Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਦੇ ਕਿਸਾਨ ਜਸਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵੱਲੋਂ ਮਾਨਸਾ ਦੀ ਇੱਕ ਪ੍ਰਾਈਵੇਟ ਬੈਂਕ ਤੋਂ 2022 ਵਿੱਚ 19 ਲੱਖ ਰੁਪਏ ਦੀ ਲਿਮਿਟ ਬਣਵਾਈ ਗਈ ਸੀ ਜੋ ਕਿ ਮਈ ਮਹੀਨੇ ਦੇ ਵਿੱਚ ਕਿਸਾਨ ਵੱਲੋਂ 19 ਲੱਖ ਰੁਪਏ ਵਿਆਜ ਸਮੇਤ ਬੈਂਕ ਨੂੰ ਭਰ ਦਿੱਤਾ ਗਿਆ ਹੈ ਪਰ ਬੈਂਕ ਵੱਲੋਂ ਹੁਣ ਕਿਸਾਨ ਨੂੰ ਕਲੀਅਰੈਂਸ ਸਰਟੀਫਿਕੇਟ ਦੇਣ ਦੇ ਬਦਲੇ ਬੈਂਕ ਖਰਚੇ ਦੇ 85 ਹਜਾਰ ਰੁਪਏ ਭਰਨ ਦੇ ਲਈ ਕਿਹਾ ਗਿਆ ਹੈ।
Trending Photos
Mansa News: ਮਾਨਸਾ ਦੇ ਇੱਕ ਨਿੱਜੀ ਬੈਂਕ ਵਿੱਚ ਕਿਸਾਨ ਵੱਲੋ 19 ਲੱਖ ਦੀ ਲਿਮਟ ਭਰੇ ਜਾਣ ਦੇ ਬਾਵਜ਼ੂਦ ਬੈਂਕ ਵੱਲੋ ਐਨਓਸੀ ਨਾ ਦਿੱਤੇ ਜਾਣ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੈਂਕ ਦਾ ਘਿਰਾਉ ਕਰਕੇ ਨਜਾਇਜ਼ ਵਸੂਲੀ ਕਰਨ ਦੇ ਦੋਸ਼ ਲਗਾਏ ਨੇ ਪੁਲਿਸ ਵੱਲੋ ਇਸ ਮਾਮਲੇ ਨੂੰ ਜਲਦ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਦੇ ਕਿਸਾਨ ਜਸਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵੱਲੋਂ ਮਾਨਸਾ ਦੀ ਇੱਕ ਪ੍ਰਾਈਵੇਟ ਬੈਂਕ ਤੋਂ 2022 ਵਿੱਚ 19 ਲੱਖ ਰੁਪਏ ਦੀ ਲਿਮਿਟ ਬਣਵਾਈ ਗਈ ਸੀ ਜੋ ਕਿ ਮਈ ਮਹੀਨੇ ਦੇ ਵਿੱਚ ਕਿਸਾਨ ਵੱਲੋਂ 19 ਲੱਖ ਰੁਪਏ ਵਿਆਜ ਸਮੇਤ ਬੈਂਕ ਨੂੰ ਭਰ ਦਿੱਤਾ ਗਿਆ ਹੈ ਪਰ ਬੈਂਕ ਵੱਲੋਂ ਹੁਣ ਕਿਸਾਨ ਨੂੰ ਕਲੀਅਰੈਂਸ ਸਰਟੀਫਿਕੇਟ ਦੇਣ ਦੇ ਬਦਲੇ ਬੈਂਕ ਖਰਚੇ ਦੇ 85 ਹਜਾਰ ਰੁਪਏ ਭਰਨ ਦੇ ਲਈ ਕਿਹਾ ਗਿਆ ਹੈ।
ਜਿਸ ਦੇ ਚਲਦਿਆਂ ਕਿਸਾਨ ਵੱਲੋਂ 85 ਹਜਾਰ ਰੁਪਏ ਭਰਨ ਤੋਂ ਅਸਮਰਥ ਹੋ ਕੇ ਕਿਸਾਨ ਵੱਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਸਹਾਰਾ ਲੈਂਦੇ ਹੋਏ ਬੈਂਕ ਤੋਂ ਕਲੀਅਰੈਂਸ ਸਰਟੀਫਿਕੇਟ ਲੈਣ ਦੇ ਲਈ ਧਰਨਾ ਲਗਾਇਆ ਗਿਆ ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਦੀ ਦਿਨੋ ਦਿਨ ਲੁੱਟ ਕੀਤੀ ਜਾ ਰਹੀ ਹੈ ਕਿਉਂਕਿ ਪਿੰਡ ਫਤਿਹਪੁਰ ਦੇ ਕਿਸਾਨ ਵੱਲੋਂ ਪ੍ਰਾਈਵੇਟ ਬੈਂਕ ਮਾਨਸਾ ਤੋਂ ਲਿਮਿਟ ਬਣਵਾਈ ਗਈ ਸੀ।
ਜਿਸ ਦਾ ਬਿਆਜ ਸਮੇਤ ਲਿਮਿਟ ਭਰ ਦਿੱਤੀ ਗਈ ਹੈ ਪਰ ਹੁਣ ਬੈਂਕ ਵੱਲੋਂ ਉਸ ਨੂੰ ਕਲੀਅਰੈਂਸ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਕਿਸਾਨ ਨੂੰ ਖੱਜਲ ਖੁਆਰ ਕਰਨ ਵਾਲੇ ਇਹਨਾਂ ਬੈਂਕ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜਦੋਂ ਤੱਕ ਕਿਸਾਨ ਨੂੰ ਉਸ ਦਾ ਕਲੀਅਰੈਂਸ ਸਰਟੀਫਿਕੇਟ ਨਹੀਂ ਦਿੱਤਾ ਜਾਵੇਗਾ ਕਿਸਾਨ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।
ਇਸ ਮਾਮਲੇ ਵਿੱਚ ਮਾਨਸਾ ਪੁਲਿਸ ਦੇ ਡੀਐਸਪੀ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕਿਸਾਨ ਦੀ ਲਿਮਿਟ ਨੂੰ ਲੈ ਕੇ ਬੈਂਕਾਂ ਅਧਿਕਾਰੀਆਂ ਨਾਲ ਮਾਮਲਾ ਚੱਲ ਰਿਹਾ ਹੈ ਜਿਸ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ।