕੋਲ ਕੰਪਨੀ ਚਲਾਉਣ ਲਈ ਜ਼ਰੂਰੀ ਲਾਇਸੈਂਸ ਮੌਜੂਦ ਨਹੀਂ ਸਨ।
ਹਾਲਾਂਕਿ ਇਸ ਵਾਰਦਾਤ ਸਬੰਧੀ ਅਜੇ ਤਕ ਕੋਈ ਸਰਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਮੰਨਿਆ ਜਾ ਰਿਹਾ ਹੈ ਕਿ ਈ.ਡੀ. ਵੱਲੋਂ ਹੋਰ ਵੀ ਨਜਾਇਜ਼ ਕਾਲ ਸੈਂਟਰਾਂ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ।