Fatehgarh News: ਕਲਯੁੱਗੀ ਪੁੱਤ ਨੇ 90 ਸਾਲ ਦੀ ਦਾਦੀ ਤੇ 60 ਸਾਲ ਦੇ ਪਿਤਾ ਨੂੰ ਘਰੋਂ ਬਾਹਰ ਕੱਢਿਆ; ਮਾਂ-ਪੁੱਤ ਖਾ ਰਹੇ ਠੋਕਰਾਂ
Advertisement
Article Detail0/zeephh/zeephh2860976

Fatehgarh News: ਕਲਯੁੱਗੀ ਪੁੱਤ ਨੇ 90 ਸਾਲ ਦੀ ਦਾਦੀ ਤੇ 60 ਸਾਲ ਦੇ ਪਿਤਾ ਨੂੰ ਘਰੋਂ ਬਾਹਰ ਕੱਢਿਆ; ਮਾਂ-ਪੁੱਤ ਖਾ ਰਹੇ ਠੋਕਰਾਂ

Fatehgarh News : ਆਧੁਨਿਕ ਜ਼ਮਾਨੇ ਖੂਨ ਦੇ ਰਿਸ਼ਤੇ ਚਿੱਟਾ ਲਹੂ ਸਾਬਤ ਹੋ ਰਹੇ ਹੈ। ਮਾਤਾ-ਪਿਤਾ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਆਪਣਾ ਸਾਰਾ ਕੁਝ ਤਿਆਗ ਦਿੰਦੇ ਹਨ ਪਰ ਬੱਚੇ ਝਟ ਨੂੰ ਗੈਰ ਕਰ ਦਿੰਦੇ ਹਨ। 

Fatehgarh News: ਕਲਯੁੱਗੀ ਪੁੱਤ ਨੇ 90 ਸਾਲ ਦੀ ਦਾਦੀ ਤੇ 60 ਸਾਲ ਦੇ ਪਿਤਾ ਨੂੰ ਘਰੋਂ ਬਾਹਰ ਕੱਢਿਆ; ਮਾਂ-ਪੁੱਤ ਖਾ ਰਹੇ ਠੋਕਰਾਂ

Fatehgarh News (ਜਗਮੀਤ ਸਿੰਘ): ਆਧੁਨਿਕ ਜ਼ਮਾਨੇ ਖੂਨ ਦੇ ਰਿਸ਼ਤੇ ਚਿੱਟਾ ਲਹੂ ਸਾਬਤ ਹੋ ਰਹੇ ਹੈ। ਮਾਤਾ-ਪਿਤਾ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਆਪਣਾ ਸਾਰਾ ਕੁਝ ਤਿਆਗ ਦਿੰਦੇ ਹਨ ਪਰ ਬੱਚੇ ਝਟ ਨੂੰ ਗੈਰ ਕਰ ਦਿੰਦੇ ਹਨ। ਖੂਨ ਦੇ ਰਿਸ਼ਤਿਆਂ ਵਿੱਚ ਰਿਹਾ ਵਰਤਾਰਾ ਕਾਫੀ ਚਿੰਤਾ ਦਾ ਵਿਸ਼ਾ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਬ-ਡਵੀਜ਼ਨ ਖਮਾਣੋਂ ਦੇ ਅਧੀਨ ਆਉਂਦੇ ਪਿੰਡ ਕੋਟਲਾ ਬਡਲਾ ਦੇ ਇਕ ਨੌਜਵਾਨ ਵੱਲੋਂ ਆਪਣੀ 90 ਸਾਲ ਦੀ ਦਾਦੀ ਤੇ 60 ਸਾਲ ਦੇ ਪਿਤਾ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਜੋ ਰੋਟੀ ਖਾਣ ਉਤੇ ਰਹਿਣ ਲਈ ਦਰ ਦਰ ਦੀ ਠੋਕਰਾ ਖਾ ਰਹੇ ਹਨ। 

ਬਜ਼ੁਰਗ ਮਾਤਾ ਪਿਤਾ ਨੇ ਇਨਸਾਫ਼ ਕੀਤੀ ਮੰਗ

ਇਨਸਾਫ ਲੈਣ ਦੇ ਲਈ ਬਜ਼ੁਰਗ ਮਾਂ-ਪੁੱਤ ਦੋਨੋਂ ਐਸਡੀਐਮ ਦਫ਼ਤਰ ਖਮਾਣੋਂ ਪਹੁੰਚੇ। ਇਸ ਸਬੰਧੀ ਬਿਰਧ ਮਾਤਾ ਮਨਜੀਤ ਕੌਰ ਤੇ ਉਸ ਦੇ ਪੁੱਤਰ ਬਾਬੂ ਸਿੰਘ ਨੇ ਦੱਸਿਆ ਕਿ ਉਸਦੇ ਪੁੱਤ ਡੀਸੀ ਸਿੰਘ ਨੇ ਆਪਣੀ ਘਰ ਵਾਲੀ ਦੇ ਪਿੱਛੇ ਲੱਗ ਕੇ ਉਸਨੂੰ ਤੇ ਉਸਦੀ ਮਾਂ ਨੂੰ ਘਰ ਤੋਂ ਕੱਢ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਰੋਟੀ ਗੁਰਦੁਆਰਾ ਸਾਹਿਬ ਖਾ ਲੈਂਦੇ ਹਨ ਤੇ ਸਾਰਾ ਦਿਨ ਇਧਰ ਉਧਰ ਹੀ ਘੁੰਮਦੇ ਰਹਿੰਦੇ ਹਨ। ਬਾਬੂ ਸਿੰਘ ਨੇ ਦੱਸਿਆ ਕਿ ਘਰ ਉਸਦੇ ਨਾਮ ਤੇ ਹੈ ਪਰ ਉਸਦਾ ਬੇਟਾ ਉਸਨੂੰ ਘਰ ਵੜਨ ਨਹੀਂ ਦਿੰਦਾ ਤੇ ਨਾ ਹੀ ਦਿੰਦਾ। ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।

ਉਥੇ ਨਾਲ ਆਏ ਮਾਤਾ ਦੇ ਜਵਾਈ ਨੇ ਕਿਹਾ ਕਿ ਉਸਦੀ ਸੱਸ ਤੇ ਸਾਲੇ ਨੂੰ ਉਸਦਾ ਬੇਟਾ ਬਹੁਤ ਪ੍ਰੇਸ਼ਾਨ ਕਰਦਾ ਹੈ। ਕਈ ਵਾਰ ਇਹ ਦੋਨੋਂ ਉਹਨਾਂ ਦੇ ਘਰ ਵੀ ਰਹਿਣ ਲਈ ਆ ਜਾਂਦੇ ਹਨ। ਇਸ ਸੰਬਧੀ ਜਦੋਂ ਐਸ.ਡੀ.ਐਮ ਖਮਾਣੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇੱਕ ਬਿਰਧ ਮਾਤਾ ਮਨਜੀਤ ਕੌਰ ਦੀ ਲਿਖਤੀ ਦਰਖਾਸਤ ਆਈ ਹੈ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਅੰਦਰ ਅਜਿਹੇ ਕਿਸੇ ਵੀ ਬਜ਼ੁਰਗ ਨੂੰ ਰੁਲਣ ਨਹੀਂ ਦਿੱਤਾ ਜਾਵੇਗਾ। ਉਹਨਾਂ ਇਨਸਾਫ ਜ਼ਰੂਰ ਦਿੱਤਾ ਜਾਵੇਗਾ।

ਵਰਤਾਰਾ ਚਿੰਤਾਜਨਕ

ਸਾਨੂੰ ਆਪਣੇ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਆਮ ਸੁਣਨ ਵਿੱਚ ਮਿਲ ਰਹੀਆਂ ਹਨ। ਇਹ ਵਰਤਾਰਾ ਕਾਫੀ ਚਿੰਤਾਜਨਕ ਹੈ।  ਜਿਉਂ ਜਿਉਂ ਸਮਾਂ ਆਪਣੀ ਚਾਲ ਤੇਜ਼ੀ ਨਾਲ ਬਦਲਦਾ ਗਿਆ, ਤਿਉਂ-ਤਿਉਂ ਮਨੁੱਖੀ ਜ਼ਿੰਦਗੀ ਵਿੱਚ ਵੀ ਵੱਡੇ ਬਦਲਾਵ ਆ ਰਹੇ ਹਨ। ਸੰਯੁਕਤ ਪਰਿਵਾਰਾਂ ਦੇ ਟੁੱਟਣ ਕਾਰਨ ਸਾਡੇ ਵਿਹੜਿਆਂ ਦੀਆਂ ਰੌਣਕਾਂ ਅੱਜ-ਕੱਲ੍ਹ ਖਤਮ ਹੋਣ ਕਿਨਾਰੇ ਪਹੁੰਚ ਗਈਆਂ ਹਨ।

ਵਿਰਲੇ ਘਰਾਂ ਵਿੱਚ ਹੀ ਚਾਚੇ-ਤਾਇਆਂ ਦੇ ਪਰਿਵਾਰ ਇੱਕ ਛੱਤ ਥੱਲੇ ਰਹਿੰਦੇ ਹਨ। ਸਮੇਂ ਦੀ ਚਾਲ ਨੇ ਸਾਨੂੰ ਮਤਲਬੀ ਤੇ ਇਕੱਲੇ ਰਹਿਣਾ ਸਿਖਾ ਦਿੱਤਾ ਹੈ। ਹੌਲੀ-ਹੌਲੀ ਬੱਚਿਆਂ ਤੇ ਮਾਪਿਆਂ ਵਿਚਾਲੇ ਰਿਸ਼ਤਿਆਂ ਵਿੱਚ ਤਣਾਅ ਆਉਣਾ ਸ਼ੁਰੂ ਹੋ ਗਿਆ ਹੈ। ਬਿਰਧ ਆਸ਼ਰਮ ਭਰੇ ਹੋਣਾ ਇਸ ਦਾ ਇੱਕ ਕੌੜਾ ਸੱਚ ਹੈ।

Trending news

;