ਅਬੋਹਰ 'ਚ ਬਿਲਡਿੰਗ ਮਟੀਰੀਅਲ ਦੀ ਦੁਕਾਨ ਸਮੇਤ ਘਰ ਦੀ ਡਿੱਗੀ ਛੱਤ
Advertisement
Article Detail0/zeephh/zeephh2839774

ਅਬੋਹਰ 'ਚ ਬਿਲਡਿੰਗ ਮਟੀਰੀਅਲ ਦੀ ਦੁਕਾਨ ਸਮੇਤ ਘਰ ਦੀ ਡਿੱਗੀ ਛੱਤ

Fazilka News: ਅਬੋਹਰ ਵਿੱਚ ਇੱਕ ਪਾਸੇ ਮੀਂਹ ਲੋਕਾਂ ਲਈ ਰਾਹਤ ਬਣ ਕੇ ਆਇਆ ਤਾਂ ਦੂਜੇ ਪਾਸੇ ਬਰਸਾਤ ਕਾਰਨ ਇੱਕ ਦੁਕਾਨ ਦੀ ਛੱਤ ਡਿੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ l ਇਸਦੇ ਨਾਲ ਹੀ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਵੀ ਡਿੱਗ ਪਈ ਹੈ ਜਿਨਾਂ ਦਾ ਵੀ ਨੁਕਸਾਨ ਹੋਇਆ ਹੈ। 

ਅਬੋਹਰ 'ਚ ਬਿਲਡਿੰਗ ਮਟੀਰੀਅਲ ਦੀ ਦੁਕਾਨ ਸਮੇਤ ਘਰ ਦੀ ਡਿੱਗੀ ਛੱਤ

Fazilka News: ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿੱਚ ਸੋਮਵਾਰ ਸਵੇਰੇ 9 ਵਜੇ ਇੱਕ ਘੰਟੇ ਤੱਕ ਮੋਹਲੇਧਾਰ ਮੀਂਹ ਪਿਆ। ਨਵੀ ਆਬਾਦੀ ਗਲੀ ਨੰਬਰ 10 ਵਿੱਚ ਤਿੰਨ ਘਰਾਂ ਦੀਆਂ ਛੱਤਾਂ ਅਤੇ ਇੱਕ ਹੋਰ ਘਰ ਡਿੱਗ ਗਿਆ। ਛੱਤ ਡਿੱਗਣ ਕਾਰਨ ਇੱਕ ਔਰਤ ਜ਼ਖਮੀ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਆਵਾਜ਼ ਸੁਣੀ ਅਤੇ ਉਸਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਲੈ ਗਏ। ਸਾਰਾ ਘਰੇਲੂ ਸਾਮਾਨ ਮਲਬੇ ਹੇਠਾਂ ਦੱਬ ਗਿਆ।

ਇੰਦਰਾ ਨਗਰੀ ਵਿੱਚ ਇੱਕ ਬਿਲਡਿੰਗ ਮਟੀਰੀਅਲ ਦੀ ਦੁਕਾਨ ਨੂੰ ਵੀ ਛੱਤ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ। ਦੁਕਾਨ ਮਾਲਕ ਸੁਭਾਸ਼ ਦੇ ਅਨੁਸਾਰ, ਦੁਕਾਨ ਦੇ ਪਿਛਲੇ ਹਿੱਸੇ ਵਿੱਚ ਖੜ੍ਹੇ ਦੋ ਟਰੈਕਟਰ ਅਤੇ ਸੀਮੈਂਟ ਸਮੇਤ ਹੋਰ ਸਾਮਾਨ ਮਲਬੇ ਹੇਠ ਦੱਬ ਗਿਆ। ਇਸ ਹਾਦਸੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਦੱਸਿਆ ਜਾ ਰਿਹਾ ਕਿ ਆਨੰਦ ਨਗਰੀ ਗਲੀ ਨੰਬਰ ਸੱਤ ਦੇ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਪਈ l ਗਨੀਮਤ ਰਹੀ ਕਿ ਘਰ ਦੇ ਵਿੱਚ ਕੋਈ ਨਹੀਂ ਸੀ l ਨਹੀਂ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ l ਮੀਂਹ ਕਾਰਨ ਸ਼ਹਿਰ ਦੇ ਸਾਰੇ 50 ਵਾਰਡ ਪਾਣੀ ਵਿੱਚ ਡੁੱਬ ਗਏ। ਇਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸੜਕਾਂ 'ਤੇ ਗੰਦਾ ਪਾਣੀ
ਫਾਜ਼ਿਲਕਾ ਵਿੱਚ ਬਾਰਿਸ਼ ਦੌਰਾਨ ਸ਼ਹਿਰ ਦੀਆਂ ਗਲੀਆਂ ਅਤੇ ਨਾਲੀਆਂ ਪਾਣੀ ਨਾਲ ਭਰ ਗਈਆਂ। ਸਥਾਨਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੀਂਹ ਦੇ ਪਾਣੀ ਵਿੱਚ ਰਲਣ ਤੋਂ ਬਾਅਦ ਗੰਦਾ ਪਾਣੀ ਵੀ ਸੜਕਾਂ 'ਤੇ ਵਗਣ ਲੱਗ ਪਿਆ। ਜੋ ਕਿ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।

TAGS

Trending news

;