Moga Encounter: ਮੋਗਾ ਦੇ ਸਾਈਂ ਧਾਮ ਮੰਦਿਰ ਕੋਲ ਪੁਲਿਸ ਤੇ 3 ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ।
Trending Photos
Moga Encounter: ਮੋਗਾ ਦੇ ਸਾਈਂ ਧਾਮ ਮੰਦਿਰ ਕੋਲ ਪੁਲਿਸ ਤੇ 3 ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁਠਭੇੜ ਵਿੱਚ ਦੋ ਬਦਮਾਸ਼ ਨੂੰ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇੱਕ ਬਦਮਾਸ਼ ਦੇ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਹੈ। ਪੁਲਿਸ ਇਨ੍ਹਾਂ ਬਦਮਾਸ਼ਾਂ ਨੂੰ ਨਿਸ਼ਾਨਦੇਹੀ ਉਤੇ ਅਸਲਾ ਰਿਕਵਰ ਕਰਵਾਉਣ ਲਈ ਲੈ ਕੇ ਪੁੱਜੀ ਸੀ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ। ਬੀਤੇ ਦਿਨ ਮੁਲਜ਼ਮਾਂ ਕੋਲੋਂ 9 ਲੱਖ 25 ਹਜ਼ਾਰ ਰੁਪਏ ਬਰਾਮਦ ਹੋਏ ਸਨ। ਇਸ ਤੋਂ ਇਲਾਵਾ 2 ਅਸਲੇ ਰਿਕਵਰ ਕੀਤੇ ਗਏ ਸਨ। ਅੱਜ ਨਿਸ਼ਾਨਦੇਹੀ ਉਤੇ 1 ਅਸਲਾ ਰਿਕਵਰ ਹੋਇਆ ਹੈ।
ਐੱਸਪੀਆਈ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮੋਹਕਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਇਲਾਕਾ ਗਸ਼ਤ ਦਾ ਰਵਾਨਾ ਸੀ ਤਾਂ ਉਸ ਨੂੰ ਇਤਲਾਹ ਮਿਲੀ ਕਿ ਰੋਸ਼ਨਦੀਪ ਸਿੰਘ ਵਾਸੀ ਪਿੰਡ ਹਕੂਮਤਵਾਲਾ ਜ਼ਿਲ੍ਹਾ ਫਿਰੋਜਪੁਰ, ਅਕਾਸ਼ਦੀਪ ਸਿੰਘ ਪਿੰਡ ਭੰਗਾਲੀ ਨਰਾਇਣਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਅਤੇ ਗੁਰਜੰਟ ਸਿੰਘ ਵਾਸੀ ਪਿੰਡ ਖਿਆਲਾ ਕਲਾਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਆਈ-20 ਗੱਡੀ 'ਤੇ ਆਏ ਹਨ, ਜੋ ਗੈਂਗਸਟਰ ਅਤੇ ਸਮੱਗਲਰ ਕਿਸਮ ਦੇ ਆਦਮੀ ਹਨ, ਜਿਨ੍ਹਾਂ ਕੋਲ ਨਾਜਾਇਜ਼ ਅਸਲਾ ਅਤੇ ਭਾਰੀ ਮਾਤਰਾਂ ਵਿੱਚ ਨਕਦੀ ਹੈ ਅਤੇ ਅੱਜ ਮੋਗਾ ਤੋਂ ਕੋਟਕਪੂਰਾ ਹਾਈਵੇ 'ਤੇ ਬਣੇ ਸਾਈਂ ਧਾਮ ਮੰਦਰ ਦੇ ਪਿਛਲੇ ਪਾਸੇ ਰਣਦੀਪ ਸਿੰਘ ਵਾਸੀ ਵਿਸ਼ਵਕਰਮਾ ਨਗਰ ਬੈਕ ਸਾਈਡ ਧਾਮ ਮੰਦਰ ਮੋਗਾ ਦੇ ਘਰ ਵਿੱਚ ਰੁਕੇ ਹਨ।
ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਮੋਹਕਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਨੇ ਰੇਡ ਕੀਤਾ ਜਿੱਥੋਂ ਰੋਸ਼ਨਦੀਪ ਸਿੰਘ ਵਾਸੀ ਪਿੰਡ ਹਕੂਮਤਵਾਲਾ, ਅਕਾਸ਼ਦੀਪ ਸਿੰਘ ਪਿੰਡ ਭੰਗਾਲੀ ਨਰਾਇਣਗੜ੍ਹ ਅਤੇ ਗੁਰਜੰਟ ਸਿੰਘ ਵਾਸੀ ਪਿੰਡ ਖਿਆਲਾ ਕਲਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ ਇਕ ਪਿਸਤੌਲ ਪੀਐੱਕਸ 5 ਅਤੇ ਇੱਕ ਪਿਸਤੌਲ ਪੀਐਕਸ 3 ਵੈਬਲੈ ਸਮੇਤ 15 ਰੌਂਦ ਅਤੇ 9 ਲੱਖ ਰੁਪਏ ਭਾਰਤੀ ਕਰੰਸੀ ਅਤੇ ਇੱਕ ਕਾਰ ਆਈ-20 ਗੱਡੀ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮਾ ਤੋਂ ਜਦ ਹੋਰ ਰਿਕਵਰੀ ਕਰਾਉਣ ਲਈ ਲੈਕੇ ਗਈ ਤਾਂ ਇਨ੍ਹਾਂ ਦੇ ਸਾਥੀ ਨੇ ਪੁਲਿਸ ਦੇ ਫਾਇਰਿੰਗ ਕਰ ਦਿੱਤੀ ਜਦ ਸਹਾਇਕ ਥਾਣੇਦਾਰ ਮੋਹਕਮ ਸਿੰਘ ਵੱਲੋਂ ਪੁਲਿਸ ਪਾਰਟੀ ਦੇ ਬਚਾਅ ਲਈ ਜਵਾਬੀ ਫਾਇਰਿੰਗ ਕੀਤੀ ਤਾਂ ਇਸ ਘਟਨਾ ’ਚ ਇਕ ਮੁਲਜ਼ਮ ਦੀ ਲੱਤ 'ਤੇ ਗੋਲ਼ੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ’ਚ ਰੋਸ਼ਨਦੀਪ ਸਿੰਘ ਖਿਲਾਫ਼ ਪਹਿਲਾਂ ਵੱਖ ਵੱਖ ਥਾਣਿਆ ’ਚ 7 ਮਾਮਲੇ ਦਰਜ ਹਨ, ਅਕਾਸ਼ਦੀਪ ਸਿੰਘ ਦੇ ਖਿਲਾਫ਼ ਇਕ ਮਾਮਲਾ ਦਰਜ ਹੈ ਅਤੇ ਗੁਰਜੰਟ ਸਿੰਘ ਦੇ ਖਿਲਾਫ਼ ਵੀ ਇਰਾਦਾ ਹੱਤਿਆ ਦਾ ਮਾਮਲਾ ਦਰਜ ਹੈ।