Jagraon News: ਜਦੋਂ ANTF ਨੇ ਸਨੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਉਸਨੇ ਆਪਣੇ ਦੋ ਸਾਥੀਆਂ ਸਮੇਤ ਟੀਮ 'ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ 'ਚ ਸਨੀ ਜਖ਼ਮੀ ਹੋ ਗਿਆ, ਜਦਕਿ ਉਸਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। ਜਖ਼ਮੀ ਸਨੀ ਨੂੰ ਇਲਾਜ ਲਈ ਲੁਧਿਆਣਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
Trending Photos
Jagraon News: ਥਾਣਾ ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡ ਗੋਰਸੀਆਂ ਖ਼ਾਨ ਮੋਹਮੰਦ ਵਿੱਚ ਅੱਜ ਸਵੇਰੇ ਲਗਭਗ 6 ਵਜੇ ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਦੀ ਟੀਮ ਵਲੋਂ ਵੱਡੀ ਕਾਰਵਾਈ ਕੀਤੀ ਗਈ। ਰੇਡ ਦਾ ਮਕਸਦ ਵਾਂਟੇਡ ਨਸ਼ਾ ਤਸਕਰ ਸਨੀ ਨੂੰ ਕਾਬੂ ਕਰਨਾ ਸੀ, ਜੋ ਪਿੰਡ ਵਿੱਚ ਲੁਕਿਆ ਬੈਠਾ ਸੀ।
ਗੋਲੀਬਾਰੀ 'ਚ ਸਨੀ ਜਖ਼ਮੀ, ਦੋ ਸਾਥੀ ਫ਼ਰਾਰ
ਜਦੋਂ ANTF ਨੇ ਸਨੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਉਸਨੇ ਆਪਣੇ ਦੋ ਸਾਥੀਆਂ ਸਮੇਤ ਟੀਮ 'ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ 'ਚ ਸਨੀ ਜਖ਼ਮੀ ਹੋ ਗਿਆ, ਜਦਕਿ ਉਸਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। ਜਖ਼ਮੀ ਸਨੀ ਨੂੰ ਇਲਾਜ ਲਈ ਲੁਧਿਆਣਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਥਾਣਾ ਸਿੱਧਵਾਂ ਬੇਟ ਪੁਲਿਸ ਨੂੰ ਨਹੀਂ ਮਿਲੀ ਸੀ ਪਹਿਲਾਂ ਸੂਚਨਾ
ਇਸ ਮਾਮਲੇ 'ਚ ਸਿੱਧਵਾਂ ਬੇਟ ਥਾਣਾ ਪੁਲਿਸ ਨੂੰ ਰੇਡ ਤੋਂ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਘਟਨਾ ਤੋਂ ਬਾਅਦ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ।
ਪੁਲਿਸ ਅਧਿਕਾਰੀਆਂ ਦਾ ਬਿਆਨ
ਐਸਐਸਪੀ ਜਗਰਾਓਂ ਅੰਕੁਰ ਗੁਪਤਾ ਅਤੇ ਏਆਈਜੀ ਜਗਜੀਤ ਸਿੰਘ ਸਰੋਆ ਨੇ ਮੀਡੀਆ ਨੂੰ ਦੱਸਿਆ ਕਿ ਇਹ ਪੂਰੀ ਕਾਰਵਾਈ ANTF ਮੋਹਾਲੀ ਦੀ ਟੀਮ ਵਲੋਂ ਕੀਤੀ ਗਈ ਸੀ। ਫਰਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਜਗਰਾਓਂ ਪੁਲਿਸ ANTF ਦੀ ਪੂਰੀ ਮਦਦ ਕਰੇਗੀ।