11 ਸਾਲਾ ਬੱਚੀ ਨਾਲ ਗੁਰਦੁਆਰਾ ਸੇਵਾਦਾਰ ਵੱਲੋਂ ਅਸ਼ਲੀਲ ਹਰਕਤ, ਦੋਸ਼ੀ ਗ੍ਰਿਫਤਾਰ
Advertisement
Article Detail0/zeephh/zeephh2872546

11 ਸਾਲਾ ਬੱਚੀ ਨਾਲ ਗੁਰਦੁਆਰਾ ਸੇਵਾਦਾਰ ਵੱਲੋਂ ਅਸ਼ਲੀਲ ਹਰਕਤ, ਦੋਸ਼ੀ ਗ੍ਰਿਫਤਾਰ

Moga News: ਪੁਲਿਸ ਨੇ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੋਸਕੋ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਦੋਸ਼ੀ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

11 ਸਾਲਾ ਬੱਚੀ ਨਾਲ ਗੁਰਦੁਆਰਾ ਸੇਵਾਦਾਰ ਵੱਲੋਂ ਅਸ਼ਲੀਲ ਹਰਕਤ, ਦੋਸ਼ੀ ਗ੍ਰਿਫਤਾਰ

Moga News: ਮੋਗਾ ਦੇ ਹਲਕਾ ਧਰਮਕੋਟ ਅਧੀਨ ਆਉਂਦੇ ਇੱਕ ਪਿੰਡ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਹੇ ਕਰਮਜੀਤ ਸਿੰਘ ਨੇ 11 ਸਾਲਾ ਲੜਕੀ ਨਾਲ ਗਲਤ ਹਰਕਤ ਕੀਤੀ। ਪੀੜਿਤ ਬੱਚੀ ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਹਰਮੋਨੀਅਮ ਸਿੱਖਣ ਜਾਂਦੀ ਸੀ।

ਘਟਨਾ ਬੀਤੇ ਕੱਲ੍ਹ ਦੀ ਦੱਸੀ ਜਾ ਰਹੀ ਹੈ। ਮਾਮਲੇ ਦੀ ਖਬਰ ਮਿਲਦੇ ਹੀ ਪਿੰਡ ਵਾਸੀਆਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਦੀ ਗੱਡੀ 'ਤੇ ਪੱਥਰਾਵ ਕਰ ਦਿੱਤਾ, ਜਿਸ ਕਾਰਨ ਪੁਲਿਸ ਦੀਆਂ ਦੋ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਪੁਲਿਸ ਨੇ ਪੱਥਰਾਵ ਕਰਨ ਵਾਲੇ 20 ਤੋਂ 25 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੋਸਕੋ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਦੋਸ਼ੀ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

TAGS

Trending news

;