Zirkpur Encounter: ਪੁਲਿਸ ਅਤੇ ਮੁਲਜ਼ਮਾਂ ਵਿਚਕਾਰ ਗੋਲੀਬਾਰੀ ਦੌਰਾਨ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
Trending Photos
Zirkpur Encounter: ਜਲੰਧਰ ਪੁਲਿਸ ਦੇ ਸੀਆਈਏ ਸਟਾਫ਼ ਅਤੇ ਜ਼ੀਰਕਪੁਰ ਪੁਲਿਸ ਨੇ ਇੱਕ ਗੁਪਤ ਸੂਚਨਾ 'ਤੇ ਜ਼ੀਰਕਪੁਰ ਦੇ ਪੀਰਮੁਸ਼ੱਲਾ ਮੈਟਰੋ ਟਾਊਨ ਸੁਸਾਇਟੀ ਵਿੱਚ ਸਾਂਝੀ ਕਾਰਵਾਈ ਕਰਦਿਆਂ 10 ਮਈ ਨੂੰ ਜਲੰਧਰ ਵਿੱਚ ਹੋਏ ਇੱਕ ਕਤਲ ਕੇਸ ਵਿੱਚ ਸ਼ਾਮਲ ਦੋ ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਅਤੇ ਮੁਲਜ਼ਮਾਂ ਵਿਚਕਾਰ ਗੋਲੀਬਾਰੀ ਦੌਰਾਨ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ਸਬੰਧੀ ਐਸਪੀ (ਡੀ) ਮੋਹਾਲੀ ਸੋਰਵ ਜਿੰਦਲ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਪਛਾਣ ਆਕਾਸ਼ਦੀਪ ਸਿੰਘ ਅਤੇ ਗੌਰਵ ਕਪਿਲਾ ਵਜੋਂ ਹੋਈ ਹੈ, ਜਿਨ੍ਹਾਂ ਉਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ।
ਦਰਅਸਲ 10 ਮਈ ਨੂੰ ਜਲੰਧਰ ਦੇ ਗੁਲਾਬ ਦੇਵੀ ਰੋਡ 'ਤੇ ਕਨੂੰ ਗੁੱਜਰ ਗੈਂਗ ਅਤੇ ਫਤਿਹ ਗੈਂਗ ਨੇ ਸ਼ਰੇਆਮ ਗੋਲੀਆਂ ਚਲਾਈਆਂ ਸਨ। ਕੰਨੂ ਗੁੱਜਰ ਗੈਂਗ ਦੇ ਮੈਂਬਰ ਬਾਈਕ 'ਤੇ ਆਏ ਅਤੇ ਫਤਿਹ ਗੈਂਗ ਨਾਲ ਜੁੜੇ ਹੀਰਜ ਕੁਮਾਰ ਉਰਫ ਟੀਨੂ 'ਤੇ ਖੁੱਲ੍ਹੇਆਮ ਗੋਲੀਆਂ ਚਲਾਈਆਂ ਸਨ। ਜਿਸ ਵਿੱਚ ਟੀਨੂੰ ਨੂੰ ਤਿੰਨ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਦੋ ਉਸਦੇ ਢਿੱਡ ਵਿੱਚ ਅਤੇ ਇੱਕ ਉਸਦੀ ਲੱਤ ਵਿੱਚ ਲੱਗੀ। ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ ਸਨ।
ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਜਲੰਧਰ ਸੀਆਈਏ ਅਤੇ ਜ਼ੀਰਕਪੁਰ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਮੈਟਰੋ ਟਾਊਨ ਸੋਸਾਇਟੀ ਪਹੁੰਚਣ 'ਤੇ, ਮੁਲਜ਼ਮਾਂ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ, ਦੋਵੇਂ ਮੁਲਜ਼ਮ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਹਥਿਆਰ ਅਤੇ ਹੋਰ ਸਬੂਤ ਵੀ ਬਰਾਮਦ ਕੀਤੇ ਹਨ।
ਗੈਂਗਵਾਰ ਵਿੱਚ ਜ਼ਖਮੀ ਟੀਨੂੰ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸੀਆਈਏ ਜਲੰਧਰ ਬਦਮਾਸ਼ਾਂ ਦੀ ਭਾਲ ਕਰ ਰਹੀ ਸੀ। ਦੋਵੇਂ ਗੈਂਗਸਟਰ ਪੀਰਮੁਛਾਲਾ ਦੇ ਮੈਟਰੋ ਟਾਊਨ ਵਿੱਚ ਲੁਕੇ ਹੋਏ ਸਨ।
ਜਲੰਧਰ ਸਸੀਆਈਆਏ ਅਤੇ ਜ਼ੀਰਕਪੁਰ ਪੁਲਿਸ ਨੇ ਸੋਮਵਾਰ ਰਾਤ ਪਿੱਛਾ ਕਰ ਅਕਾਸ਼ਦੀਪ ਅਤੇ ਗੌਰਵ ਨੂੰ ਘੇਰ ਲਿਆ ਜਿਨ੍ਹਾਂ ਵੱਲੋਂ ਪੁਲਿਸ ਤੇ ਗੋਲੀਬਾਰੀ ਕੀਤੀ ਗਈ, ਪੁਲਿਸ ਵੱਲੋਂ ਚਲਾਈ ਗਈ ਜਵਾਬੀ ਗੋਲੀਬਾਰੀ ਵਿੱਚ ਉਕਤ ਦੋਵੇਂ ਬਦਮਾਸ਼ ਫੱਟੜ ਹੋ ਗਏ ਸਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਜੋ ਜੇਰੇ ਇਲਾਜ ਹਨ।